ਮੁਕਤਸਰ (ਇੰਦਰਜੀਤ ਸਿੰਘ) : ਪਿੰਡ ਚੜੇ ਵਾਨ ਕੋਲ ਇਕ ਨਿੱਜੀ ਕੰਪਨੀ ਦੀ ਬੱਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਬਾਈਕ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ, ਜਦਕਿ ਇਕ ਗੰਭੀਰ ਰੂਪ ਤੋਂ ਜ਼ਖ਼ਮੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਬੱਸ ਕੋਟਕਪੂਰਾ ਵੱਲੋਂ ਮੁਕਤਸਰ ਆ ਰਹੀ ਸੀ। ਇਸ ਦੌਰਾਨ ਪਿੰਡ ਚੜੇ ਕੋਲ ਬੱਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਸੀ ਕਿ ਬੱਸ ਚਾਲਕ ਆਪਣਾ ਬੱਸ ਤੋਂ ਸਤੁੰਲਨ ਗੁਆ ਬੈਠਿਆ ਤੇ ਬੱਸ ਦੂਰ ਖੇਤਾਂ 'ਚ ਜਾ ਵੜੀ। ਬੱਸ ਸਵਾਰ ਯਾਤਰੀ ਇਸ ਨਾਲ ਦਹਿਸ਼ਤ 'ਚ ਆ ਗਏ।
ਸੰਬੰਧਿਤ ਖ਼ਬਰਾਂ
ਹਾਲਾਂਕਿ ਬੱਸ 'ਚ ਬੈਠੇ ਕਿਸੇ ਯਾਤਰੀਆਂ ਨੂੰ ਸੱਟਾਂ ਨਹੀਂ ਆਈਆਂ ਹਨ। ਬਾਈਕ ਪੂਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਈ।ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲੈ ਜਾਇਆ ਗਿਆ, ਜਦਕਿ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਜ਼ਖ਼ਮੀ ਵਿਅਕਤੀ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੁਚਿਤ ਕਰ ਦਿੱਤਾ ਗਿਆ ਹੈ।






