|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਵੱਡੇ ਘੁਟਾਲੇ ਦਾ ਸ਼ਿਕਾਰ ਹੋਏ ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ

ਚੰਡੀਗੜ (ਇੰਦਰਜੀਤ ਸਿੰਘ) : ਹਾਲ ਹੀ 'ਚ ਵੱਡੇ ਘੁਟਾਲੇ ਦਾ ਸ਼ਿਕਾਰ ਹੋਏ ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ (ਪੀਐੱਮਸੀ-PMC Bank) ਬੈਂਕ 'ਚ ਚੰਡੀਗੜ੍ਹ ਦੇ ਕਈ ਗੁਰਦੁਆਰਿਆਂ ਦਾ ਪੈਸਾ ਵੀ ਫਸ ਗਿਆ ਹੈ। ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਭਾਰਤੀ ਰਿਜ਼ਰਵ ਬੈਂਕ (RBI) ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬੈਂਕ 'ਚ ਜਮ੍ਹਾਂ ਗੁਰਦੁਆਰਿਆਂ ਦਾ ਘੱਟੋ-ਘੱਟ 50

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ (ਇੰਦਰਜੀਤ ਸਿੰਘ) : ਹਾਲ ਹੀ 'ਚ ਵੱਡੇ ਘੁਟਾਲੇ ਦਾ ਸ਼ਿਕਾਰ ਹੋਏ ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ (ਪੀਐੱਮਸੀ-PMC Bank) ਬੈਂਕ 'ਚ ਚੰਡੀਗੜ੍ਹ ਦੇ ਕਈ ਗੁਰਦੁਆਰਿਆਂ ਦਾ ਪੈਸਾ ਵੀ ਫਸ ਗਿਆ ਹੈ। ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਭਾਰਤੀ ਰਿਜ਼ਰਵ ਬੈਂਕ (RBI) ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬੈਂਕ 'ਚ ਜਮ੍ਹਾਂ ਗੁਰਦੁਆਰਿਆਂ ਦਾ ਘੱਟੋ-ਘੱਟ 50 ਫ਼ੀਸਦੀ ਪੈਸਾ ਵਿਸ਼ੇਸ਼ ਕੇਸ ਦੇ ਰੂਪ 'ਚ ਤੁਰੰਤ ਰਿਲੀਜ਼ ਕਰਵਾਏ।

ਸੰਬੰਧਿਤ ਖ਼ਬਰਾਂ

ਮੰਗਲਵਾਰ ਨੂੰ ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ, ਸੈਕਟਰ 8 ਦੇ ਪ੍ਰਧਾਨ ਐੱਸਐੱਸ ਕੋਹਲੀ ਨੇ ਕਿਹਾ ਕਿ ਬੈਂਕ 'ਚ ਘੁਟਾਲਾ ਹੋਣ ਦਾ ਗੁਰਪੁਰਬ ਤੋਂ ਪਹਿਲਾਂ ਇੱਥੋਂ ਦੇ ਗੁਰਦੁਆਰਿਆਂ 'ਤੇ ਵੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਗ਼ਲਤ ਨਹੀਂ ਹਨ ਤਾਂ ਇੱਥੋਂ ਦੇ ਕਈ ਗੁਰਦੁਆਰਿਆਂ ਦਾ ਕਾਫ਼ੀ ਸਾਰਾ ਪੈਸਾ ਇਸ ਬੈਂਕ 'ਚ ਜਮ੍ਹਾਂ ਸੀ। ਇਸੇ ਕਾਰਨ ਉਨ੍ਹਾਂ ਆਰਬੀਆਈ ਤੋਂ ਅੱਧਾ ਪੈਸਾ ਰਿਲੀਜ਼ ਕਰਨ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਆਗਾਮੀ ਗੁਰਪੁਰਬ ਸਮਾਗਮਾਂ 'ਤੇ ਬੁਰਾ ਅਸਰ ਪੈ ਸਕਦਾ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!