|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: ਔਰਤ ਨੇ ਬੱਚੀ ਸਮੇਤ ਸਰਹਿੰਦ ਨਹਿਰ 'ਚ ਮਾਰੀ ਛਾਲ

ਚਮਕੌਰ ਸਾਹਿਬ (ਨੇਹਾ): ਇੱਥੋਂ ਨਜ਼ਦੀਕੀ ਪਿੰਡ ਜਟਾਣਾ ਦੀ ਇੱਕ ਔਰਤ ਵੱਲੋਂ ਆਪਣੀ ਬੱਚੀ ਸਮੇਤ ਸਰਹਿੰਦ ਨਹਿਰ ਵਿੱਚ ਛਾਲ ਮਾਰ ਦਿਤੀ ਗਈ ਜਿਨ੍ਹਾਂ ਨੂੰ ਮੌਕੇ ’ਤੇ ਇੱਕ ਟੈਂਪੂ ਚਾਲਕ ਤੇ ਪੁਲੀਸ ਮੁਲਾਜ਼ਮ ਨੇ ਬਾਹਰ ਕੱਢਿਆ। ਥਾਣਾ ਮੁਖੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜਸਪ੍ਰੀਤ ਕੌਰ (26) ਪਤਨੀ ਸੁਖਵਿੰਦਰ ਸਿੰਘ ਪਿੰਡ ਜਟਾਣਾ ਨੇ ਕਿਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੀ ਦੋ ਸ

NRI Post Desk · 315 ਦਿਨ ਪਹਿਲਾਂ · ਅੱਪਡੇਟ 315 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: ਔਰਤ ਨੇ ਬੱਚੀ ਸਮੇਤ ਸਰਹਿੰਦ ਨਹਿਰ 'ਚ ਮਾਰੀ ਛਾਲ
📷 NRI Post Desk

ਚਮਕੌਰ ਸਾਹਿਬ (ਨੇਹਾ): ਇੱਥੋਂ ਨਜ਼ਦੀਕੀ ਪਿੰਡ ਜਟਾਣਾ ਦੀ ਇੱਕ ਔਰਤ ਵੱਲੋਂ ਆਪਣੀ ਬੱਚੀ ਸਮੇਤ ਸਰਹਿੰਦ ਨਹਿਰ ਵਿੱਚ ਛਾਲ ਮਾਰ ਦਿਤੀ ਗਈ ਜਿਨ੍ਹਾਂ ਨੂੰ ਮੌਕੇ ’ਤੇ ਇੱਕ ਟੈਂਪੂ ਚਾਲਕ ਤੇ ਪੁਲੀਸ ਮੁਲਾਜ਼ਮ ਨੇ ਬਾਹਰ ਕੱਢਿਆ। ਥਾਣਾ ਮੁਖੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜਸਪ੍ਰੀਤ ਕੌਰ (26) ਪਤਨੀ ਸੁਖਵਿੰਦਰ ਸਿੰਘ ਪਿੰਡ ਜਟਾਣਾ ਨੇ ਕਿਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੀ ਦੋ ਸਾਲਾਂ ਦੀ ਬੱਚੀ ਨਿਮਰਤ ਕੌਰ ਸਮੇਤ ਇੱਥੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਨੂੰ ਦੇਖਦਿਆਂ ਹੀ ਜਿੱਥੇ ਇੱਕ ਟੈਂਪੂ ਚਾਲਕ ਨੇ ਨਹਿਰ ਵਿੱਚ ਛਾਲ ਮਾਰ ਕੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਇੱਕ ਪੁਲੀਸ ਮੁਲਾਜ਼ਮ ਭਾਗ ਸਿੰਘ ਨੇ ਆਪਣੀ ਦਸਤਾਰ ਉਤਾਰ ਕੇ ਜਸਪ੍ਰੀਤ ਕੌਰ ਅਤੇ ਉਸ ਦੀ ਬੱਚੀ ਨੂੰ ਬਚਾਉਣ ਲਈ ਨਹਿਰ ਵਿੱਚ ਸੁੱਟ ਕੇ ਲੋਕਾਂ ਦੇ ਸਹਿਯੋਗ ਨਾਲ ਦੋਨਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ।

ਸੰਬੰਧਿਤ ਖ਼ਬਰਾਂ

ਉਨ੍ਹਾਂ ਦੱਸਿਆ ਉਹ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਸਪ੍ਰੀਤ ਕੌਰ ਤੇ ਨਿਮਰਤ ਕੌਰ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਜਿੱਥੇ ਡਾਕਟਰਾਂ ਵੱਲੋਂ ਚੈੱਕ ਕਰਨ ਉਪਰੰਤ ਜਸਪ੍ਰੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋ ਕਿ ਨਿਮਰਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਮੁਹਾਲੀ ਭੇਜ ਦਿੱਤਾ। ਥਾਣਾ ਮੁਖੀ ਨੇ ਪੁਲੀਸ ਮੁਲਾਜ਼ਮ ਭਾਗ ਸਿੰਘ ਅਤੇ ਟੈਂਪੂ ਚਾਲਕ ਵੱਲੋਂ ਵਿਖਾਈ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੋਨਾਂ ਨੂੰ ਗਣਤੰਤਰ ਦਿਵਸ ਦੇ ਮੌਕੇ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
Punjab: ਔਰਤ ਨੇ ਬੱਚੀ ਸਮੇਤ ਸਰਹਿੰਦ ਨਹਿਰ 'ਚ ਮਾਰੀ ਛਾਲ — NRI Post