|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਰਜਰੀ ਤੋਂ ਬਾਅਦ ਪੋਪ ਫ੍ਰਾਂਸਿਸ ਨੂੰ ਹਸਪਤਾਲ ਤੋਂ ਛੁੱਟੀ

ਫਰਾਂਸ (ਦੇਵ ਇੰਦਰਜੀਤ) : ਪੋਪ ਫ੍ਰਾਂਸਿਸ ਨੂੰ ਵੱਡੀ ਅੰਤੜੀ ਦੀ ਸਰਜਰੀ ਤੋਂ 10 ਦਿਨਾਂ ਬਾਅਦ ਬੁੱਧਵਾਰ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਨੂੰ ਹਸਪਤਾਲ ’ਚੋਂ ਬਾਹਰ ਨਿਕਲਦੇ ਦੇਖਿਆ ਗਿਆ। 84 ਸਾਲਾ ਫ੍ਰਾਂਸਿਸ ਨੂੰ ਬੁੱਧਵਾਰ ਦੀ ਸਵੇਰ ਤਕਰੀਬਨ ਪੌਣੇ ਗਿਆਰਾਂ ਵਜੇ ਫੋਰਡ ਕਾਰ ਦੀ ਪੈਸੰਜਰ ਸੀਟ ’ਤੇ ਬੈਠ ਕੇ ਰੋਮ ਦੇ ਜੇਮੇਲੀ ਪੌਲੀਟੈਕਨਿਕ ਹਸਪਤਾਲ ’ਚੋਂ ਬਾਹਰ

NRI Post Desk · 1961 ਦਿਨ ਪਹਿਲਾਂ · ਅੱਪਡੇਟ 1961 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਰਜਰੀ ਤੋਂ ਬਾਅਦ ਪੋਪ ਫ੍ਰਾਂਸਿਸ ਨੂੰ ਹਸਪਤਾਲ ਤੋਂ ਛੁੱਟੀ
📷 NRI Post Desk

ਫਰਾਂਸ (ਦੇਵ ਇੰਦਰਜੀਤ) : ਪੋਪ ਫ੍ਰਾਂਸਿਸ ਨੂੰ ਵੱਡੀ ਅੰਤੜੀ ਦੀ ਸਰਜਰੀ ਤੋਂ 10 ਦਿਨਾਂ ਬਾਅਦ ਬੁੱਧਵਾਰ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਨੂੰ ਹਸਪਤਾਲ ’ਚੋਂ ਬਾਹਰ ਨਿਕਲਦੇ ਦੇਖਿਆ ਗਿਆ। 84 ਸਾਲਾ ਫ੍ਰਾਂਸਿਸ ਨੂੰ ਬੁੱਧਵਾਰ ਦੀ ਸਵੇਰ ਤਕਰੀਬਨ ਪੌਣੇ ਗਿਆਰਾਂ ਵਜੇ ਫੋਰਡ ਕਾਰ ਦੀ ਪੈਸੰਜਰ ਸੀਟ ’ਤੇ ਬੈਠ ਕੇ ਰੋਮ ਦੇ ਜੇਮੇਲੀ ਪੌਲੀਟੈਕਨਿਕ ਹਸਪਤਾਲ ’ਚੋਂ ਬਾਹਰ ਜਾਂਦਿਆਂ ਦੇਖਿਆ ਗਿਆ। ਵਾਪਸੀ ’ਚ ਪੋਪ ਰੋਮ ਦੇ ਸਾਂਤਾ ਮਾਰੀਆ ਮੈਗੀਰੇ ਬੈਸਿਲਿਕਾ ਚਰਚ ’ਚ ਪ੍ਰਾਰਥਨਾ ਕਰਨ ਲਈ ਰੁਕੇ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਪੋਪ ਵਿਦੇਸ਼ ਯਾਤਰਾਵਾਂ ਤੋਂ ਪਰਤਣ ਤੋਂ ਬਾਅਦ ਵੀ ਚਰਚ ’ਚ ਪ੍ਰਾਰਥਨਾ ਕਰਦੇ ਹਨ। 4 ਜੁਲਾਈ ਨੂੰ ਹੋਈ ਸਰਜਰੀ ’ਚ ਪੋਪ ਦੀ ਵੱਡੀ ਅੰਤੜੀ ਦਾ ਅੱਧਾ ਹਿੱਸਾ ਕੱਟ ਕੇ ਕੱਢ ਦਿੱਤਾ ਗਿਆ। ਵੈਟੀਕਨ ਦੇ ਬੁਲਾਰੇ ਮਤੇਓ ਬਰੁਨੀ ਨੇ ਫ੍ਰਾਂਸਿਸ ਨੂੰ ਹਸਪਤਾਲ ’ਚੋਂ ਛੁੱਟੀ ਮਿਲਣ ਤੇ ਰੋਮ ਬੈਸਿਲਿਕਾ ਦੀ ਉਨ੍ਹਾਂ ਦੀ ਯਾਤਰਾ ਦੀ ਪੁਸ਼ਟੀ ਕੀਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!