|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਐੱਨ. ਆਰ. ਆਈ. ਮਹਿਲਾ ਨੂੰ ਬਲੈਕਮੇਲ ਕਰਨ ਵਾਲੇ ਪਹੁੰਚੇ ਜੇਲ

ਜਲੰਧਰ – ਕਾਫੀ ਸਾਲਾਂ ਤੋਂ ਐੱਨ.ਆਰ.ਆਈ. ਮਹਿਲਾ ਦੀ ਫੋਟੋ ਦਿਖਾ ਕੇ ਲੱਖਾਂ ਰੁਪਏ ਦੀ ਬਲੈਕਮੇਲਿੰਗ ਕਰਨ ਵਾਲੇ ਕਾਲਾ ਸੰਘਿਆਂ ਰੋਡ ਦਸਮੇਸ਼ ਨਗਰ ਵਾਸੀ ਗੁਰਵਿੰਦਰ ਸਿੰਘ ਉਰਫ ਗਿੰਦਾ ਮੱਲ੍ਹੀ ਪੁੱਤਰ ਸਤਨਾਮ ਸਿਘ ਮੱਲ੍ਹੀ ਅਤੇ ਉਸ ਦੀ ਪਤਨੀ ਰੁਪਿੰਦਰ ਬਾਜਵਾ ਦਾ ਦੋ ਦਿਨ ਦਾ ਰਿਮਾਂਡ ਖਤਮ ਹੋਣ 'ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ – ਕਾਫੀ ਸਾਲਾਂ ਤੋਂ ਐੱਨ.ਆਰ.ਆਈ. ਮਹਿਲਾ ਦੀ ਫੋਟੋ ਦਿਖਾ ਕੇ ਲੱਖਾਂ ਰੁਪਏ ਦੀ ਬਲੈਕਮੇਲਿੰਗ ਕਰਨ ਵਾਲੇ ਕਾਲਾ ਸੰਘਿਆਂ ਰੋਡ ਦਸਮੇਸ਼ ਨਗਰ ਵਾਸੀ ਗੁਰਵਿੰਦਰ ਸਿੰਘ ਉਰਫ ਗਿੰਦਾ ਮੱਲ੍ਹੀ ਪੁੱਤਰ ਸਤਨਾਮ ਸਿਘ ਮੱਲ੍ਹੀ ਅਤੇ ਉਸ ਦੀ ਪਤਨੀ ਰੁਪਿੰਦਰ ਬਾਜਵਾ ਦਾ ਦੋ ਦਿਨ ਦਾ ਰਿਮਾਂਡ ਖਤਮ ਹੋਣ 'ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਦੇ ਹੁਕਮਾਂ 'ਤੇ ਉਨ੍ਹਾਂ ਨੂੰ 14 ਦਿਨ ਤੱਕ ਕਪੂਰਥਲਾ ਜੇਲ ਵਿਚ ਭੇਜ ਦਿੱਤਾ ਗਿਆ। ਪਤਾ ਲੱਗਾ ਹੈ ਕਿ ਐੱਨ. ਆਰ. ਆਈ. ਮਹਿਲਾ ਨੇ ਵਿਦੇਸ਼ ਤੋਂ ਇਕ ਮਨੀ ਐਕਸਚੇਂਜ ਦੀ ਮਦਦ ਨਾਲ ਗਿੰਦਾ ਮੱਲ੍ਹੀ ਦੇ ਕਰੀਬ ਪੌਣੇ ਦੋ ਲੱਖ ਰੁਪਏ ਅਕਾਊਂਟ ਵਿਚ ਪਾਏ ਸਨ, ਜਿਸ ਦੀ ਡਿਟੇਲ ਵੀ ਪੁਲਸ ਨੇ ਕੱਢੀ ਹੈ ਅਤੇ ਇਸ ਨੂੰ ਸਬੂਤ ਦੇ ਤੌਰ 'ਤੇ ਕੇਸ 'ਚ ਲਾਇਆ ਜਾਵੇਗਾ।

ਸੰਬੰਧਿਤ ਖ਼ਬਰਾਂ

ਇਸ ਤੋਂ ਇਲਾਵਾ ਪੀੜਤ ਔਰਤ ਦੀ ਪੈਸਿਆਂ ਦੀ ਆਡੀਓ ਰਿਕਾਰਡਿੰਗ ਵੀ ਸਬੂਤ ਦੇ ਤੌਰ 'ਤੇ ਕੰਮ ਕਰੇਗੀ। ਹਾਲਾਂਕਿ ਥਾਣਾ ਭਾਰਗੋ ਕੈਂਪ ਵਿਚ ਤਾਇਨਾਤ ਐਡੀਸ਼ਨਲ ਐੱਸ. ਐੱਚ. ਓ. ਨਿਰਪੇਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪੈਸਿਆਂ ਦੀ ਰਿਕਵਰੀ ਨਹੀਂ ਹੋ ਸਕੀ ਕਿਉਂਕਿ ਉਹ ਮੌਜ਼-ਮਸਤੀ ਵਿਚ ਪੈਸੇ ਖਰਚ ਕਰ ਚੁੱਕੇ ਸਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!