|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਨਵੰਬਰ ਵਿੱਚ ਸਬਜ਼ੀਆਂ ਅਤੇ ਮਸਾਲਿਆਂ ਦੀਆਂ ਕੀਮਤਾਂ 'ਚ ਵਾਧਾ: ਪ੍ਰਚੂਨ ਮਹਿੰਗਾਈ 0.71% ਤੱਕ ਵਧੀ

ਨਵੀਂ ਦਿੱਲੀ (ਨੇਹਾ): ਦੇਸ਼ ਭਰ ਵਿਚ ਨਵੰਬਰ ਦੌਰਾਨ ਰਿਟੇਲ ਮਹਿੰਗਾਈ ਦਰ ਪਿਛਲੇ ਮਹੀਨੇ ਦੇ ਪੱਧਰ ਤੋਂ ਵੱਧ ਕੇ 0.71 ਫੀਸਦੀ ਦੇ ਪੱਧਰ ’ਤੇ ਆ ਗਈ ਹੈ। ਇਹ ਦਰ ਅਕਤੂਬਰ ਦੌਰਾਨ 0.25 ਫੀਸਦੀ ਸੀ। ਨਵੰਬਰ ਵਿਚ ਮਹਿੰਗਾਈ ਸਬਜ਼ੀਆਂ, ਅੰਡਿਆਂ ਦੀ ਕੀਮਤ, ਮਸਾਲਿਆਂ ਦੀ ਕੀਮਤ, ਤੇਲ ਤੇ ਬਿਜਲੀ ਦੀਆਂ ਦਰਾਂ ਵਧਣ ਕਾਰਨ ਵਧੀ ਹੈ। ਦੱਸਣਾ ਬਣਦਾ ਹੈ ਕਿ ਪ੍ਰਚੂਨ ਮਹਿੰਗਾਈ ਦਰ ਵਿਚ ਪੰਜਾਹ

NRI Post Desk · 351 ਦਿਨ ਪਹਿਲਾਂ · ਅੱਪਡੇਟ 351 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਵੰਬਰ ਵਿੱਚ ਸਬਜ਼ੀਆਂ ਅਤੇ ਮਸਾਲਿਆਂ ਦੀਆਂ ਕੀਮਤਾਂ 'ਚ ਵਾਧਾ: ਪ੍ਰਚੂਨ ਮਹਿੰਗਾਈ 0.71% ਤੱਕ ਵਧੀ
📷 NRI Post Desk

ਨਵੀਂ ਦਿੱਲੀ (ਨੇਹਾ): ਦੇਸ਼ ਭਰ ਵਿਚ ਨਵੰਬਰ ਦੌਰਾਨ ਰਿਟੇਲ ਮਹਿੰਗਾਈ ਦਰ ਪਿਛਲੇ ਮਹੀਨੇ ਦੇ ਪੱਧਰ ਤੋਂ ਵੱਧ ਕੇ 0.71 ਫੀਸਦੀ ਦੇ ਪੱਧਰ ’ਤੇ ਆ ਗਈ ਹੈ। ਇਹ ਦਰ ਅਕਤੂਬਰ ਦੌਰਾਨ 0.25 ਫੀਸਦੀ ਸੀ। ਨਵੰਬਰ ਵਿਚ ਮਹਿੰਗਾਈ ਸਬਜ਼ੀਆਂ, ਅੰਡਿਆਂ ਦੀ ਕੀਮਤ, ਮਸਾਲਿਆਂ ਦੀ ਕੀਮਤ, ਤੇਲ ਤੇ ਬਿਜਲੀ ਦੀਆਂ ਦਰਾਂ ਵਧਣ ਕਾਰਨ ਵਧੀ ਹੈ। ਦੱਸਣਾ ਬਣਦਾ ਹੈ ਕਿ ਪ੍ਰਚੂਨ ਮਹਿੰਗਾਈ ਦਰ ਵਿਚ ਪੰਜਾਹ ਫੀਸਦੀ ਯੋਗਦਾਨ ਖਾਣ ਪੀਣ ਵਾਲੀਆਂ ਵਸਤਾਂ ਦਾ ਹੁੰਦਾ ਹੈ।

ਸੰਬੰਧਿਤ ਖ਼ਬਰਾਂ

ਕੌਮੀ ਅੰਕੜਾ ਦਫ਼ਤਰ (ਐੱਨ ਐੱਸ ਓ) ਦੇ ਅੰਕੜਿਆਂ ਅਨੁਸਾਰ ਨਵੰਬਰ ’ਚ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ 3.91 ਫੀਸਦ ਦੀ ਗਿਰਾਵਟ ਆਈ; ਅਕਤੂਬਰ ਨੂੰ ਇਹ ਗਿਰਾਵਟ 5.02 ਫੀਸਦ ਸੀ। ਐੱਨ ਐੱਸ ਓ ਨੇ ਕਿਹਾ ਕਿ ਤੇਲ ਤੇ ਬਿਜਲੀ ਮਹਿੰਗਾਈ ਨਵੰਬਰ ’ਚ 2.32 ਫੀਸਦ ਰਹੀ। ਅਕਤੂਬਰ ’ਚ ਇਹ 1.98 ਫੀਸਦ ਸੀ। ਇਹ ਵੀ ਜ਼ਿਕਰਯੋਗ ਹੈ ਕਿ ਅਕਤੂਬਰ ਵਿਚ ਰਿਟੇਲ ਮਹਿੰਗਾਈ 0.25 ਫੀਸਦੀ ਦੇ ਰਿਕਾਰਡ ਹੇਠਲੇ ਪੱਧਰ ’ਤੇ ਆ ਗਈ ਸੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!