|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਹੁਣ 6 ਘੰਟੇ ਤੋਂ ਜ਼ਿਆਦਾ ਨਹੀਂ ਖੇਡ ਸਕੋਗੇ PUBG

ਓਂਟਾਰੀਓ (ਵਿਕਰਮ ਸਹਿਜਪਾਲ) : Tencent Games ਅਤੇ PUBG Corporation ਨੇ ਜ਼ਰੂਰੀ ਕਦਮ ਚੁੱਕੇ ਹਨ। ਸ਼ਿਕਾਇਤਾਂ ਦੇ ਮੱਦੇਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਨੇ ਗੇਮ ਪਲੇਅ ਟਾਈਮ ’ਤੇ ਭਾਰਤ ’ਚ 6 ਘੰਟੇ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਕਨਫਰੇਮਸ਼ਨ ਲਈ ਪਬਜੀ ਮੋਬਾਇਲ ਵਲੋਂ ਕੋਈ ਬਿਆਨ ਜਾਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਦਸਣਯੋਗ ਹੈ ਕਿ ਗੇਮਰਜ਼ ਦੀ ਮੰਨੀਏ ਤਾਂ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ (ਵਿਕਰਮ ਸਹਿਜਪਾਲ) : Tencent Games ਅਤੇ PUBG Corporation ਨੇ ਜ਼ਰੂਰੀ ਕਦਮ ਚੁੱਕੇ ਹਨ। ਸ਼ਿਕਾਇਤਾਂ ਦੇ ਮੱਦੇਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਨੇ ਗੇਮ ਪਲੇਅ ਟਾਈਮ ’ਤੇ ਭਾਰਤ ’ਚ 6 ਘੰਟੇ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਕਨਫਰੇਮਸ਼ਨ ਲਈ ਪਬਜੀ ਮੋਬਾਇਲ ਵਲੋਂ ਕੋਈ ਬਿਆਨ ਜਾਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਦਸਣਯੋਗ ਹੈ ਕਿ ਗੇਮਰਜ਼ ਦੀ ਮੰਨੀਏ ਤਾਂ ਪਲੇਅਰਾਂ ਨੂੰ ਗੇਮ ਖੇਡਣ ਦੇ ਪਹਿਲਾਂ ਦੋ ਘੰਟੇ ਬਾਅਦ ਇਕ ਵਾਰਨਿੰਗ ਮੈਸੇਜ ਆਉਂਦਾ ਹੈ ਅਤੇ ਚਾਰ ਘੰਟੇ ਬਾਅਦ ਦੁਬਾਰਾ ਮੈਸੇਜ ਦਿਖਾਈ ਦਿੰਦਾ ਹੈ।

ਸੰਬੰਧਿਤ ਖ਼ਬਰਾਂ

ਇਸ ਮੈਸੇਜ ’ਚ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਲਿਮਟ ’ਤੇ ਪਹੁੰਚਣ ਵਾਲੇ ਹਨ। ਗੇਮਰਜ਼ ਦਾ ਕਹਿਣਾ ਹੈ ਕਿ 6 ਘੰਟੇ ਬਾਅਦ ਉਨ੍ਹਾਂ ਨੂੰ ਇਕ ‘'Health Reminder' ਦਾ ਇਕ ਪਾਪ-ਅਪ ਬਾਕਸ ਦਿਖਾਈ ਦਿੰਦਾ ਹੈ। ਪਲੇਅਰਜ਼ ਨੂੰ ਕਿਹਾ ਜਾਂਦਾ ਹੈ ਕਿ ਉਹ 6 ਘੰਟੇ ਤਕ ਗੇਮ ਖੇਡ ਚੁੱਕੇ ਹਨ ਅਤੇ 24 ਘੰਟੇ ਬੀਤਣ ਤੋਂ ਬਾਅਦ ਉਨ੍ਹਾਂ ਨੂੰ ਅਗਲੇ 6 ਘੰਟੇ ਦਾ ਗੇਮ ਪਲੇਅ ਟਾਈਮ ਦਿੱਤਾ ਜਾਵੇਗਾ। ਇਹ ਪਾਬੰਦੀ ਗੁਜਰਾਤ ਦੇ ਕੁਝ ਸ਼ਹਿਰਾਂ ’ਚ ਗੇਮ ਬੈਨ ਹੋਣ ਅਤੇ ਕੁਝ ਗ੍ਰਿਫਤਾਰੀਆਂ ਤੋਂ ਬਾਅਦ ਸਾਹਮਣੇ ਆਈ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!