ਲੁਧਿਆਣਾ (ਇੰਦਰਜੀਤ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੂੰ ਫੜਨ ਲਈ ਰੋਪੜ ਪੁਲਿਸ ਦੀ ਟੀਮ ਸ਼੍ਰੋਅਦ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਘਰ ਪਹੁੰਚ ਗਈ। ਜਿਵੇਂ ਹੀ ਅਯਾਲੀ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਖੁਦ ਘਰੋਂ ਬਾਹਰ ਆਏ ਤੇ ਪੁਲਿਸ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਇਆਲੀ ਨੇ ਰੋਪੜ ਪੁਲਿਸ ਦੀ ਟੀਮ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਝੂਠੇ ਮਾਮਲੇ 'ਚ ਆਪਣੇ ਸ਼੍ਰੋਅਦ ਵਰਕਰ ਨੂੰ ਗ੍ਰਿਫ਼ਤਾਰ ਨਹੀਂ ਹੋਣ ਦੇਣਗੇ ਤੇ ਜੇ ਪੁਲਿਸ ਨੇ ਧੱਕੇ ਨਾਲ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ 500 ਵਰਕਰਾਂ ਨਾਲ ਧਰਨਾ ਦੇਣਗੇ।
ਸੰਬੰਧਿਤ ਖ਼ਬਰਾਂ
ਪੁਲਿਸ ਨਾਲ ਗੱਲਬਾਤ ਕਰਦਿਆਂ ਸ਼੍ਰੋਅਦ ਉਮੀਦਵਾਰ ਇਆਲੀ ਫੇਸਬੁੱਕ 'ਤੇ ਲਾਈਵ ਹੋ ਗਏ। ਉਨ੍ਹਾਂ ਨੇ ਲਾਈਵ ਹੋ ਕੇ ਆਪਣੇ ਸਾਰੇ ਵਰਕਰਾਂ ਦਾ ਹੌਂਸਲਾ ਵਧਾਇਆ ਤੇ ਕਿਹਾ ਕਿ ਜੇ ਪੁਲਿਸ ਉਨ੍ਹਾਂ ਨਾਲ ਧੱਕੇਸ਼ਾਹੀ ਕਰੇਗੀ ਤਾਂ ਉਹ ਖੁਦ ਵਰਕਰਾਂ ਦੇ ਅੱਗੇ ਆ ਕੇ ਖੜ੍ਹੇ ਹੋ ਜਾਣਗੇ। ਜਾਣਕਾਰੀ ਮੁਤਾਬਿਕ ਪਿੰਡ ਧਮਾਲ ਨਿਵਾਸੀ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸਿਧਵਾਂ ਵੇਟ ਤੇ ਸ਼੍ਰੋਅਦ ਦੇ ਸਿਧਵਾਂ ਵੇਟ ਪ੍ਰਧਾਨ ਮਜ਼ਿੰਦਰ ਸਿੰਘ ਬਿੰਦਾ ਘਰ ਵੀਰਵਾਰ ਸਵੇਰ ਤੋਂ ਹੀ ਰੋਪੜ ਸੀਆਈਏ ਦੀ ਪੁਲਿਸ ਨੇ ਛਾਪੇਮਾਰੀ ਕਰ ਦਿੱਤੀ।
ਪਰ ਇਸ ਦੌਰਾਨ ਭਿੰਦਾ ਘਰ 'ਚ ਮੌਜੂਦ ਨਹੀਂ ਸੀ ਤੇ ਹੰਬੜਾ ਰੋਡ ਸਥਿਤ ਸ਼੍ਰੋਅਦ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਘਰ ਮੀਟਿੰਗ 'ਚ ਆਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਭਿੰਦਾ ਦੇ ਭਰਾ ਨੂੰ ਗੱਡੀ 'ਚ ਬਿਠਾਇਆ ਤੇ ਉਸ ਤੋਂ ਬਾਅਦ ਦਬਿਸ਼ ਦੇਣ ਲਈ ਇਆਲੀ ਦੇ ਘਰ ਦੇ ਬਾਹਰ ਪਹੁੰਚ ਗਈ। ਇਸ ਦੌਰਾਨ ਭਿੰਦਾ ਦੇ ਭਰਾ ਨੇ ਇਸ ਦੀ ਜਾਣਕਾਰੀ ਫੋਨ 'ਤੇ ਭਿੰਦਾ ਨੂੰ ਦੇ ਦਿੱਤੀ। ਇਸ ਦੀ ਜਾਣਕਾਰੀ ਮਿਲਦਿਆਂ ਹੀ ਇਆਲੀ ਆਪਣੇ ਸਮਰਥਕਾਂ ਨਾਲ ਬਾਹਰ ਆ ਗਏ।






