|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: 24 ਸਾਲਾ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਤਪਾ ਮੰਡੀ (ਨੇਹਾ): ਤਪਾ ਦੇ ਨਜ਼ਦੀਕੀ ਪਿੰਡ ਦਰਾਜ ਦੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਨੌਜਵਾਨ ਪਰਮਵੀਰ ਸਿੰਘ (24) ਪੁੱਤਰ ਦਰਸ਼ਨ ਸਿੰਘ ਵਾਸੀ ਦਰਾਜ ਜੋ ਤਪਾ ਵਿਖੇ ਇਕ ਬੈਂਕ ’ਚ ਨੌਕਰੀ ਕਰਦਾ ਸੀ, ਵੀਰਵਾਰ ਵਾਲੇ ਦਿਨ ਬੈਂਕ ਦੇ ਕੰਮ ਸਬੰਧੀ ਆਪਣੇ ਸਾਥੀ ਸਮੇਤ ਰਾਮਪੁਰਾ ਗਿਆ ਹੋਇਆ ਸੀ। ਜਦੋਂ ਉਹ ਬੈਂਕ ਦਾ ਕੰਮ ਸਮਾਪਤ ਕਰ ਕੇ ਰਾ

NRI Post Desk · 469 ਦਿਨ ਪਹਿਲਾਂ · ਅੱਪਡੇਟ 469 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: 24 ਸਾਲਾ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
📷 NRI Post Desk

ਤਪਾ ਮੰਡੀ (ਨੇਹਾ): ਤਪਾ ਦੇ ਨਜ਼ਦੀਕੀ ਪਿੰਡ ਦਰਾਜ ਦੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਨੌਜਵਾਨ ਪਰਮਵੀਰ ਸਿੰਘ (24) ਪੁੱਤਰ ਦਰਸ਼ਨ ਸਿੰਘ ਵਾਸੀ ਦਰਾਜ ਜੋ ਤਪਾ ਵਿਖੇ ਇਕ ਬੈਂਕ ’ਚ ਨੌਕਰੀ ਕਰਦਾ ਸੀ, ਵੀਰਵਾਰ ਵਾਲੇ ਦਿਨ ਬੈਂਕ ਦੇ ਕੰਮ ਸਬੰਧੀ ਆਪਣੇ ਸਾਥੀ ਸਮੇਤ ਰਾਮਪੁਰਾ ਗਿਆ ਹੋਇਆ ਸੀ। ਜਦੋਂ ਉਹ ਬੈਂਕ ਦਾ ਕੰਮ ਸਮਾਪਤ ਕਰ ਕੇ ਰਾਮਪੁਰਾ ਫੂਲ ਤੋਂ ਮੋਟਰਸਾਈਕਲ ਰਾਹੀ ਤਪਾ ਪਰਤ ਰਹੇ ਸਨ ਤਾਂ ਮੁੱਖ ਮਾਰਗ ’ਤੇ ਪਿੱਛੋਂ ਇਕ ਗੱਡੀ ਨੇ ਟੱਕਰ ਮਾਰ ਦਿੱਤੀ।

ਸੰਬੰਧਿਤ ਖ਼ਬਰਾਂ

ਇਸ ਕਾਰਨ ਉਹ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਦੂਸਰੇ ਨੌਜਵਾਨ ਦਾ ਬਚਾਅ ਰਿਹਾ। ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਤੁਰੰਤ ਚੁੱਕ ਕੇ ਭੁੱਚੋ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ। ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਉਕਤ ਨੌਜਵਾਨ ਦਮ ਤੋੜ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਹਾਦਸੇ ਨੂੰ ਲੈ ਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਉਕਤ ਨੌਜਵਾਨ ਆਪਣੇ ਮਾਂ-ਪਿਓ ਦਾ ਇਕਲੋਤਾ ਪੁੱਤਰ ਸੀ, ਜਿਸਦਾ ਨਵੰਬਰ ਮਹੀਨੇ ’ਚ ਵਿਆਹ ਸੀ। ਘਟਨਾ ਦਾ ਪਤਾ ਲੱਗਦਾ ਹੀ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
Punjab: 24 ਸਾਲਾ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ — NRI Post