|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸਾਡੇ ਦੇਸ਼ 'ਚੋਂ ਅਮਰੀਕੀ ਫ਼ੌਜ ਨੂੰ ਕੱਢੋ ਬਾਹਰ - ਇਰਾਕੀ ਪ੍ਰਦਰਸ਼ਨਕਾਰੀ

ਵੈੱਬ ਡੈਸਕ (Nri Media) : ਸ਼ੁੱਕਰਵਾਰ ਨੂੰ ਅਮਰੀਕੀ ਫ਼ੌਜ ਦੀ ਮੌਜੂਦਗੀ ਖ਼ਿਲਾਫ਼ ਇਰਾਕ ਦੀ ਰਾਜਧਾਨੀ ਬਗ਼ਦਾਦ ਵਿਚ ਦੋ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਸ਼ੀਆ ਧਰਮਗੁਰੂ ਮੁਕਤਦਾ ਅਲ ਸਦ੍ ਦੀ ਅਪੀਲ 'ਤੇ ਹੋਈਆਂ ਇਨ੍ਹਾਂ ਰੈਲੀਆਂ ਵਿਚ ਲੋਕ ਨੋ-ਨੋ ਅਮਰੀਕਾ, ਨੋ-ਨੋ ਇਜ਼ਰਾਈਲ ਦੇ ਨਾਅਰੇ ਲਗਾ ਰਹੇ ਸਨ। ਇਨ੍ਹਾਂ ਰੈਲੀਆਂ ਵਿਚ ਮੌਜੂਦ ਕੁਝ ਪ੍ਰਦਰਸ਼ਨਕਾਰੀਆਂ ਨੇ ਬਾਅਦ ਵਿਚ ਤਹਿਰੀਰ ਚੌਕ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Nri Media) : ਸ਼ੁੱਕਰਵਾਰ ਨੂੰ ਅਮਰੀਕੀ ਫ਼ੌਜ ਦੀ ਮੌਜੂਦਗੀ ਖ਼ਿਲਾਫ਼ ਇਰਾਕ ਦੀ ਰਾਜਧਾਨੀ ਬਗ਼ਦਾਦ ਵਿਚ ਦੋ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਸ਼ੀਆ ਧਰਮਗੁਰੂ ਮੁਕਤਦਾ ਅਲ ਸਦ੍ ਦੀ ਅਪੀਲ 'ਤੇ ਹੋਈਆਂ ਇਨ੍ਹਾਂ ਰੈਲੀਆਂ ਵਿਚ ਲੋਕ ਨੋ-ਨੋ ਅਮਰੀਕਾ, ਨੋ-ਨੋ ਇਜ਼ਰਾਈਲ ਦੇ ਨਾਅਰੇ ਲਗਾ ਰਹੇ ਸਨ। ਇਨ੍ਹਾਂ ਰੈਲੀਆਂ ਵਿਚ ਮੌਜੂਦ ਕੁਝ ਪ੍ਰਦਰਸ਼ਨਕਾਰੀਆਂ ਨੇ ਬਾਅਦ ਵਿਚ ਤਹਿਰੀਰ ਚੌਕ 'ਤੇ ਕਰਵਾਈ ਸਰਕਾਰ ਵਿਰੋਧੀ ਰੈਲੀ ਵਿਚ ਵੀ ਸ਼ਿਰਕਤ ਕੀਤੀ।

ਸੰਬੰਧਿਤ ਖ਼ਬਰਾਂ

ਅਲ ਸਦ੍ ਇਰਾਕ ਵਿਚ ਸਾਰੇ ਤਰ੍ਹਾਂ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਵਿਰੋਧ ਕਰਦੇ ਹਨ। ਹਾਲ ਹੀ ਵਿਚ ਉਨ੍ਹਾਂ ਦੀ ਈਰਾਨ ਨਾਲ ਨੇੜਤਾ ਵਧੀ ਹੈ। ਇਹ ਰੈਲੀਆਂ ਮੱਧ ਬਗ਼ਦਾਦ ਦੇ ਅਲ ਹੁਰੀਆ ਚੌਕ ਅਤੇ ਸ਼ਹਿਰ ਦੀ ਮੁੱਖ ਯੂਨੀਵਰਸਿਟੀ ਦੇ ਨੇੜੇ ਕਰਵਾਈਆਂ ਗਈਆਂ ਸਨ।

ਰੈਲੀ ਵਿਚ ਸ਼ਾਮਲ ਧਰਮਗੁਰੂ ਨੇ ਕਿਹਾ ਕਿ ਅਸੀਂ ਅਮਰੀਕਾ, ਇਜ਼ਰਾਈਲ ਅਤੇ ਸਰਕਾਰ ਦੇ ਭਿ੍ਸ਼ਟ ਰਾਜਨੇਤਾਵਾਂ ਨੂੰ ਹਟਾਉਣਾ ਚਾਹੁੰਦੇ ਹਾਂ। ਦੱਸ ਦਈਏ ਕਿ ਇਸ ਵਿਚਾਲੇ ਇਰਾਕ ਦੇ ਸਿਖਰਲੇ ਸ਼ੀਆ ਮੁਸਲਿਮ ਧਰਮਗੁਰੂ ਆਯਤੁੱਲਾਹ ਅਲੀ ਅਲ ਸਿਸਤਾਨੀ ਨੇ ਆਪਣੇ ਹਫ਼ਤਾਵਾਰੀ ਸੰਦੇਸ਼ ਵਿਚ ਸਿਆਸੀ ਸਥਿਰਤਾ ਲਈ ਰਾਜਨੀਤਕ ਸਮੂੂਹਾਂ ਤੋਂ ਨਵੀਂ ਸਰਕਾਰ ਬਣਾਉਣ ਦੀ ਅਪੀਲ ਕੀਤੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!