|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖੇਤੀ ਕਾਨੂੰਨ ਨੂੰ ਲੈ ਕੇ ਸਿਆਸੀ ਟਕਰਾਵ,ਹੁਣ ਰਾਜਸਥਾਨ ਟੋਲ ਹੋਣਗੇ ਫ੍ਰੀ..!

ਦਿੱਲੀ(ਦੇਵ ਇੰਦਰਜੀਤ) :ਵਿਰੋਧੀ ਪਾਰਟੀਆਂ ਸੜਕ ਤੋਂ ਲੇ ਕੇ ਸੰਸਦ ਤੱਕ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ 'ਅਸੀਂ ਸ਼ੁੱਕਰਵਾਰ ਨੂੰ ਰਾਜਸਥਾਨ ਵਿੱਚ ਸਾਰੇ ਟੋਲ ਪਲਾਜ਼ਾ ਮੁਫਤ ਕਰਾਂਗੇ ਤਾਂ ਜੋ ਸਰਕਾਰ ਨੂੰ ਦਿਖਾ ਸਕੀਏ ਕਿ ਇਹ ਸਿਰਫ ਪੰਜਾਬ ਅਤੇ ਹਰਿਆਣਾ ਦਾ ਅੰਦੋਲਨ ਨਹੀਂ ਹੈ ,ਇਹ ਪੂਰੇ ਦੇਸ਼ ਦਾ ਅੰਦੋਲਨ ਹੈ।

NRI Post Desk · 2113 ਦਿਨ ਪਹਿਲਾਂ · ਅੱਪਡੇਟ 2113 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਦਿੱਲੀ(ਦੇਵ ਇੰਦਰਜੀਤ) :ਵਿਰੋਧੀ ਪਾਰਟੀਆਂ ਸੜਕ ਤੋਂ ਲੇ ਕੇ ਸੰਸਦ ਤੱਕ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ 'ਅਸੀਂ ਸ਼ੁੱਕਰਵਾਰ ਨੂੰ ਰਾਜਸਥਾਨ ਵਿੱਚ ਸਾਰੇ ਟੋਲ ਪਲਾਜ਼ਾ ਮੁਫਤ ਕਰਾਂਗੇ ਤਾਂ ਜੋ ਸਰਕਾਰ ਨੂੰ ਦਿਖਾ ਸਕੀਏ ਕਿ ਇਹ ਸਿਰਫ ਪੰਜਾਬ ਅਤੇ ਹਰਿਆਣਾ ਦਾ ਅੰਦੋਲਨ ਨਹੀਂ ਹੈ ,ਇਹ ਪੂਰੇ ਦੇਸ਼ ਦਾ ਅੰਦੋਲਨ ਹੈ।" ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਸਾਨ ਅੰਦੋਲਨ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਸਰਕਾਰ ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਅੱਜ ਸਾਡਾ ਦੇਸ਼ ਰੁਜ਼ਗਾਰ ਪੈਦਾ ਨਹੀਂ ਕਰ ਸਕਦਾ, ਇਹ ਕੱਲ ਵੀ ਨਹੀਂ ਕਰ ਸਕੇਗਾ, ਕਿਉਂਕਿ ਤੁਸੀਂ ਦੇਸ਼ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ। ਇਹ ਕਿਸਾਨ ਦਾ ਨਹੀਂ, ਦੇਸ਼ ਦਾ ਅੰਦੋਲਨ ਹੈ, ਜਿਸ ਨੂੰ ਕਿਸਾਨ ਸਿਰਫ ਰਸਤਾ ਦਿਖਾ ਰਿਹਾ ਹੈ, ਹਨੇਰੇ ਵਿੱਚ ਟਾਰਚ ਦਿਖਾ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!