|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਗਲੋਬਲ ਵਾਟਰ ਸਮਿਟ 'ਚ 'ਪਬਲਿਕ ਵਾਟਰ ਏਜੰਸੀ ਆਫ ਦਿ ਯੀਅਰ' ਐਵਾਰਡ ਮਿਲਿਆ

ਨਵੀਂ ਦਿੱਲੀ : ਮੋਦੀ ਸਰਕਾਰ ਦੇ ਮਹੱਤਵਪੂਰਨ 'ਨਮਾਮਿ ਗੰਗੇ' ਪ੍ਰੋਗਰਾਮ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਮਿਲੀ ਹੈ। ਇਹ ਪ੍ਰੋਗਰਾਮ ਦਾ ਸੰਚਾਰਨ ਕਰਨ ਵਾਲੇ ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ (ਐੱਨਐੱਮਸੀਜੀ) ਨੂੰ ਲੰਡਨ 'ਚ ਗਲੋਬਲ ਵਾਟਰ ਸਮਿਟ 'ਚ 'ਪਬਲਿਕ ਵਾਟਰ ਏਜੰਸੀ ਆਫ ਦਿ ਯੀਅਰ' ਐਵਾਰਡ ਮਿਲਿਆ ਹੈ।

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ : ਮੋਦੀ ਸਰਕਾਰ ਦੇ ਮਹੱਤਵਪੂਰਨ 'ਨਮਾਮਿ ਗੰਗੇ' ਪ੍ਰੋਗਰਾਮ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਮਿਲੀ ਹੈ। ਇਹ ਪ੍ਰੋਗਰਾਮ ਦਾ ਸੰਚਾਰਨ ਕਰਨ ਵਾਲੇ ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ (ਐੱਨਐੱਮਸੀਜੀ) ਨੂੰ ਲੰਡਨ 'ਚ ਗਲੋਬਲ ਵਾਟਰ ਸਮਿਟ 'ਚ 'ਪਬਲਿਕ ਵਾਟਰ ਏਜੰਸੀ ਆਫ ਦਿ ਯੀਅਰ' ਐਵਾਰਡ ਮਿਲਿਆ ਹੈ।

ਸੰਬੰਧਿਤ ਖ਼ਬਰਾਂ

ਇਹ ਸਨਮਾਨ ਗਲੋਬਲ ਵਾਟਰ ਇੰਟੈਲੀਜੈਂਸ ਵੱਲੋਂ ਦਿੱਤਾ ਗਿਆ। ਗਲੋਬਲ ਵਾਟਰ ਐਵਾਰਡ ਕੌਮਾਂਤਰੀ ਪੱਧਰ 'ਤੇ ਪਾਣੀ, ਵੇਸਟ ਵਾਟਰ ਤੇ ਡੀਸੈਲਿਏਸ਼ਨ ਦੇ ਖੇਤਰ 'ਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਆਮ ਲੋਕਾਂ ਦੇ ਜੀਵਨ 'ਚ ਸੁਧਾਰ ਲਈ ਦਿੱਤਾ ਜਾਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐੱਨਐੱਮਸੀਜੀ ਨੇ ਇਸ ਐਵਾਰਡ ਲਈ ਬਿਨੈ ਨਹੀਂ ਕੀਤਾ ਸੀ, ਬਲਕਿ ਗਲੋਬਲ ਵਾਟਰ ਇੰਟੈਲੀਜੈਂਸ ਨੇ ਆਪਣੇ ਵੱਲੋਂ ਐੱਨਐੱਮਸੀਜੀ ਬਾਰੇ ਜਾਣਕਾਰੀ ਜੁਟਾ ਕੇ ਇਹ ਸਨਮਾਨ ਦਿੱਤਾ ਹੈ। ਐੱਨਐੱਮਸੀਜੀ ਦੇ ਕਾਰਜਕਾਰੀ ਨਿਰਦੇਸ਼ਕ ਨੇ ਇਹ ਸਨਮਾਨ ਲੰਡਨ 'ਚ ਪ੍ਰਾਪਤ ਕੀਤਾ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!