|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਾਪਾਨ ਵਿੱਚ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਪੁੱਜੀ 35 , ਲੱਖਾਂ ਬੇਘਰ

ਟੋਕਿਓ , 14 ਅਕਤੂਬਰ ( NRI MEDIA )

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟੋਕਿਓ , 14 ਅਕਤੂਬਰ ( NRI MEDIA )

ਜਾਪਾਨ ਵਿੱਚ 60 ਸਾਲਾਂ ਦੇ ਸਭ ਤੋਂ ਜ਼ਬਰਦਸਤ ਤੂਫਾਨ ਹਾਗੀਬਿਸ ਨਾਲ ਮਰਨ ਵਾਲਿਆਂ ਦੀ ਗਿਣਤੀ 35 ਤੇ ਪਹੁੰਚ ਗਈ ਹੈ , ਐਤਵਾਰ ਨੂੰ ਤੂਫਾਨ ਨੇ ਟੋਕਿਓ ਦੇ ਮਹਾਨਗਰ ਖੇਤਰ ਵਿੱਚ ਭਾਰੀ ਤਬਾਹੀ ਮਚਾਈ ਹੈ , ਇਸ ਕਾਰਨ ਜ਼ਿਆਦਾਤਰ ਨਦੀਆਂ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈਆਂ , ਇਸ ਦੌਰਾਨ, ਭਾਰਤੀ ਜਲ ਸੈਨਾ ਨੇ ਜਾਪਾਨ ਦੀ ਸਹਾਇਤਾ ਲਈ ਦੋ ਜੰਗੀ ਜਹਾਜ਼ ਭੇਜੇ ਹਨ ,ਆਈਐਨਐਸ ਸਹਿਯਾਦਰੀ ਅਤੇ ਆਈਐਨਐਸ ਕਿਲਤਨ ਭਾਰੀ ਬਾਰਸ਼ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਹਾਇਤਾ ਪ੍ਰਦਾਨ ਕਰਨਗੇ |

ਸੰਬੰਧਿਤ ਖ਼ਬਰਾਂ

ਇਸ ਸਮੇਂ ਜਾਪਾਨ ਵਿੱਚ ਲਗਭਗ 1 ਲੱਖ ਲੋਕ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ, ਉਨ੍ਹਾਂ ਵਿੱਚ 27,000 ਜਾਪਾਨੀ ਸੈਨਿਕ ਸ਼ਾਮਲ ਹਨ , ਰਿਪੋਰਟਾਂ ਅਨੁਸਾਰ ਇਸ ਸਮੇਂ ਜਾਪਾਨ ਵਿੱਚ 3,76,000 ਘਰਾਂ ਵਿੱਚ ਬਿਜਲੀ ਗਾਇਬ ਹੈ , ਅਧਿਕਾਰੀਆਂ ਦਾ ਕਹਿਣਾ ਹੈ ਕਿ 14,000 ਘਰਾਂ ਕੋਲ ਪੀਣ ਦਾ ਪਾਣੀ ਵੀ ਨਹੀਂ ਹੈ , ਲੈਂਡਸਲਾਈਡ 12 ਸ਼ਹਿਰਾਂ ਵਿੱਚ ਲਗਭਗ 48 ਥਾਵਾਂ ਤੇ ਹੋਈ ਹੈ , ਇਸ ਦੇ ਨਾਲ ਹੀ 21 ਦੇ ਆਸ ਪਾਸ ਸਮੁੰਦਰੀ ਖੇਤਰ ਪੂਰੀ ਤਰ੍ਹਾਂ ਡੁੱਬ ਗਏ ਹਨ, ਜਿਸ ਕਾਰਨ ਉਨ੍ਹਾਂ ਦੇ ਆਸ ਪਾਸ ਦੇ ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ। ਡੈਮਾਂ ਵਿੱਚ ਓਵਰਫਲੋਅ ਹੋਣ ਕਾਰਨ ਵੱਡੀ ਤਬਾਹੀ ਨੂੰ ਰੋਕਣ ਲਈ ਕੁਝ ਪਾਣੀ ਵੀ ਛੱਡਿਆ ਗਿਆ ਹੈ।

ਹਾਗੀਬਿਸ ਦੇ ਤੂਫਾਨ ਕਾਰਨ ਪੂਰੇ ਜਾਪਾਨ ਵਿਚ ਰੇਲ ਸੇਵਾਵਾਂ ਠੱਪ ਹੋ ਗਈਆਂ ਹਨ, ਭਾਰੀ ਬਾਰਸ਼ ਅਤੇ ਕਈ ਥਾਵਾਂ 'ਤੇ ਹੜ੍ਹਾਂ ਕਾਰਨ ਬੁਲੇਟ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਹੈ , ਈਸਟ ਜਾਪਾਨ ਰੇਲਵੇ ਕੰਪਨੀ ਦੇ ਅਨੁਸਾਰ ਭਾਰੀ ਬਾਰਸ਼ ਕਾਰਨ 10 ਬੁਲੇਟ ਟ੍ਰੇਨਾਂ ਅਤੇ 120 ਕੋਚ ਨੁਕਸਾਨੇ ਗਏ , ਐਤਵਾਰ ਨੂੰ ਵੀ ਏਅਰਲਾਈਨਾਂ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਅਤੇ ਬਹੁਤ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ, ਹਾਲਾਂਕਿ ਅਧਿਕਾਰੀਆਂ ਨੇ ਸੋਮਵਾਰ ਦੀ ਸ਼ਾਮ ਤੱਕ ਸਥਿਤੀ ਵਿੱਚ ਸੁਧਾਰ ਦੀ ਉਮੀਦ ਕੀਤੀ ਹੈ।

ਰਾਜਧਾਨੀ ਟੋਕਿਓ ਦੇ ਆਸ ਪਾਸ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤੇਜ਼ ਬਾਰਸ਼ ਕਾਰਨ 16 ਫੁੱਟ ਤੱਕ ਪਾਣੀ ਭਰ ਗਿਆ, ਟੋਕਿਓ ਤੋਂ 50 ਕਿਲੋਮੀਟਰ ਦੂਰ ਕਾਵਾਗੋਯ ਸ਼ਹਿਰ ਵਿੱਚ ਹੜ੍ਹਾਂ ਕਾਰਨ 260 ਲੋਕ ਘਰ ਵਿੱਚ ਫਸ ਗਏ ਸਨ, ਪ੍ਰਸ਼ਾਸਨ ਉਨ੍ਹਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਣ ਵਿਚ ਰੁੱਝਿਆ ਹੋਇਆ ਹੈ , ਇਸ ਤੋਂ ਇਲਾਵਾ, ਨਾਗਾਨੋ ਦੀ ਚਿਕੂਮਾ ਨਦੀ ਵਿਚ ਰੇਲਵੇ ਪੁਲ ਢਹਿ ਗਿਆ , ਜ਼ਿਆਦਾਤਰ ਇਲਾਕਿਆਂ ਵਿਚ ਰੇਲ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!