|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਾਵਰਕਾਮ ਵੱਲੋਂ ਟਿਊਬਵੈੱਲ ਦੀਆਂ ਮੋਟਰਾਂ ਦਾ ਲੋਡ ਵਧਾਉਣ ਦੀ ਸਰਲ ਸਕੀਮ ਸ਼ੁਰੂ-ਇੰਜ : ਇਦਰਪਾਲ ਸਿੰਘ

ਕਪੂਰਥਲਾ : ਪਾਵਰਕਾਮ ਦੇ ਸੀ. ਐਮ. ਡੀ ਇੰਜ: ਬਲਦੇਵ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਚੀਫ ਇੰਜੀਨੀਅਰ ਸ੍ਰੀ ਸੰਜੀਵ ਕੁਮਾਰ ਦੀਆਂ ਹਦਾਇਤਾਂ 'ਤੇ ਪਾਵਰਕਾਮ ਵੱਲੋਂ ਕਿਸਾਨਾਂ ਲਈ ਲੋਡ ਵਧਾਉਣ ਦੀ ਸਰਲ ਸਕੀਮ ਲਿਆਂਦੀ ਗਈ ਹੈ, ਜਿਸ ਜ਼ਰੀਏ ਕਿਸਾਨ ਬੇਹੱਦ ਸਰਲ ਢੰਗ ਨਾਲ ਆਪਣੀਆਂ ਮੋਟਰਾਂ ਦਾ ਲੋਡ ਵਧਾ ਸਕਦੇ ਹਨ। ਲੋਡ ਵਧਾਉਣ ਲਈ ਅਸਲ ਮਾਲਕ ਦੀ ਗੈਰ-ਮੌਜੂਦਗੀ ਵਿਚ ਵੀ ਲੋਡ ਵੱਧ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਪਾਵਰਕਾਮ ਦੇ ਸੀ. ਐਮ. ਡੀ ਇੰਜ: ਬਲਦੇਵ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਚੀਫ ਇੰਜੀਨੀਅਰ ਸ੍ਰੀ ਸੰਜੀਵ ਕੁਮਾਰ ਦੀਆਂ ਹਦਾਇਤਾਂ 'ਤੇ ਪਾਵਰਕਾਮ ਵੱਲੋਂ ਕਿਸਾਨਾਂ ਲਈ ਲੋਡ ਵਧਾਉਣ ਦੀ ਸਰਲ ਸਕੀਮ ਲਿਆਂਦੀ ਗਈ ਹੈ, ਜਿਸ ਜ਼ਰੀਏ ਕਿਸਾਨ ਬੇਹੱਦ ਸਰਲ ਢੰਗ ਨਾਲ ਆਪਣੀਆਂ ਮੋਟਰਾਂ ਦਾ ਲੋਡ ਵਧਾ ਸਕਦੇ ਹਨ। ਲੋਡ ਵਧਾਉਣ ਲਈ ਅਸਲ ਮਾਲਕ ਦੀ ਗੈਰ-ਮੌਜੂਦਗੀ ਵਿਚ ਵੀ ਲੋਡ ਵੱਧ ਸਕੇਗਾ। ਇਹ ਪ੍ਰਗਟਾਵਾ ਪਾਵਰਕਾਮ ਦੇ ਕਪੂਰਥਲਾ ਸਰਕਲ ਦੇ ਨਿਗਰਾਨ ਇੰਜੀਨੀਅਰ ਸ. ਇੰਦਰਪਾਲ ਸਿੰਘ ਨੇ ਕੀਤਾ। ਉਨਾਂ ਦੱਸਿਆ ਕਿ ਏ. ਪੀ (ਐਗਰੀਕਲਚਰ ਪਾਵਰ) ਦੇ ਖਪਤਕਾਰਾਂ ਲਈ ਇਹ ਸਕੀਮ ਬੇਹੱਦ ਲਾਭਕਾਰੀ ਹੋਵੇਗੀ, ਜਿਸ ਦੇ ਲਈ ਖਪਤਕਾਰ ਨੂੰ ਇਕ ਬੀ. ਐੱਚ. ਪੀ (ਬ੍ਰੇਕ ਹਾਊਸ ਪਾਵਰ) ਦੇ ਲਈ 4750 ਰੁਪਏ ਅਦਾ ਕਰਨੇ ਪੈਣਗੇ ਜਦਕਿ 200 ਰੁਪਏ ਸਕਿਉਰਿਟੀ ਦੇ ਤੌਰ 'ਤੇ ਲਏ ਜਾਣਗੇ।

ਸੰਬੰਧਿਤ ਖ਼ਬਰਾਂ

ਉਨਾਂ ਕਿਹਾ ਕਿ ਜਿਸ ਜ਼ਮੀਨ ਦਾ ਮਾਲਕ ਮੌਜੂਦ ਨਹੀਂ ਹੋਵੇਗਾ, ਉਸ ਲਈ ਵੀ ਲੋੜ ਵਧਾਉਣ ਦਾ ਬਦਲ ਖੁੱਲਾ ਹੈ। ਇਸ ਦੇ ਲਈ ਸਬੰਧਤ ਪਿੰਡ ਦੇ ਸਰਪੰਚ ਦੀ ਗਵਾਹੀ ਪਵੇਗੀ। ਖਪਤਕਾਰ ਆਪਣੀ ਇਕ ਫੋਟੋ ਅਤੇ ਟੈਸਟ ਰਿਪੋਰਟ ਦੇ ਨਾਲ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸਿਟੀ ਡਵੀਜ਼ਨ ਨਕੋਦਰ ਵਿਚ ਹੁਣ ਤੱਕ ਇਸ ਸਕੀਮ ਤਹਿਤ 64 ਕੇਸ ਕਰ ਕੇ 904600 ਰੁਪਏ ਦੀ ਫੀਸ ਪ੍ਰਾਪਤ ਕੀਤੀ ਗਈ ਹੈ, ਜਿਨਾਂ ਵਿਚ ਸਬ-ਡਵੀਜ਼ਨ ਲੋਹੀਆਂ ਦੇ 33, ਮਲਸੀਆਂ ਦੇ 6, ਸ਼ਾਹਮੋਟ ਦੇ 2, ਪਰਜੀਆਂ ਦੇ 7 ਅਤੇ ਮਹਿਤਪੁਰ ਦੇ 16 ਕੁਨੈਕਸ਼ਨ ਸ਼ਾਮਿਲ ਹਨ।

ਇਸੇ ਤਰਾਂ ਕਰਤਾਰਪੁਰ ਡਵੀਜ਼ਨ ਵਿਚ 61 ਕੁਨੈਕਸ਼ਨਾਂ ਤੋਂ 566225 ਰੁਪਏ ਦੀ ਰਕਮ ਫੀਸ ਵਜੋਂ ਵਸੂਲੀ ਗਈ ਹੈ, ਜਿਨਾਂ ਵਿਚ ਹਮੀਰਾ ਦੇ 13, ਭੁਲੱਥ ਦੇ 21 ਅਤੇ ਬੇਗੋਵਾਲ ਦੇ 27 ਕੁਨੈਕਸ਼ਨ ਸ਼ਾਮਿਲ ਹਨ। ਉਨਾਂ ਕਿਹਾ ਕਿ ਇਸ ਸਬੰਧੀ ਸਾਰੀਆਂ ਪਾਵਰਕਾਮ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!