|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਨ ਫਾਰ ਵੋਟ ਮੈਰਾਥਾਨ 2019 ਦੀ ਤਿਆਰੀ- 31 ਮਾਰਚ ਨੂੰ ਜਿਲਾ ਪੱਧਰ ਤੇ ਆਯੋਜਨ ਕੀਤਾ ਜਾ ਰਿਹਾ

ਕਪੂਰਥਲਾ : ਆਗਾਮੀ ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਆਪਣੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਸਬੰਧੀ ਆਯੋਜਨ ਕੀਤੀ ਜਾ ਰਹੀ ਰਨ ਫਾਰ ਵੋਟ ਮੈਰਾਥਾਨ 2019 ਦੀ ਤਿਆਰੀ ਸਬੰਧੀ ਅਵਤਾਰ ਸਿੰਘ ਭੁੱਲਰ, ਵਧੀਕ ਡਿਪਟੀ ਕਸ਼ਿਨਰ, (ਵਿਕਾਸ), ਕਪੂਰਥਲਾ ਦੀ ਪ੍ਰਧਾਨਗੀ ਹੇਠ ਜਿਲੇ ਦੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨਾਲ ਵਿਚ ਗਰਾਮ ਪੰਚਾਇਤਾਂ ਦੇ ਮੈਬਰਾਂ ਦੀ ਸ਼ਮੁਲੀਅਤ ਸਬੰਧੀ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਆਗਾਮੀ ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਆਪਣੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਸਬੰਧੀ ਆਯੋਜਨ ਕੀਤੀ ਜਾ ਰਹੀ ਰਨ ਫਾਰ ਵੋਟ ਮੈਰਾਥਾਨ 2019 ਦੀ ਤਿਆਰੀ ਸਬੰਧੀ ਅਵਤਾਰ ਸਿੰਘ ਭੁੱਲਰ, ਵਧੀਕ ਡਿਪਟੀ ਕਸ਼ਿਨਰ, (ਵਿਕਾਸ), ਕਪੂਰਥਲਾ ਦੀ ਪ੍ਰਧਾਨਗੀ ਹੇਠ ਜਿਲੇ ਦੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨਾਲ ਵਿਚ ਗਰਾਮ ਪੰਚਾਇਤਾਂ ਦੇ ਮੈਬਰਾਂ ਦੀ ਸ਼ਮੁਲੀਅਤ ਸਬੰਧੀ ਵਿਸੇਸ਼ ਮੀਟਿੰਗ ਕੀਤੀ ਗਈ। ਏ.ਡੀ.ਸੀ. (ਵਿਕਾਸ) ਵਲੋਂ ਦਸਿਆ ਗਿਆ ਕਿ ਜਨਤਾ ਦੇ ਸਿਹਤਮੰਦ ਜੀਵਨ ਅਤੇ ਨੈਤਿਕ ਵੋਟਿੰਗ ਦੇ ਸੰਦੇਸ਼ ਨੂੰ ਫੈਲਾਉਣ ਲਈ ਐਤਵਾਰ 31 ਮਾਰਚ 2019 ਨੂੰ ਜਿਲਾ ਪੱਧਰ ਤੇ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਆਮ ਜਨਤਾ ਨੂੰ ਸਿਹਤਮੰਦ ਰਹਿਣ , ਖੁਸ਼ਹਾਲ ਜਿਵਨ ਜੀਣ ਅਤੇ ਆਪਣੇ ਵੋਟਿੰਗ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ।

ਸੰਬੰਧਿਤ ਖ਼ਬਰਾਂ

ਏ.ਡੀ.ਸੀ. (ਵਿਕਾਸ) ਵਲੋਂ ਸਮੂਹ ਬੀ.ਡੀ.ਪੀ.ਓਜ਼ ਨੂੰ ਆਪਣੇ ਆਪਣੇ ਬਲਾਕ ਅਧੀਨ ਪੈਦੀਆਂ ਗਰਾਮ ਪੰਚਾਇਤ ਮੈਬਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਇਸ ਮੈਰਾਥਾਨ ਵਿਚ ਕਰਵਾਉਣ ਲਈ ਕਿਹਾ ਗਿਆ। ਇਸ ਮੌਕੇ ਤੇ ਹਾਜਰ ਸ੍ਰੀ ਗੁਰਦਰਸ਼ਨ ਲਾਲ ਕੁੰਢਲ , ਉਪ ਮੁੱਖ ਕਾਰਜਕਾਰੀ ਅਫਸਰ, ਜਿਲਾ ਪ੍ਰੀਸ਼ਦ ਵਲੋਂ ਬੀ.ਡੀ.ਪੀ.ੳਜ਼ ਨੂੰ ਬਲਾਕ ਪੱਧਰ ਤੇ ਟੀਮਾਂ ਤਿਆਰ ਕਰਕੇ ਗਰਾਮ ਪੰਚਾਇਤ ਮੈਂਬਰਾਂ ਨੂੰ ਇਸ ਮੇਰਾਥਾਨ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨ ਅਤੇ ਇਸ ਦੇ ਨਾਲ ਹੀ ਸਮੂਹ ਹਾਜਰ ਅਧਿਕਾਰੀਆਂ ਨੂੰ ਨਿੱਜੀ ਪੱਧਰ ਤੇ ਸਮੇਤ ਸਟਾਫ ਹਾਜਰ ਹੋਣ ਲਈ ਕਿਹਾ ਗਿਆ।

ਇਸ ਤੇ ਬੀ.ਡੀ.ਪੀ.ਓਜ਼ ਵਲੋਂ ਆਸ਼ਵਾਸਨ ਦਿੱਤਾ ਗਿਆ ਕਿ ਇਸ ਮੈਰਾਥਾਨ ਵਿਚ ਭਾਗ ਲੈਣ ਲਈ ਸਮੂਹ ਪੰਚਾਇਤ ਮੈਬਰਾਂ ਨੂੰ ਸੰਦੇਸ਼ ਦਿੱਤਾ ਜਾਵੇਗਾ ਅਤੇ ਵੱਧ ਤੋਂ ਵੱਧ ਗਿਣਤੀ 1000 ਦੇ ਕਰੀਬ ਮੈਬਰਾਂ ਦੀ ਸ਼ਮੂਲਿਅਤ ਕਰਵਾਉਣੀ ਯਕੀਨੀ ਬਨਾਇਆ ਗਿਆ। ਇਸ ਮੌਕੇ ਤੇ ਸ੍ਰੀ ਗੁਰਪ੍ਰਤਾਪ ਸਿੰਘ, ਬੀ.ਡੀ.ਪੀ.ਓ ਸੁਲਤਾਨਪੁਰ ਲੋਧੀ, ਸ੍ਰੀ ਹਰਬਲਾਸ, ਬੀ.ਡੀ.ਪੀ.ਓ ਫਗਵਾੜਾ, ਸ੍ਰੀ ਸ਼ਮਸ਼ੇਰ ਸਿੰਘ, ਬੀ.ਡੀ.ਪੀ.ਓ ਢਿਲਵਾਂ, ਸ੍ਰੀ ਸਾਹਿਲ ਓਬਰਾਏ ਸੁਪਰਡੰਟ, ਸ੍ਰੀ ਸਤਨਾਮ ਸਿੰਘ ਏ.ਪੀ.ਓ ਅਤੇ ਹੋਰ ਹਾਜਰ ਰਹੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!