|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਨਾਇਗਰਾ ਖੇਤਰ 'ਚ ਪੁਲਿਸ ਨੇ ਫੜੀ 3.6 ਮਿਲੀਅਨ ਡਾਲਰ ਦੀ ਫੈਂਟਨੈਲ

ਓਨਟਾਰੀਓ (ਦੇਵ ਇੰਦਰਜੀਤ)- ਕੈਨੇਡਾ ਦੇ ਸੂਬੇ ਓਂਟਾਰੀਓ ਦੇ ਨਾਇਗਰਾ ਰੀਜ਼ਨ ਵਿਖੇ ਕੈਨੇਡੀਅਨ ਪੁਲਸ ਵੱਲੋਂ ਨਸ਼ਿਆਂ ਦਾ ਵੱਡਾ ਜ਼ਖ਼ੀਰਾ ਫੜਿਆ ਗਿਆ ਹੈ। ਇੰਨਾ ਨਸ਼ਿਆਂ ਦਾ ਅੰਦਾਜ਼ਨ ਬਾਜ਼ਾਰ ਮੁੱਲ ਲਗਭਗ 3.6 ਮਿਲੀਅਨ ਡਾਲਰ ਬਣਦਾ ਹੈ, ਇਸ ਬਰਾਮਦਗੀ ਨਾਲ ਇਹ ਨਿਆਗਰਾ ਦੇ ਇਤਿਹਾਸ ਵਿਚ ਫੈਂਟਨੈਲ ਦੀ ਫੜੀ ਗਈ ਸਾਰਿਆਂ ਤੋਂ ਵੱਡੀ ਬਰਾਮਦਗੀ ਬਣਦੀ ਹੈ।

NRI Post Desk · 2117 ਦਿਨ ਪਹਿਲਾਂ · ਅੱਪਡੇਟ 2117 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਾਇਗਰਾ ਖੇਤਰ 'ਚ ਪੁਲਿਸ ਨੇ ਫੜੀ 3.6 ਮਿਲੀਅਨ ਡਾਲਰ ਦੀ ਫੈਂਟਨੈਲ
📷 NRI Post Desk

ਓਨਟਾਰੀਓ (ਦੇਵ ਇੰਦਰਜੀਤ)- ਕੈਨੇਡਾ ਦੇ ਸੂਬੇ ਓਂਟਾਰੀਓ ਦੇ ਨਾਇਗਰਾ ਰੀਜ਼ਨ ਵਿਖੇ ਕੈਨੇਡੀਅਨ ਪੁਲਸ ਵੱਲੋਂ ਨਸ਼ਿਆਂ ਦਾ ਵੱਡਾ ਜ਼ਖ਼ੀਰਾ ਫੜਿਆ ਗਿਆ ਹੈ। ਇੰਨਾ ਨਸ਼ਿਆਂ ਦਾ ਅੰਦਾਜ਼ਨ ਬਾਜ਼ਾਰ ਮੁੱਲ ਲਗਭਗ 3.6 ਮਿਲੀਅਨ ਡਾਲਰ ਬਣਦਾ ਹੈ, ਇਸ ਬਰਾਮਦਗੀ ਨਾਲ ਇਹ ਨਿਆਗਰਾ ਦੇ ਇਤਿਹਾਸ ਵਿਚ ਫੈਂਟਨੈਲ ਦੀ ਫੜੀ ਗਈ ਸਾਰਿਆਂ ਤੋਂ ਵੱਡੀ ਬਰਾਮਦਗੀ ਬਣਦੀ ਹੈ।

ਸੰਬੰਧਿਤ ਖ਼ਬਰਾਂ

ਪੁਲਸ ਵੱਲੋਂ ਕ਼ਯੂ ਈ ਡਬਲਯੂ ਹਾਈਵੇਅ 'ਤੇ ਤੇਜ਼ ਰਫ਼ਤਾਰ ਜਾ ਰਹੀ ਗੱਡੀ ਨੂੰ ਰੋਕਣ ਤੋ ਬਾਅਦ ਤਲਾਸ਼ੀ ਲੈਣ ਉਪਰੰਤ ਨਸ਼ਿਆਂ ਦੀ ਇਹ ਬਰਾਮਦਗੀ ਹੋਈ ਸੀ, ਜਿਸ ਤੋਂ ਬਾਅਦ ਅੱਗੇ ਵਾਰੰਟ ਤਹਿਤ ਕੁੱਝ ਘਰਾਂ ਵਿੱਚੋਂ ਲਈ ਗਈ ਤਲਾਸ਼ੀ ਵਿੱਚੋਂ ਇਹ ਵੱਡੀ ਬਰਾਮਦਗੀ ਕੀਤੀ ਗਈ ਹੈ। ਇਸ ਬਰਾਮਦਗੀ ਦੇ ਸਬੰਧ ਵਿੱਚ ਓਂਟਾਰਿਉ ਦੇ ਸ਼ਹਿਰ ਸੇਂਟ ਕੈਥਰਾਈਨ ਨਿਵਾਸੀ 56 ਸਾਲਾ ਪੀਟਰ ਕੈਪੋਂਸਿਨੀ ਉੱਤੇ ਇਸ ਘਟਨਾ ਦੇ ਸੰਬੰਧ ਵਿੱਚ ਵੱਖ-ਵੱਖ ਦੋਸ਼ ਲਾਏ ਗਏ ਹਨ।

ਉਸ ਨੂੰ ਹੁਣ ਅਨੇਕਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਵਿੱਚ ਤਸਕਰੀ ਦੇ ਉਦੇਸ਼ ਨਾਲ ਫੈਂਟਨੈਲ ਨੂੰ ਕੋਲ ਰੱਖਣਾ, ਤਸਕਰੀ ਦੇ ਉਦੇਸ਼ ਨਾਲ ਕੋਕੀਨ ਨੂੰ ਰੱਖਣਾ, 5,000 ਹਜ਼ਾਰ ਡਾਲਰ ਦੀ ਰਕਮ ਜੁਰਮ ਦੀ ਕਮਾਈ ਚੋਂ ਰੱਖਣਾ ਅਤੇ ਨਿਯੰਤਰਿਤ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਸ਼ਾਮਲ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!