|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਆਸ਼ਕ ਦੀ ਕਰਤੂਤ, ਲੜਕੀ 'ਤੇ ਕੀਤਾ ਤੇਜ਼ਾਬੀ ਹਮਲਾ ਨਾਲ ਉਸ ਦੇ ਪਿਤਾ ਦੀ ਤੋੜੀ ਲੱਤ

ਗੁਰਦਾਸਪੁਰ (ਐਨ.ਆਰ.ਆਈ. ਮੀਡਿਆ) : ਗੁਰਦਾਸਪੁਰ ਦੇ ਪਿੰਡ ਤਿਬੜ ਵਿੱਚ ਇਕ ਸਿਰਫਿਰੇ ਆਸ਼ਕ ਨੇ ਪ੍ਰੇਮ ਸਬੰਧ ਨਾਂ ਬਣਾਉਣ ਤੇ ਲੜਕੀ ਸਮੇਤ ਪਰਿਵਾਰ ਤੇ ਕੀਤਾ ਹਮਲਾ ਲੜਕੀ ਦੇ ਪਿਤਾ ਦੀ ਤੋੜੀ ਲੱਤ ਅਤੇ ਲੜਕੀ ਤੇ ਕੀਤਾ ਤੇਜ਼ਾਬੀ ਹਮਲਾ। ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ, ਜੋ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਇਸ ਘਟਨਾ ਨੂੰ 10 ਦਿਨ ਬੀਤ ਜਾਣ ਦੇ ਬ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗੁਰਦਾਸਪੁਰ (ਐਨ.ਆਰ.ਆਈ. ਮੀਡਿਆ) : ਗੁਰਦਾਸਪੁਰ ਦੇ ਪਿੰਡ ਤਿਬੜ ਵਿੱਚ ਇਕ ਸਿਰਫਿਰੇ ਆਸ਼ਕ ਨੇ ਪ੍ਰੇਮ ਸਬੰਧ ਨਾਂ ਬਣਾਉਣ ਤੇ ਲੜਕੀ ਸਮੇਤ ਪਰਿਵਾਰ ਤੇ ਕੀਤਾ ਹਮਲਾ ਲੜਕੀ ਦੇ ਪਿਤਾ ਦੀ ਤੋੜੀ ਲੱਤ ਅਤੇ ਲੜਕੀ ਤੇ ਕੀਤਾ ਤੇਜ਼ਾਬੀ ਹਮਲਾ। ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ, ਜੋ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਇਸ ਘਟਨਾ ਨੂੰ 10 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ।

ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਆਰੋਪ ਲਗਾਉਂਦੇ ਹੋਏ ਦੱਸਿਆ ਕਿ ਪਿੰਡ ਦਾ ਹੀ ਇੱਕ ਮੁੰਡਾ ਪਾਰਸ ਉਸਨੂੰ ਇੱਕ ਸਾਲ ਤੋਂ ਪ੍ਰੇਸ਼ਾਨ ਕਰਦਾ ਆ ਰਿਹਾ ਸੀ ਅਤੇ ਉਸ ਨਾਲ ਜਬਰਦਸਤੀ ਪ੍ਰੇਮ ਸਬੰਧ ਬਣਾਉਣਾ ਚਾਹੁੰਦਾ ਸੀ, ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰ ਨੇ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਪਰਿਵਾਰ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਸਿਰਫਿਰੇ ਆਸ਼ਕ ਪਾਰਸ ਨੇ ਆਪਣੇ ਕੁਝ ਸਾਥੀਆਂ ਸਮੇਤ ਉਸ ਦੇ ਪਰਿਵਾਰ 'ਤੇ ਹਮਲਾ ਕਰ ਉਸ ਦੇ ਪਿਤਾ ਦੀ ਲੱਤ ਤੋੜ ਦਿੱਤੀ ਅਤੇ ਉਸ ਦੇ ਭਰਾ ਦੇ ਵੀ ਸੱਟ ਲਾ ਦਿੱਤੀ।

ਸੰਬੰਧਿਤ ਖ਼ਬਰਾਂ

ਲੜਕੀ ਦੇ ਕਹਿਣ ਮੁਤਾਬਕ ਉਸ ਉਪਰ ਸਿਰਫਿਰੇ ਆਸ਼ਕ ਨੇ ਤੇਜ਼ਾਬ ਸੁੱਟ ਦਿੱਤਾ ਜੋ ਉਸਦੀਆਂ ਲੱਤਾਂ ਅਤੇ ਬਾਂਹ ਉਪਰ ਪੈ ਗਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਹੁਣ ਪੀੜਤ ਪਰਿਵਾਰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਲੜਕੇ ਦਾ ਰਿਸ਼ਤੇਦਾਰ ਪੁਲਿਸ ਮਹਿਕਮੇ ਵਿੱਚ ਹੋਣ ਕਾਰਨ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ 10 ਦਿਨ ਬੀਤ ਜਾਣ ਦੇ ਬਾਅਦ ਵੀ ਦੋਸ਼ੀ ਉਪਰ ਮਾਮਲਾ ਦਰਜ ਨਹੀਂ ਹੋਇਆ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਜਦ ਐਸਐਚਓ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੇ ਬਿਆਨ ਦਰਜ ਕਰ ਲਏ ਹਨ। ਲੜਕੀ ਦਾ ਕਹਿਣਾ ਕਿ ਉਸ ਉਪਰ ਤੇਜ਼ਾਬੀ ਹਮਲਾ ਹੋਇਆ ਹੈ। ਮੈਡੀਕਲ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਲੜਕੀ ਦੇ ਬਿਆਨ ਦਰਜ ਕਰਨ ਪਹੁੰਚੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!