|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਾਵਰਕਾਮ ਨੇ 1 ਲੱਖ 67 ਹਜ਼ਾਰ 9 ਸੌ ਰੁਪਏ ਬਿੱਲ ਭੇਜ ਕੇ ਉਨ੍ਹਾਂ ਨਾਲ ਮਜ਼ਾਕ ਹੀ ਨਹੀਂ ਕੀਤਾ ਸਗੋਂ ਪਰੇਸ਼ਾਨ ਕੀਤਾ

ਜਗਰਾਓਂ (ਇੰਦਰਜੀਤ ਸਿੰਘ) : 2 ਪੱਖੇ, 2 ਬੱਲਬ ਸਹਾਰੇ ਟਾਈਮਪਾਸ ਹੋ ਰਿਹਾ ਹੈ, ਫਰਿਜ਼, ਕੂਲਰ ਦਾ ਸੁੱਖ ਕੀ ਹੁੰਦਾ ਹੈ, ਹਾਲੇ ਤਕ ਜਾਣਿਆਂ ਤਕ ਨਹੀਂ। ਇਸ ਦੇ ਬਾਵਜੂਦ ਪਾਵਰਕਾਮ ਨੇ 1 ਲੱਖ 67 ਹਜ਼ਾਰ 9 ਸੌ ਰੁਪਏ ਬਿੱਲ ਭੇਜ ਕੇ ਉਨ੍ਹਾਂ ਨਾਲ ਮਜ਼ਾਕ ਹੀ ਨਹੀਂ ਕੀਤਾ ਸਗੋਂ ਪਰੇਸ਼ਾਨ ਕਰ ਦਿੱਤਾ ਹੈ। ਇਹ ਦਰਦ ਸ਼ਮਸ਼ਾਨ ਘਾਟ ਦੇ ਬਜੁਰਗ ਸੇਵਾਦਾਰ ਨਰਾਤਾ ਸਿੰਘ ਵਾਸੀ ਗਾਂਧੀ ਮੁਹੱਲਾ ਜਗ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਗਰਾਓਂ (ਇੰਦਰਜੀਤ ਸਿੰਘ) : 2 ਪੱਖੇ, 2 ਬੱਲਬ ਸਹਾਰੇ ਟਾਈਮਪਾਸ ਹੋ ਰਿਹਾ ਹੈ, ਫਰਿਜ਼, ਕੂਲਰ ਦਾ ਸੁੱਖ ਕੀ ਹੁੰਦਾ ਹੈ, ਹਾਲੇ ਤਕ ਜਾਣਿਆਂ ਤਕ ਨਹੀਂ। ਇਸ ਦੇ ਬਾਵਜੂਦ ਪਾਵਰਕਾਮ ਨੇ 1 ਲੱਖ 67 ਹਜ਼ਾਰ 9 ਸੌ ਰੁਪਏ ਬਿੱਲ ਭੇਜ ਕੇ ਉਨ੍ਹਾਂ ਨਾਲ ਮਜ਼ਾਕ ਹੀ ਨਹੀਂ ਕੀਤਾ ਸਗੋਂ ਪਰੇਸ਼ਾਨ ਕਰ ਦਿੱਤਾ ਹੈ। ਇਹ ਦਰਦ ਸ਼ਮਸ਼ਾਨ ਘਾਟ ਦੇ ਬਜੁਰਗ ਸੇਵਾਦਾਰ ਨਰਾਤਾ ਸਿੰਘ ਵਾਸੀ ਗਾਂਧੀ ਮੁਹੱਲਾ ਜਗਰਾਓਂ ਨੇ ਬਿਆਨ ਕੀਤਾ। ਬਜੁਰਗ ਨਰਾਤਾ ਸਿੰਘ ਨੇ ਦੱਸਿਆ ਕਿ ਉਹ ਖੁਦ ਰੋਟੀ ਲਈ ਰੋਜ਼ਾਨਾ ਕੁਝ ਘਰਾਂ ਤੋੋ ਗਜ਼ਾ ਕਰ ਕੇ ਖਾਂਦੇ ਹਨ ਅਤੇ ਘਰ ਵਿਚ ਬਿਜਲੀ ਨਾਲ ਚੱਲਣ ਵਾਲਾ ਕੋਈ ਯੰਤਰ ਨਹੀਂ ਹੈ।

ਸੰਬੰਧਿਤ ਖ਼ਬਰਾਂ

ਇਸ ਦੇ ਬਾਵਜੂਦ ਉਨ੍ਹਾਂ ਦੇ ਘਰ ਪਾਵਰਕਾਮ ਨੇ 1 ਲੱਖ 67 ਹਜ਼ਾਰ 9 ਸੌ ਰੁਪਏ ਦਾ ਬਿੱਲ ਭੇਜ ਦਿੱਤਾ। ਇਸ ਮਗਰੋਂ ਜੇਈ ਹਰਮਨ ਸਿੰਘ ਨੇ ਉਨ੍ਹਾਂ ਤੋਂ 10 ਹਜਾਰ ਰੁਪਏ ਰਿਸ਼ਵਤ ਮੰਗ ਲਈ ਅਤੇ ਨਾ ਦੇਣ 'ਤੇ ਹੋਰ ਮੋਟਾ ਬਿੱਲ ਭਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ। ਨਰਾਤਾ ਸਿੰਘ ਨੇ ਦੱਸਿਆ ਕਿ ਜੇਈ ਦੀ ਧਮਕੀ ਤੇ ਉਸ ਵੱਲੋਂ 10 ਹਜਾਰ ਰੁਪਏ ਰਿਸ਼ਵਤ ਮੰਗਣ ਦੀ ਉਨ੍ਹਾਂ ਨੇ ਐੱਸਡੀਓ ਜਗਰਾਓਂ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ, ਜਿਨ੍ਹਾਂ ਨੇ ਇਸ ਮਾਮਲੇ ਵਿਚ ਕਾਰਵਾਈ ਦਾ ਭਰੋਸਾ ਦਿੱਤਾ।

ਇਸ ਸਬੰਧ ਵਿਚ ਜਦੋਂ ਜੇਈ ਹਰਮਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੋਈ ਰਿਸ਼ਵਤ ਨਹੀਂ ਮੰਗੀ ਸਗੋਂ ਮਜ਼ਾਕ ਕੀਤਾ ਸੀ। ਇਸ ਸਬੰਧ ਵਿਚ ਐੱਸਡੀਓ ਗੁਰਮੀਤ ਸਿੰਘ ਕੰਗ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰਨਗੇ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!