|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪ੍ਰਿਯੰਕਾ ਗਾਂਧੀ ਦਾ ਮੋਦੀ ਸਰਕਾਰ ਤੇ ਨਿਸ਼ਾਨਾ - ਦੇਸ਼ ਨੂੰ ਕਰ ਰਹੇ ਖੋਖਲਾ

ਨਵੀਂ ਦਿੱਲੀ , 20 ਨਵੰਬਰ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ , 20 ਨਵੰਬਰ ( NRI MEDIA )

ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਨੂੰ ਟਵੀਟ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਨਿਸ਼ਾਨ ਸਾਧਿਆ ਹੈ , ਪ੍ਰਿਯੰਕਾ ਨੇ ਟਵੀਟ ਕੀਤਾ, '' ਜਿੱਥੇ ਰੁੱਖ ਦੀ ਹਰ ਟਾਹਣੀ ਤੇ ਸੋਨੇ ਦੇ ਪੰਛੀ ਰਹਿੰਦੇ ਹਨ , ਇਹ ਮੇਰਾ ਭਾਰਤ ਹੈ, ਸਾਡੀਆਂ ਸੰਸਥਾਵਾਂ ਸਾਡਾ ਮਾਣ ਹਨ , ਇਹ ਸਾਡੇ 'ਸੁਨਹਿਰੀ ਪੰਛੀ' ਹਨ , ਭਾਜਪਾ ਨੇ ਦੇਸ਼ ਦਾ ਨਿਰਮਾਣ ਕਰਨ ਦਾ ਵਾਅਦਾ ਕੀਤਾ ਸੀ, ਪਰ ਇਨ੍ਹਾਂ ਦਾ ਕੰਮ ਭਾਰਤ ਦੀਆਂ ਸਰਵਉੱਚ ਸੰਸਥਾਵਾਂ ਨੂੰ ਖੋਖਲਾ ਕਰਨਾ ਅਤੇ ਉਨ੍ਹਾਂ ਨੂੰ ਵੇਚਣਾ ਹੈ।

ਸੰਬੰਧਿਤ ਖ਼ਬਰਾਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 16 ਨਵੰਬਰ ਨੂੰ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਉ ਵਿਚ ਕਿਹਾ ਸੀ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਅਤੇ ਏਅਰ ਇੰਡੀਆ ਨੂੰ ਮਾਰਚ 2020 ਤਕ ਵੇਚਣ ਦੀ ਯੋਜਨਾ ਹੈ, ਸੂਤਰਾਂ ਅਨੁਸਾਰ ਸਰਕਾਰ ਨੇ ਪਿਛਲੇ ਸਾਲ ਏਅਰ ਇੰਡੀਆ ਵਿਚ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਸ਼ਰਤਾਂ ਅਨੁਸਾਰ ਕੋਈ ਖਰੀਦਦਾਰ ਨਹੀਂ ਮਿਲਿਆ।

ਪ੍ਰਿਅੰਕਾ ਨੇ 18 ਨਵੰਬਰ ਨੂੰ ਟਵੀਟ ਕੀਤਾ ਸੀ ਕਿ ਹੁਣ ਭਾਜਪਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਰਹੀ ਹੈ, ਲੈਣ-ਦੇਣ ਦੇ ਅੰਕੜੇ ਸਾਹਮਣੇ ਹਨ, ਪਰ ਭਾਜਪਾ ਸਰਕਾਰ ਸਿਰਫ ਡਰਾਮੇਬਾਜ਼ੀ ਕਰ ਰਹੀ ਹੈ , ਨਾ ਤਾਂ ਅਸਲ ਘੁਟਾਲੇਬਾਜ ਅੰਦਰ ਹਨ, ਅਤੇ ਨਾ ਹੀ ਕਰਮਚਾਰੀਆਂ ਨੂੰ ਪੈਸੇ ਮਿਲਣ ਦਾ ਕੋਈ ਭਰੋਸਾ ਮਿਲਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!