|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਟਰਾਂਟੋ ਤੋਂ ਵਿੰਡਸਰ ਲਈ ਹਾਈ ਸਪੀਡ ਟ੍ਰੇਨ ਦੇ ਫੰਡਾਂ 'ਤੇ ਫੋਰਡ ਸਰਕਾਰ ਵਲੋਂ ਲਾਈ ਗਈ ਰੋਕ

ਓਂਟਾਰੀਓ (ਵਿਕਰਮ ਸਹਿਜਪਾਲ) : ਫੋਰਡ ਸਰਕਾਰ ਨੇ ਟੋਰਾਂਟੋ ਤੋਂ ਵਿੰਡਸਰ ਲਈ ਪ੍ਰਸਤਾਵਿਤ ਹਾਈ ਸਪੀਡ ਟ੍ਰੇਨ ਕੌਰੀਡੋਰ ਲਈ ਓਨਟਾਰੀਓ ਫੰਡਾਂ ਨੂੰ ਰੋਕ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਕ੍ਰਿਟਿਕਸ ਦਾ ਆਖਣਾ ਹੈ ਕਿ ਇਸ ਨਾਲ ਇਹ ਪ੍ਰਾਜੈਕਟ ਹੀ ਪੱਟੜੀ ਤੋਂ ਹੇਠਾਂ ਉਤਰ ਆਵੇਗਾ। ਟਰਾਂਸਪ੍ਰੋਟੇਸ਼ਨ ਮੰਤਰੀ ਜੈੱਫ ਯੂਰੇਕ ਨੇ ਕਿਹਾ ਕਿ ਸਰਕਾਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ (ਵਿਕਰਮ ਸਹਿਜਪਾਲ) : ਫੋਰਡ ਸਰਕਾਰ ਨੇ ਟੋਰਾਂਟੋ ਤੋਂ ਵਿੰਡਸਰ ਲਈ ਪ੍ਰਸਤਾਵਿਤ ਹਾਈ ਸਪੀਡ ਟ੍ਰੇਨ ਕੌਰੀਡੋਰ ਲਈ ਓਨਟਾਰੀਓ ਫੰਡਾਂ ਨੂੰ ਰੋਕ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਕ੍ਰਿਟਿਕਸ ਦਾ ਆਖਣਾ ਹੈ ਕਿ ਇਸ ਨਾਲ ਇਹ ਪ੍ਰਾਜੈਕਟ ਹੀ ਪੱਟੜੀ ਤੋਂ ਹੇਠਾਂ ਉਤਰ ਆਵੇਗਾ। ਟਰਾਂਸਪ੍ਰੋਟੇਸ਼ਨ ਮੰਤਰੀ ਜੈੱਫ ਯੂਰੇਕ ਨੇ ਕਿਹਾ ਕਿ ਸਰਕਾਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਸੇ ਲਈ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਹ ਬਹੁਕਰੋੜੀ ਡਾਲਰ ਵਾਲਾ ਪ੍ਰਾਜੈਕਟ ਪੈਸੇ ਦਾ ਸਹੀ ਮੁੱਲ ਮੋੜੇ। ਜ਼ਿਕਰਯੋਗ ਹੈ ਕਿ ਪਿਛਲੀ ਲਿਬਰਲ ਸਰਕਾਰ ਨੇ ਟੋਰਾਂਟੋ ਨੂੰ ਲੰਡਨ, ਓਨਟਾਰੀਓ ਨਾਲ 2025 ਤੱਕ ਅਤੇ ਫਿਰ ਇਸ ਲਾਈਨ ਰਾਹੀਂ ਵਿੰਡਸਰ, ਓਨਟਾਰੀਓ ਤੱਕ 2031 ਤੱਕ ਜੋੜਣ ਦੀ ਯੋਜਨਾ ਬਣਾਈ ਸੀ। ਟੋਰੀਜ਼ ਨੇ ਇਹ ਵੀ ਆਖਿਆ ਕਿ ਉਹ ਇਸ ਸਾਲ ਦੇ ਆਖਿਰ ਤੱਕ ਦੱਖਣ-ਪੱਛਮੀ ਓਨਟਾਰੀਓ ਲਈ ਵੀ ਟ੍ਰਾਂਸਪੋਰਟੇਸ਼ਨ ਯੋਜਨਾ ਪੇਸ਼ ਕਰਨਗੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!