|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣੇ ਪੂਜਾ ਪੰਡਾਲ ਦਾ ਸਿੱਖ ਭਾਈਚਾਰੇ ਨੇ ਕੀਤਾ ਵਿਰੋਧ

ਕੋਲਕਾਤਾ (ਇੰਦਰਜੀਤ ਸਿੰਘ) : ਕੋਲਕਾਤਾ ਦੇ ਭਵਾਨੀਪੁਰ 'ਚ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣੇ ਪੂਜਾ ਪੰਡਾਲ ਦਾ ਸਿੱਖ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਣ-ਬੁੱਝ ਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਪੂਜਾ ਦਾ ਪ੍ਰਬੰਧ ਕਮੇਟੀ ਵਲੋਂ ਅਜਿਹਾ ਕੀਤਾ ਗਿਆ ਹੈ। ਨਾਲ ਹੀ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੋਲਕਾਤਾ (ਇੰਦਰਜੀਤ ਸਿੰਘ) : ਕੋਲਕਾਤਾ ਦੇ ਭਵਾਨੀਪੁਰ 'ਚ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣੇ ਪੂਜਾ ਪੰਡਾਲ ਦਾ ਸਿੱਖ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਣ-ਬੁੱਝ ਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਪੂਜਾ ਦਾ ਪ੍ਰਬੰਧ ਕਮੇਟੀ ਵਲੋਂ ਅਜਿਹਾ ਕੀਤਾ ਗਿਆ ਹੈ। ਨਾਲ ਹੀ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪ੍ਰਬੰਧਕ ਕਮੇਟੀ ਨੂੰ ਜਵਾਬ-ਤਲਬ ਕਰਨ ਦੀ ਅਪੀਲ ਵੀ ਕੀਤੀ।ਵੱਖੋ-ਵੱਖਰੇ ਥੀਮ ਦੇ ਦੁਰਗਾ ਪੂਜਾ ਪੰਡਾਲਾਂ ਲਈ ਮਸ਼ਹੂਰ ਮਹਾਨਗਰ ਦੀ ਪਾਰਕ ਦੇ ਪੰਡਾਲ ਦਾ ਥੀਮ ਗੋਲਡਨ ਟੈਂਪਲ ਹੈ।

ਸੰਬੰਧਿਤ ਖ਼ਬਰਾਂ

ਵਧਦੇ ਵਿਵਾਦ ਨੂੰ ਦੇਖ ਪ੍ਰਬੰਧਕ ਕਮੇਟੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ, 'ਅਸੀਂ ਪੰਡਾਲ ਜ਼ਰੀਏ ਭਾਈਚਾਰਕ ਸਾਂਝ ਤੇ ਏਕਤਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ, ਨਾ ਕਿ ਸਾਡੀ ਮਨਸ਼ਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸੀ।' ਅਸਲ ਵਿਚ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ ਮੌਕੇ ਇਸ ਵਾਰ ਦੁਰਗਾ ਉਤਸਵ ਕਮੇਟੀ ਨੇ ਪੰਡਾਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਰੂਪ 'ਚ ਸਜਾਇਆ ਹੈ। ਗੋਲਡਨ ਟੈਂਪਲ ਵਾਂਗ ਹੀ ਸੋਨੇ ਤੇ ਚਿੱਟੇ ਰੰਗ ਨਾਲ ਪੰਡਾਲ ਬਣਾਇਆ ਗਿਆ ਤੇ ਪੰਡਾਲ ਦੇ ਦੋਵੇਂ ਪਾਸੇ ਪਾਣੀ ਦਾ ਕੁੰਡ ਵੀ ਬਣਾਇਆ ਗਿਆ। ਇੱਥੇ ਸ੍ਰੀ ਹਰਿਮੰਦਰ ਸਾਹਿਬ ਵਾਂਗ ਰੋਜ਼ ਲੰਗਰ ਵੀ ਲਗਾਇਆ ਗਿਆ ਸੀ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!