|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪੁਲਿਸ ਵੱਲੋਂ 1,27,800 ਲੀਟਰ ਲਾਹਣ, 300 ਬੋਤਲਾਂ ਸ਼ਰਾਬ ਤੇ ਛੇ ਲੋਹੇ ਦੇ ਡਰਮ ਬਰਾਮਦ

ਫਿਰੋਜ਼ਪੁਰ : ਲੋਕ ਸਭਾ ਚੋਣਾਂ ਤੋਂ ਪਹਿਲਾਂ ਫਿਰੋਜ਼ੁਪੁਰ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਖੇਪ ਪੁਲਿਸ ਨੇ ਸਤਲੁਜ ਦਰਿਆ ਪਾਰ ਸਦਰ ਫਿਰੋਜ਼ਪੁਰ ਥਾਣਾ ਖੇਤਰ ਵਿਚ ਸਰਚ ਮੁਹਿੰਮ ਦੌਰਾਨ ਬਰਾਮਦ ਕੀਤੀ। ਪੁਲਿਸ ਨੇ ਮੌਕੇ ਤੋਂ ਚਾਰ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਕਤ ਸ਼ਰਾਬ ਦਾ ਇਸਤੇਮਾਲ ਲੋਕ ਸਭਾ ਚੋਣਾਂ ਦੌਰਾਨ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫਿਰੋਜ਼ਪੁਰ : ਲੋਕ ਸਭਾ ਚੋਣਾਂ ਤੋਂ ਪਹਿਲਾਂ ਫਿਰੋਜ਼ੁਪੁਰ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਖੇਪ ਪੁਲਿਸ ਨੇ ਸਤਲੁਜ ਦਰਿਆ ਪਾਰ ਸਦਰ ਫਿਰੋਜ਼ਪੁਰ ਥਾਣਾ ਖੇਤਰ ਵਿਚ ਸਰਚ ਮੁਹਿੰਮ ਦੌਰਾਨ ਬਰਾਮਦ ਕੀਤੀ। ਪੁਲਿਸ ਨੇ ਮੌਕੇ ਤੋਂ ਚਾਰ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਕਤ ਸ਼ਰਾਬ ਦਾ ਇਸਤੇਮਾਲ ਲੋਕ ਸਭਾ ਚੋਣਾਂ ਦੌਰਾਨ ਕੀਤਾ ਜਾਣਾ ਸੀ। ਐੱਸਪੀ ਬਲਜੀਤ ਸਿੰਘ ਅਤੇ ਡੀਐੱਸਪੀ ਸੁਰਿੰਦਰ ਬਾਂਸਲ ਦੀ ਅਗਵਾਈ ਵਿਚ ਚਾਰ ਦਰਜਨ ਦੇ ਕਰੀਬ ਮੁਲਾਜ਼ਮਾਂ ਵੱਲੋਂ ਕੀਤੀ ਗਈ ਕਾਰਵਾਈ 'ਚ ਪੁਲਿਸ ਵੱਲੋਂ 1,27,800 ਲੀਟਰ ਲਾਹਣ, 300 ਬੋਤਲਾਂ ਸ਼ਰਾਬ ਤੇ ਛੇ ਲੋਹੇ ਦੇ ਡਰਮ ਬਰਾਮਦ ਕੀਤੇ ਗਏ।

ਸੰਬੰਧਿਤ ਖ਼ਬਰਾਂ

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਨਿਹੰਗਾਂ ਵਾਲੇ ਝੁੱਗਿਆਂ 'ਚ ਨਾਜਾਇਜ਼ ਕੱਚੀ ਸ਼ਰਾਬ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਸੂਚਨਾ 'ਤੇ ਜਦ ਉਨ੍ਹਾਂ ਪੁਲਿਸ ਟੀਮ ਨਾਲ ਰੇਡ ਮਾਰੀ ਤਾਂ ਵੱਡੀ ਮਾਤਰਾ ਵਿਚ ਲਾਹਣ ਤੇ ਸ਼ਰਾਬ ਬਰਾਮਦ ਹੋਈ। ਪੁਲਿਸ ਵੱਲੋਂ ਮੌਕੇ ਤੋਂ ਚਾਰ ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ, ਜਿਨ੍ਹਾਂ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਾਲੀ ਪੱਤਰ ਜੰਗ ਸਿੰਘ, ਭਿੰਡੀ ਪੁੱਤਰ ਜੰਗ ਸਿੰਘ , ਕਾਲਾ ਦਿਲੀ ਵਾਲਾ ਅਤੇ ਗੁਰਨਾਮ ਵਾਸੀ ਅਲੀ ਕੇ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਪੁਲਿਸ ਦੇ ਇਸ ਆਪਰੇਸ਼ਨ 'ਚ ਬੀਐੱਸਐੱਫ ਜਵਾਨਾਂ ਅਤੇ ਮੋਟਰਬੋਟ ਦੀ ਮਦਦ ਵੀ ਲਈ ਗਈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!