ਕਪੂਰਥਲਾ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਆਰ. ਸੀ. ਐਫ., ਕਪੂਰਥਲਾ ਵਿਚ 10 ਅਪ੍ਰੈਲ, 2019 ਤੋਂ ਲਗਾਤਾਰ ਲਗਭਗ 25 ਦਿਨ ਚੱਲਣ ਵਾਲੀ ਆਰ. ਪੀ. ਐਫ. ਦੀ ਭਰਤੀ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਹੋਏ (ਪ੍ਰਤੀਨਿਦ ਲਗਭਗ ਇਕ ਹਜ਼ਾਰ) ਨੌਜਵਾਨ ਲੜਕੇ ਲੜਕੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ 24 ਘੰਟੇ ਲੰਗਰ, ਫਰੀ ਦਵਾਈਆਂ, ਫਰੀ ਫੋਟੋ ਸਟੇਟ ਅਤੇ ਉਨ੍ਹਾਂ ਦੀ ਰਿਹਾਇਸ਼ ਅਤੇ 24 ਘੰਟੇ ਚਾਹ ਆਦਿ ਦੇ ਲੰਗਰ ਦਾ ਪ੍ਰਬੰਧ ਕਰਕੇ ਸਮੂਹ ਸੇਵਾਦਾਰਾਂ ਵੱਲੋਂ ਦਿਨ ਰਾਤ ਇਕ ਕਰਕੇ ਤਨੋ-ਮਨੋ-ਧਨੋ ਸੇਵਾਵਾਂ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੁੱਚੀ ਮਾਨਵਤਾ ਲਈ ਦਿੱਤੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾ ਕੇ ਇਕ ਵੱਖਰੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ।
ਸੰਬੰਧਿਤ ਖ਼ਬਰਾਂ
ਜੋ ਕਿ ਸਾਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਹੈ। ਭਾਈ ਓਜਲ ਸਿੰਘ ਸਕੱਤਰ ਅਤੇ ਮੁੱਖ ਸੇਵਾਦਾਰ ਭਾਈ ਜਗੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਲਗਾਤਾਰ ਚੱਲਣ ਵਾਲੀਆਂ ਸੇਵਾਵਾਂ ਲਈ ਸੰਗਤਾਂ ਕੋਲੋਂ ਕੋਈ ਵਿਸ਼ੇਸ਼ ਉਗਰਾਹੀ ਨਹੀਂ ਕੀਤੀ ਜਾ ਰਹੀ ਜਦਕਿ ਸੰਗਤਾਂ ਖੁਦ-ਬ-ਖੁਦ ਆਪਣੇ ਦਸਵੰਧ ਖੁਦ ਆਕੇ ਇਹਨਾਂ ਸੇਵਾਵਾਂ ਲਈ ਪੇਸ਼ ਕਰ ਰਹੀਆਂ ਹਨ। ਸਾਰੀਆਂ ਸੇਵਾਵਾਂ ਦੇ ਨਾਲ-ਨਾਲ ਸ਼ਾਮ ਦੇ ਸਮੇਂ ਬੱਚਿਆਂ ਨੂੰ ਅਤੇ ਨਾਲ ਆਏ ਰਿਸ਼ਤੇਦਾਰਾਂ ਨੂੰ ਵਿਸ਼ੇਸ਼ ਡਾਕੂਮੈਂਟਰੀ ਫ਼ਿਲਮਾਂ ਰਾਹੀਂ ਫਰੀ ਲਿਟਰੇਚਰ ਰਾਹੀਂ ਸਿੱਖ ਧਰਮ ਬਾਰੇ ਜਾਣਕਾਰੀ, ਸਿੱਖ ਕਕਾਰ ਕਿਉਂ ਪਹਿਨਦਾ ਹੈ, ਦਸਵੰਧ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਭਾਈ ਓਜਲ ਨੇ ਦੱਸਿਆ ਕਿ ਆਏ ਹੋਏ ਨੌਜਵਾਨ ਬੱਚੇ, ਬੱਚੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਐਕਸਪੀਰੀਅੰਸ ਬੁੱਕ ਵਿਚ ਆਪਣੇ ਵਡਮੁੱਲੇ ਅਤੇ ਮਿਲੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸੁੰਦਰ ਭਾਵ ਵਿਅਕਤ ਕੀਤੇ ਜਾ ਰਹੇ ਹਨ। ਇਸ ਮੌਕੇ ਜਗੀਰ ਸਿੰਘ (ਮੁੱਖ ਸੇਵਾਦਾਰ), ਮਨਦੀਪ ਸਿੰਘ, ਦਲਜੀਤ ਸਿੰਘ ਜਸਵੰਤ ਸਿੰਘ, ਓਜਲ ਸਿੰਘ ਸਕੱਤਰ ਤੇ ਹੋਰ ਮੌਜੂਦ ਸਨ।






