|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਬੱਚਿਆਂ ਦੀ ਡਿਲੀਵਰੀ ਦੌਰਾਨ 1800 ਔਰਤਾਂ ਦੀ ਬਣਾਈ ਗੁਪਤ ਵੀਡੀਓ, ਮਾਮਲਾ ਦਰਜ

8 ਅਪ੍ਰੈਲ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

8 ਅਪ੍ਰੈਲ, ਸਿਮਰਨ ਕੌਰ- (NRI MEDIA) :

ਸੰਬੰਧਿਤ ਖ਼ਬਰਾਂ

ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕਾ ਦੇ ਇੱਕ ਹਸਪਤਾਲ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 1800 ਔਰਤਾਂ ਦੀ ਗਾਇਨੋਕੌਲੀਜਿਕਲ ਸਰਜਰੀਜ਼ ਦੌਰਾਨ ਵੀਡੀਓ ਬਣਾਈ ਗਈ ਸੀ | ਇਹ ਘਟਨਾਵਾਂ ਜੁਲਾਈ 2012 ਤੋਂ ਜੂਨ 2013 ਦਰਮਿਆਨ ਵਾਪਰੀਆਂ ਸਨ | ਸ਼ਾਰਪ ਗ੍ਰੌਸਮੋਂਟ ਹਸਪਤਾਲ ਨੇ ਸਪੱਸ਼ਟੀਕਰਨ ਦਿੱਤਾ ਕਿ ਹਸਪਤਾਲ ਵਿਚੋਂ ਕਈ ਤਾਕਤਵਰ ਦਵਾਈਆਂ ਦੇ ਗ਼ਾਇਬ ਹੋਣ ਮਗਰੋਂ ਸੁਰੱਖਿਆ ਦੇ ਲਿਹਾਜ਼ ਨਾਲ ਕੈਮਰੇ ਲਾਏ ਗਏ ਸਨ | ਇਨ੍ਹਾਂ ਵਿੱਚ ਹੀ ਔਰਤਾਂ ਦੀ ਜਣੇਪੇ ਦੌਰਾਨ ਵੀਡੀਓ ਬਣ ਗਈ ਸੀ |

ਹਸਪਤਾਲ ਨੇ ਕਿਹਾ ਕਿ ਅੱਗੇ ਤੋਂ ਅਜਿਹਾ ਕਦੇ ਵੀ ਨਹੀਂ ਵਾਪਰੇਗਾ, ਕਿਉਂਕਿ ਜੋ ਦਵਾਈਆਂ ਚੋਰੀ ਕਰਦਾ ਸੀ ਉਹ ਵਿਅਕਤੀ ਹੁਣ ਹਸਪਤਾਲ ਵਿਚ ਕੰਮ ਨਹੀਂ ਕਰਦਾ | ਇਸ ਲਈ ਉਨ੍ਹਾਂ ਦੱਸਿਆ ਕਿ ਇਹ ਨਿਗਰਾਨੀ ਸਿਸਟਮ ਹਟਾ ਲਿਆ ਗਿਆ ਹੈ | ਜ਼ਿਕਰਯੋਗ ਹਸਪਤਾਲ 'ਤੇ 81 ਔਰਤਾਂ ਨੇ ਕੇਸ ਦਾਇਰ ਕੀਤਾ ਸੀ | ਉੱਥੇ ਹੀ ਹਸਪਤਾਲਾ ਨੇ ਇਸ ਮਾਮਲੇ ਨੂੰ ਲੈ ਔਰਤਾਂ ਕੋਲੋਂ ਮਾਫ਼ੀ ਮੰਗ ਲਈ ਹੈ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!