|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

5 ਦਿਨਾ ਲਈ ਹਿਮਾਚਲ ਦੌਰੇ ’ਤੇ ਜਾਣਗੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ

ਹਿਮਾਚਲ (ਦੇਵ ਇੰਦਰਜੀਤ) : ਰਾਸ਼ਟਰਪਤੀ ਰਾਮਨਾਥ ਕੋਵਿੰਡ 16 ਸਤੰਬਰ ਤੋਂ 5 ਦਿਨਾਂ ਦੇ ਹਿਮਾਚਲ ਪ੍ਰਦੇਸ਼ ਦੌਰੇ ’ਤੇ ਆਉਣਗੇ। ਉਹ 20 ਸਤੰਬਰ ਤੱਕ ਪ੍ਰਦੇਸ਼ ’ਚ ਰਹਿਣਗੇ। ਇਹ ਜਾਣਕਾਰੀ ਵਿਧਾਨ ਸਭਾ ਸਪੀਕਰ ਵਿਪਿਨ ਸਿੰਘ ਪਰਮਾਰ ਨੇ ਵੀਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਆਪਣੇ ਪੂਰਨ ਰਾਜ ਦੇ ਦਰਜੇ ਦੇ 50 ਸਾਲ ਪੂਰੇ ਕਰ ਚੁੱਕਿਆ ਹੈ ਅਤੇ ਇਸ ਨੂੰ ਸਾਲ 2021 ਨੂ

NRI Post Desk · 1918 ਦਿਨ ਪਹਿਲਾਂ · ਅੱਪਡੇਟ 1918 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
5 ਦਿਨਾ ਲਈ ਹਿਮਾਚਲ ਦੌਰੇ ’ਤੇ ਜਾਣਗੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
📷 NRI Post Desk

ਹਿਮਾਚਲ (ਦੇਵ ਇੰਦਰਜੀਤ) : ਰਾਸ਼ਟਰਪਤੀ ਰਾਮਨਾਥ ਕੋਵਿੰਡ 16 ਸਤੰਬਰ ਤੋਂ 5 ਦਿਨਾਂ ਦੇ ਹਿਮਾਚਲ ਪ੍ਰਦੇਸ਼ ਦੌਰੇ ’ਤੇ ਆਉਣਗੇ। ਉਹ 20 ਸਤੰਬਰ ਤੱਕ ਪ੍ਰਦੇਸ਼ ’ਚ ਰਹਿਣਗੇ। ਇਹ ਜਾਣਕਾਰੀ ਵਿਧਾਨ ਸਭਾ ਸਪੀਕਰ ਵਿਪਿਨ ਸਿੰਘ ਪਰਮਾਰ ਨੇ ਵੀਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਆਪਣੇ ਪੂਰਨ ਰਾਜ ਦੇ ਦਰਜੇ ਦੇ 50 ਸਾਲ ਪੂਰੇ ਕਰ ਚੁੱਕਿਆ ਹੈ ਅਤੇ ਇਸ ਨੂੰ ਸਾਲ 2021 ਨੂੰ ‘ਸੁਨਹਿਰੀ ਜਯੰਤੀ ਸਮਾਰੋਹ’ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਹਿਮਾਚਲ ਦੀ 50 ਸਾਲ ਦੀ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਸਰਕਾਰ ਨੇ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਸੀ ਪਰ ਕੋਰੋਨਾ ਕਾਰਨ ਸਾਰੇ ਆਯੋਜਨ ਨਹੀਂ ਹੋ ਸਕੇ।

ਸੰਬੰਧਿਤ ਖ਼ਬਰਾਂ

17 ਸਤੰਬਰ ਨੂੰ ਇਕ ਦਿਨ ਦਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ। ਇਸ ਸੈਸ਼ਨ ’ਚ ਮਹਾਮਹਿਮ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਮੁੱਖ ਮੰਤਰੀ ਮਹਿਮਾਨ ਦੇ ਰੂਪ ’ਚ ਸ਼ਾਮਲ ਹੋਣਗੇ। ਸ਼੍ਰੀ ਪਰਮਾਰ ਨੇ ਦੱਸਿਆ ਕਿ 17 ਸਤੰਬਰ ਨੂੰ ਵਿਧਾਨ ਸਭਾ ’ਚ ਰਾਸ਼ਟਰਪਤੀ ਦਾ ਇਕ ਘੰਟੇ ਦਾ ਭਾਸ਼ਣ ਹੋਵੇਗਾ, ਜਿਸ ਨੂੰ ਲੈ ਕੇ ਵਿਧਾਨ ਸਭਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਦਾ ਹਿਮਾਚਲ ’ਚ 5 ਦਿਨ ਦੇ ਦੌਰੇ ਦਾ ਪ੍ਰੋਗਰਾਮ ਹੈ।

ਇਸ ਦੌਰਾਨ ਉਹ ਸ਼ਿਮਲਾ ਸਥਿਤ ਰਾਸ਼ਟਰਪਤੀ ਘਰ ਰੁਕਣਗੇ। ਇਸ ਵਿਸ਼ੇਸ਼ ਸੈਸ਼ਨ ’ਚ ਮੌਜੂਦਾ ਮੈਂਬਰਾਂ ਸਮੇਤ ਸਾਬਕਾ ਵਿਧਾਇਕਾਂ ਨੂੰ ਵੀ ਬੁਲਾਇਆ ਜਾਵੇਗਾ। ਰਾਸ਼ਟਰਪਤੀ 16 ਸਤੰਬਰ ਨੂੰ ਹਿਮਾਚਲ ਆਉਣਗੇ ਅਤੇ 20 ਸਤੰਬਰ ਨੂੰ ਉਨ੍ਹਾਂ ਦੇ ਵਾਪਸ ਜਾਣ ਦਾ ਪ੍ਰੋਗਰਾਮ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!