|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ : ਹਾਲੇ ਤੱਕ 4 ਮਹੀਨੇ ਤੋਂ ਲਾਪਤਾ ਲਵਲੀਨ ਧਵਨ ਦੀ ਕੋਈ ਖ਼ਬਰ ਨਹੀਂ

ਓਂਟਾਰੀਓ ਡੈਸਕ (Vikram sehajpal) : ਪੀਲ ਰੀਜਨਲ ਪੁਲਿਸ ਵੱਲੋਂ ਚਾਰ ਮਹੀਨੇ ਤੋਂ ਲਾਪਤਾ ਲਵਲੀਨ ਧਵਨ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਬਰੈਂਪਟਨ ਦੀ ਵਸਨੀਕ ਲਵਲੀਨ ਧਵਨ, 15 ਅਗਸਤ ਨੂੰ ਹੈਮਿਲਟਨ ਇਲਾਕੇ ਵਿਚ ਟਿਊਜ਼ ਫ਼ਾਲਜ਼ ਅਤੇ ਡੁੰਡਾਸ ਪੀਕ 'ਤੇ ਗਈ ਸੀ ਅਤੇ ਉਸ ਦੀ ਕਾਰ ਦੀਆਂ ਚਾਬੀਆਂ ਦੋ ਮਹਿਲਾ ਹਾਈਕਰਜ਼ ਨੂੰ ਮਿਲੀਆਂ ਸਨ। ਪੁਲਿਸ, ਇਨਾਂ ਹਾਈਕਰਜ਼ ਨਾਲ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram sehajpal) : ਪੀਲ ਰੀਜਨਲ ਪੁਲਿਸ ਵੱਲੋਂ ਚਾਰ ਮਹੀਨੇ ਤੋਂ ਲਾਪਤਾ ਲਵਲੀਨ ਧਵਨ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਬਰੈਂਪਟਨ ਦੀ ਵਸਨੀਕ ਲਵਲੀਨ ਧਵਨ, 15 ਅਗਸਤ ਨੂੰ ਹੈਮਿਲਟਨ ਇਲਾਕੇ ਵਿਚ ਟਿਊਜ਼ ਫ਼ਾਲਜ਼ ਅਤੇ ਡੁੰਡਾਸ ਪੀਕ 'ਤੇ ਗਈ ਸੀ ਅਤੇ ਉਸ ਦੀ ਕਾਰ ਦੀਆਂ ਚਾਬੀਆਂ ਦੋ ਮਹਿਲਾ ਹਾਈਕਰਜ਼ ਨੂੰ ਮਿਲੀਆਂ ਸਨ। ਪੁਲਿਸ, ਇਨਾਂ ਹਾਈਕਰਜ਼ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ।

ਸੰਬੰਧਿਤ ਖ਼ਬਰਾਂ

ਅਸਲ ਵਿਚ ਮਹਿਲਾ ਹਾਈਕਰਜ਼ ਨੇ ਚਾਬੀਆਂ ਅੱਗੇ ਫੜਾ ਦਿਤੀਆਂ ਸਨ ਅਤੇ ਪੁਲਿਸ ਅਫ਼ਸਰਾਂ ਨਾਲ ਇਨਾਂ ਦਾ ਸੰਪਰਕ ਨਾ ਹੋ ਸਕਿਆ। 27 ਸਾਲ ਦੀ ਲਵਨੀਨ ਧਵਨ ਨੂੰ ਆਖ਼ਰੀ ਵਾਰ 14 ਅਗਸਤ ਨੂੰ ਸਵੇਰੇ 9.30 ਵਜੇ ਮੈਕਲਾਫ਼ਲਿਨ ਰੋਡ ਅਤੇ ਸਟੀਲਜ਼ ਐਵੇਨਿਊ ਵੈਸਟ ਇਲਾਕੇ ਵਿਚ ਵੇਖਿਆ ਗਿਆ ਸੀ।

ਪੀਲ ਪੁਲਿਸ ਦੇ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਲਵਲੀਨ ਧਵਨ ਦੀ ਤਸਵੀਰ ਅਤੇ ਹੁਲੀਆ ਜਾਰੀ ਕਰਦਿਆਂ ਦੱਸਿਆ ਸੀ ਕਿ ਉਸ ਦਾ ਕੱਦ 5 ਫੁੱਟ 7 ਇੰਚ ਅਤੇ ਵਜ਼ਨ ਤਕਰੀਬਨ 57 ਕਿਲੋਗ੍ਰਾਮ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਲਵਲੀਨ ਧਵਨ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ 905-453-2121 ਐਕਸਟੈਨਸ਼ਨ 2233 'ਤੇ ਕਾਲ ਕੀਤੀ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800-222 ਟਿਪਸ 8477 'ਤੇ ਸੰਪਰਕ ਕੀਤਾ ਜਾ ਸਕਦਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!