|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੁਲਿਸ ਵੱਲੋਂ ਕਿਸਾਨ ਆਗੂ ਬਹਾਦਰ ਸਿੰਘ ਦੇ ਹੋਏ ਕਤਲ ਦੀ ਗੁੱਥੀ 6 ਦਿਨਾਂ ਬਾਅਦ ਸੁਲਝਾਣ ਦਾ ਦਆਵਾ

ਮਹਿਲ ਕਲਾਂ : ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਸਥਾਨਕ ਕਸਬੇ ਦੇ ਕਿਸਾਨ ਆਗੂ ਬਹਾਦਰ ਸਿੰਘ ਦੇ ਹੋਏ ਕਤਲ ਦੀ ਗੁੱਥੀ 6 ਦਿਨਾਂ ਬਾਅਦ ਸੁਲਝਾਣ ਦਾ ਦਆਵਾ ਕੀਤਾ ਹੈ। ਇਸ ਸਬੰਧੀ ਸਬ ਡਵੀਜ਼ਨ ਉੱਪ ਕਪਤਾਨ ਮਹਿਲ ਕਲਾਂ ਡੀਐਸਪੀ ਮਹਿਲ ਕਲਾਂ ਰਵਿੰਦਰ ਸਿੰਘ ਢਿੱਲੋਂ ਨੇ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕਿ 29 ਅਤੇ 30 ਜੂਨ ਦੀ ਦਰਮਿਆਨੀ ਰਾਤ ਨੂੰ ਮਹਿਲ ਕਲਾਂ ਤੋਂ ਛ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮਹਿਲ ਕਲਾਂ : ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਸਥਾਨਕ ਕਸਬੇ ਦੇ ਕਿਸਾਨ ਆਗੂ ਬਹਾਦਰ ਸਿੰਘ ਦੇ ਹੋਏ ਕਤਲ ਦੀ ਗੁੱਥੀ 6 ਦਿਨਾਂ ਬਾਅਦ ਸੁਲਝਾਣ ਦਾ ਦਆਵਾ ਕੀਤਾ ਹੈ। ਇਸ ਸਬੰਧੀ ਸਬ ਡਵੀਜ਼ਨ ਉੱਪ ਕਪਤਾਨ ਮਹਿਲ ਕਲਾਂ ਡੀਐਸਪੀ ਮਹਿਲ ਕਲਾਂ ਰਵਿੰਦਰ ਸਿੰਘ ਢਿੱਲੋਂ ਨੇ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕਿ 29 ਅਤੇ 30 ਜੂਨ ਦੀ ਦਰਮਿਆਨੀ ਰਾਤ ਨੂੰ ਮਹਿਲ ਕਲਾਂ ਤੋਂ ਛੀਨੀਵਾਲ ਕਲਾਂ ਨੂੰ ਜਾਂਦੀ ਸੜਕ ਉਪਰ ਇੱਕ ਕਿਸਾਨ ਦੇ ਲੱਗਦੇ ਪੋਲਟਰੀ ਤੇ ਸੂਰ ਫਾਰਮ ਅੰਦਰ ਕਿਸਾਨ ਆਗੂ ਬਹਾਦਰ ਸਿੰਘ 55 ਸਾਲ ਪੁੱਤਰ ਮਲਕੀਤ ਸਿੰਘ ਵਾਸੀ ਮਹਿਲ ਕਲਾਂ ਦਾ ਸੁੱਤੇ ਪਏ ਦਾ ਲੱਕੜ ਦੇ ਬਾਲੇ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨ ਦੇ ਪੁੱਤਰ ਕਪਤਾਨ ਸਿੰਘ ਨੇ ਆਪਣੇ ਪਿਤਾ ਬਹਾਦਰ ਸਿੰਘ ਦੇ ਹੋਏ ਕਤਲ ਸਬੰਧੀ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਆਪਣੇ ਬਿਆਨ ਦਰਜ ਕਰਵਾਏ ਸੀ ਉਨ੍ਹਾਂ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਦੋ ਵਿਅਕਤੀਆਂ ਖ਼ਿਲਾਫ਼ ਸ਼ੱਕ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਐਸਐਸਪੀ ਬਰਨਾਲਾ ਹਰਜੀਤ ਸਿੰਘ ਦਿਸ਼ਾ ਨਿਰਦੇਸ਼ਾਂ ਐੱਸਪੀ (ਡੀ) ਸੁਖਦੇਵ ਸਿੰਘ ਵਿਰਕ ਅਤੇ ਥਾਣਾ ਮਹਿਲ ਕਲਾਂ ਦੇ ਮੁਖੀ ਮੋਹਰ ਸਿੰਘ ਦੀ ਅਗਵਾਈ ਹੇਠਾਂ ਪੁਲਿਸ ਪਾਰਟੀ ਵੱਲੋਂ ਕੀਤੀ ਤਫਤੀਸ ਦੌਰਾਨ ਪਤਾ ਲੱਗਾ ਹੈ ਕਿ ਬਹਾਦਰ ਸਿੰਘ ਦਾ ਕਾਤਲ ਗੁਰਪ੍ਰੀਤ ਸਿੰਘ ਵਾਸੀ ਮਹਿਲ ਕਲਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਗੁਰਪ੍ਰੀਤ ਸਿੰਘ ਮ੍ਰਿਤਕ ਬਹਾਦਰ ਸਿੰਘ ਨੂੰ ਕਤਲ ਕਰਨਾ ਨਹੀਂ ਚਾਹੁੰਦਾ ਸੀ ਅਸਲ ਵਿੱਚ ਉਹ ਮਿ੍ਤਕ ਕਿਸਾਨ ਬਹਾਦਰ ਸਿੰਘ ਦੇ ਪੁੱਤਰ ਪਰਗਟ ਸਿੰਘ ਨੂੰ ਕਤਲ ਕਰਨਾ ਚਾਹੁੰਦਾ ਸੀ ਕਿਉਂਕਿ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਮ੍ਰਿਤਕ ਦੇ ਲੜਕੇ ਪਰਗਟ ਸਿੰਘ ਆਪਸ ਵਿੱਚ ਪਹਿਲਾਂ ਪੱਕੇ ਦੋਸਤ ਸਨ।

ਕਰੀਬ ਢਾਈ ਸਾਲ ਪਹਿਲਾਂ ਦੋਸ਼ੀ ਦੀ ਇੱਕ ਲੜਕੀ ਨਾਲ ਮੰਗਣੀ ਹੋਈ ਸੀ। ਦੋਸ਼ੀ ਗੁਰਪ੍ਰੀਤ ਸਿੰਘ ਨੂੰ ਸ਼ੱਕ ਸੀ ਪਰਗਟ ਸਿੰਘ ਨੇ ਉਸ ਦੀ ਮੰਗੇਤਰ ਨਾਲ ਫੋਨ ਅਤੇ ਸੰਬੰਧ ਬਣਾ ਲਏ ਸਨ ਅਤੇ ਇਹ ਸੱਕ ਵੀਂ ਸੀ ਕਿ ਪਰਗਟ ਸਿੰਘ ਦੋਸ਼ੀ ਗੁਰਪ੍ਰੀਤ ਸਿੰਘ ਦੀ ਮੰਗੇਤਰ ਨੂੰ ਮਾੜੇ ਚਾਲ ਚੱਲਣ ਨੂੰ ਦੱਸ ਕੇ ਭੜਕਾਉਂਦਾ ਹੈ। ਜਿਸ ਕਰਕੇ ਪਹਿਲਾਂ ਵੀ ਦੋਵੇਂ ਇੱਕ ਦੂਜੇ ਨੂੰ ਦੇਖਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਗੁਰਪ੍ਰੀਤ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਪਰਗਟ ਸਿੰਘ ਦੀ ਜਗ੍ਹਾ ਉਸ ਦੇ ਪਿਤਾ ਬਹਾਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਜਦਕਿ ਉਹ ਪਰਗਟ ਸਿੰਘ ਦਾ ਕਤਲ ਕਰਨ ਲਈ ਗਿਆ ਸੀ। ਡੀਐੱਸਪੀ ਨੇ ਦੱਸਿਆ ਕਿ ਦੌਰਾਨੇ ਤਫਤੀਸ ਦੋਸ਼ੀ ਨੂੰ ਗੁਰਪ੍ਰੀਤ ਸਿੰਘ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!