|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੁਲਵਾਮਾ ਹਮਲੇ 'ਚ ਇਸਤੇਮਾਲ ਹੋਈ ਕਾਰ ਦੇ ਮਾਲਿਕ ਦੀ ਹੋਈ ਪਛਾਣ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੁਲਵਾਮਾ 'ਚ ਸੀ.ਆਰ.ਪੀ.ਐੱਫ. 'ਤੇ ਆਤਮਘਾਤੀ ਹਮਲਾ ਕਰਨ 'ਚ ਇਸਤੇਮਾਲ ਹੋਣ ਵਾਲੀ ਕਾਰ ਅੰਨਤਨਾਗ ਦੇ ਇਕ ਨੌਜਵਾਨ ਦੀ ਸੀ। ਇਸ ਦਾ ਖੁਲਾਸਾ ਐੱਨ.ਆਈ.ਏ. ਨੇ ਸੋਮਵਾਰ ਨੂੰ ਕੀਤਾ। ਐੱਨ.ਆਈ.ਏ. ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਦੇ ਕੁਝ ਸੀ.ਸੀ.ਟੀ.ਵੀ. ਫੁਟੇਜ ਵੀ ਉਨ੍ਹਾਂ ਨੂੰ ਜਾਂਚ ਦੌਰਾਨ ਮਿਲ ਹਨ, ਜਿਸ 'ਚ ਹਮਲਾਵਰ ਤੇ ਉਸ ਦਾ ਸਾਥੀ ਨਜ਼ਰ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੁਲਵਾਮਾ 'ਚ ਸੀ.ਆਰ.ਪੀ.ਐੱਫ. 'ਤੇ ਆਤਮਘਾਤੀ ਹਮਲਾ ਕਰਨ 'ਚ ਇਸਤੇਮਾਲ ਹੋਣ ਵਾਲੀ ਕਾਰ ਅੰਨਤਨਾਗ ਦੇ ਇਕ ਨੌਜਵਾਨ ਦੀ ਸੀ। ਇਸ ਦਾ ਖੁਲਾਸਾ ਐੱਨ.ਆਈ.ਏ. ਨੇ ਸੋਮਵਾਰ ਨੂੰ ਕੀਤਾ। ਐੱਨ.ਆਈ.ਏ. ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਦੇ ਕੁਝ ਸੀ.ਸੀ.ਟੀ.ਵੀ. ਫੁਟੇਜ ਵੀ ਉਨ੍ਹਾਂ ਨੂੰ ਜਾਂਚ ਦੌਰਾਨ ਮਿਲ ਹਨ, ਜਿਸ 'ਚ ਹਮਲਾਵਰ ਤੇ ਉਸ ਦਾ ਸਾਥੀ ਨਜ਼ਰ ਆ ਰਿਹਾ ਹੈ। ਐੱਨ.ਆਈ.ਏ. ਨੇ ਹਮਲੇ 'ਚ ਇਸਤੇਮਾਲ ਕੀਤੀ ਗਈ ਈਕੋ ਕਾਰ ਤੇ ਉਸ ਦੇ ਮਾਲਿਕ ਸੱਜ਼ਾਦ ਭੱਟ ਦੀ ਪਛਾਣ ਕਰ ਲਈ ਹੈ।

ਸੰਬੰਧਿਤ ਖ਼ਬਰਾਂ

ਇਹ ਵੀਡੀਓ ਹਾਦਸੇ ਵਾਲੀ ਥਾਂ ਤੋਂ ਥੋੜ੍ਹੀ ਦੂਰ ਨੈਸ਼ਨਲ ਹਾਈਵੇਅ ਦੀ ਹੈ ਜਿਸ 'ਚ ਫਿਦਾਇਨ ਹਮਲਾਵਰ ਆਦਿਲ ਅਹਿਮਦ ਡਾਰ ਕਾਰ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ। ਐੱਨ.ਆਈ.ਏ. ਇਹ ਜਾਂਚ ਕਰ ਰਹੀ ਹੈ ਕਿ ਇਸ ਕਾਰ 'ਚ ਆਦਿਲ ਤੋਂ ਇਲਾਵਾ ਹੋਰ ਵੀ ਕੋਈ ਸੀ ਜਾਂ ਨਹੀਂ। ਵੀਡੀਓ ਫੁਟੇਜ ਦੇ ਆਧਰਾ 'ਤੇ ਐੱਨ.ਆਈ.ਏ. ਨੇ ਅੰਤਨਾਗ ਦੇ ਬਿਜਬੇਹਰਾ ਨਿਵਾਸੀ ਸੱਜ਼ਾਦ ਭੱਟ ਦੀ ਵੀ ਪਛਾਣ ਕਰ ਲਈ ਹੈ। ਕਾਰ ਮਾਲਿਕ ਹਮਲੇ ਵਾਲੇ ਦਿਨ ਤੋਂ ਹੀ ਫਰਾਰ ਹੈ ਤੇ ਉਸ ਨੂੰ ਫੜਨ ਲਈ ਛਾਪੇਮਾਰੀ ਵੀ ਲਾਗਾਤਰ ਜਾਰੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!