|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੁਲਿਸ ਵਲੋਂ ਵਿਧਵਾ ਨੂੰ ਕੀਤਾ ਗਿਆ ਅਗਵਾ ਫਿਰ ਰੱਪੇ ਕਰ ਕੀਤਾ ਕਤਲ - ਪਰਿਵਾਰ ਦੇ ਦੋਸ਼

ਫਿਰੋਜ਼ਪੁਰ (ਐਨ.ਆਰ.ਆਈ.ਮੀਡਿਆ) : ਫਿਰੋਜ਼ਪੁਰ ਦੇ ਪਿੰਡ ਸਦਰਦੀਨ ਦੀ ਪੱਚੀ ਸਾਲਾ ਵਿਧਵਾ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਅਤੇ ਮਾਰੇ ਜਾਣ ਦਾ ਦੋਸ਼ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਅਗਵਾ ਹੋਈ ਵਿਧਵਾ ਦੇ ਸਹੁਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਲੜਕੀ ਇੱਕ ਮਹੀਨਾ ਪਹਿਲਾਂ ਆਧਾਰ ਕਾਰਡ ਬਣਵਾਉਣ ਲਈ ਨਹੀਂ ਗਈ ਸੀ ਅਤੇ ਮੁੜ ਕੇ ਵਾਪਸ ਨਹੀਂ ਆ

NRI Post Desk · 2248 ਦਿਨ ਪਹਿਲਾਂ · ਅੱਪਡੇਟ 2248 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੁਲਿਸ ਵਲੋਂ ਵਿਧਵਾ ਨੂੰ ਕੀਤਾ ਗਿਆ ਅਗਵਾ ਫਿਰ ਰੱਪੇ ਕਰ ਕੀਤਾ ਕਤਲ - ਪਰਿਵਾਰ ਦੇ ਦੋਸ਼
📷 NRI Post Desk

ਫਿਰੋਜ਼ਪੁਰ (ਐਨ.ਆਰ.ਆਈ.ਮੀਡਿਆ) : ਫਿਰੋਜ਼ਪੁਰ ਦੇ ਪਿੰਡ ਸਦਰਦੀਨ ਦੀ ਪੱਚੀ ਸਾਲਾ ਵਿਧਵਾ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਅਤੇ ਮਾਰੇ ਜਾਣ ਦਾ ਦੋਸ਼ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਅਗਵਾ ਹੋਈ ਵਿਧਵਾ ਦੇ ਸਹੁਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਲੜਕੀ ਇੱਕ ਮਹੀਨਾ ਪਹਿਲਾਂ ਆਧਾਰ ਕਾਰਡ ਬਣਵਾਉਣ ਲਈ ਨਹੀਂ ਗਈ ਸੀ ਅਤੇ ਮੁੜ ਕੇ ਵਾਪਸ ਨਹੀਂ ਆਈ ਇਸ ਸੰਬੰਧੀ ਉਹਨਾਂ ਸਬੰਧਤ ਥਾਣੇ ਵਿੱਚ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਟਰੰਕ ਮਹੀਨੇ ਤੋਂ ਉਨ੍ਹਾਂ ਨੂੰ ਪੁਲਿਸ ਵੱਲੋਂ ਲਗਾਤਾਰ ਖੱਜਲ ਖੁਆਰ ਕੀਤਾ ਜਾ ਰਿਹਾ ਸੀ।

ਸੰਬੰਧਿਤ ਖ਼ਬਰਾਂ

ਪਰਿਵਾਰਕ ਮੈਂਬਰਾਂ ਅਨੁਸਾਰ ਪੁਲਸ ਨੇ ਸਾਡੀ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਵਿਧਵਾ ਔਰਤ ਸਥਾਨਕ ਪੁਲਿਸ ਲਾਈਨ ਵਿਖੇ ਸਫ਼ਾਈ ਕਰਮਚਾਰੀ ਦਾ ਕੰਮ ਕਰਦੀ ਸੀ ਅਤੇ ਉਸ ਦੇ ਬੱਚੇ ਪੁਲਸ ਲਾਈਨ ਦੇ ਸਰਕਾਰੀ ਸਕੂਲ ਵਿਚ ਪੜ ਰਹੇ ਸਨ ।ਹੁਣ ਸਿੱਧੇ ਦੋਸ਼ ਲਾਉਂਦਿਆਂ ਕਿਹਾ ਕਿ ਹੋਮਗਾਰਡ ਦਾ ਜਵਾਨ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਉਸ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ।

ਦੱਸ ਦਈਏ ਕਿ ਪਰਿਵਾਰ ਦੀ ਹਮਾਇਤ ਤੇ ਆਈ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ ਜੇਕਰ ਪੁਲਸ ਇਸ ਦੇ ਵਿੱਚ ਕਟਾਈ ਕਰੇਗੀ ਤਾਂ ਉਹ ਪਰਿਵਾਰ ਦਾ ਡਟ ਕੇ ਸਾਥ ਦੇਣਗੇ ।ਹੈਰਾਨੀਜਨਕ ਤੱਥ ਵੀ ਸਾਹਮਣੇ ਆਏ ਹਨ ਕਿ ਜਦੋਂ ਇੱਕ ਹੋਮਗਾਰਡ ਦਾ ਜਵਾਨ ਹੀ ਔਰਤ ਨੂੰ ਅਗਵਾ ਕਰਕੇ ਲਿਜਾ ਸਕਦਾ ਹੈ ਤਾਂ ਫਿਰ ਆਮ ਲੋਕਾਂ ਤੇ ਭਰੋਸਾ ਕਰਨਾ ਤਾਂ ਬਹੁਤ ਮੁਸ਼ਕਲ ਹੋ ਜਾਦਾਂ ਹੈ।ਦੂਜੇ ਪਾਸੇ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਪੁਲਿਸ ਦਾ ਮੁਲਾਜ਼ਮ ਹੋਣ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਵਿਚ ਦੇਰੀ ਕੀਤੀ ਜਾ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਪੁਲਸ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਹੋਰ ਕਿੰਨਾ ਸਮਾਂ ਲਗਾਵੇਗੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਸਹੀ ਸਾਬਤ ਹੋਵੇਗਾ ਜਾਂ ਇਸ ਮਾਮਲੇ ਦੀ ਪੈੜ ਕਿਸ ਹੋਰ ਪਾਸੇ ਜਾਵੇਗੀ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!