|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੈਨੇਡੀਅਨ ਚੋਣਾਂ 'ਚ ਪੰਜਾਬ ਦੀ ਇਸ ਧੀ ਨੂੰ ਮਿਲੀ ਹਾਰ

ਬਰੈਂਪਟਨ ਡੈਸਕ (Vikram Sehajpal) : ਕੈਨੇਡਾ 'ਚ ਬਰੈਂਪਟਨ ਵੈਸਟ ਤੋਂ ਐਨਡੀਪੀ ਦੀ ਐਮ.ਪੀ. ਉਮੀਦਵਾਰ ਰਹੀ ਨਵਜੀਤ ਕੌਰ ਤੀਜੇ ਨੰਬਰ 'ਤੇ ਰਹੀ। ਨਵਜੀਤ ਕੌਰ ਦੀ ਹਾਰ ਕਾਰਨ ਪਿੰਡ ਦੇ ਲੋਕ ਨਿਰਾਸ਼ ਹਨ। ਪਿੰਡ ਵਾਸੀਆਂ ਨੂੰ ਉਮੀਦ ਸੀ ਕਿ ਉਹ ਚੋਣਾਂ ਵਿਚ ਜ਼ਰੂਰਤ ਜਿੱਤੇਗੀ। ਕੈਨੇਡਾ ਵਿਚ ਹੋਈ ਚੋਣ ਅਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਉਤਸ਼ਾਹ ਰਿਹਾ। ਪਿੰਡ ਹੀ ਨਹੀਂ ਆਸ ਪਾਸ ਦੇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਰੈਂਪਟਨ ਡੈਸਕ (Vikram Sehajpal) : ਕੈਨੇਡਾ 'ਚ ਬਰੈਂਪਟਨ ਵੈਸਟ ਤੋਂ ਐਨਡੀਪੀ ਦੀ ਐਮ.ਪੀ. ਉਮੀਦਵਾਰ ਰਹੀ ਨਵਜੀਤ ਕੌਰ ਤੀਜੇ ਨੰਬਰ 'ਤੇ ਰਹੀ। ਨਵਜੀਤ ਕੌਰ ਦੀ ਹਾਰ ਕਾਰਨ ਪਿੰਡ ਦੇ ਲੋਕ ਨਿਰਾਸ਼ ਹਨ। ਪਿੰਡ ਵਾਸੀਆਂ ਨੂੰ ਉਮੀਦ ਸੀ ਕਿ ਉਹ ਚੋਣਾਂ ਵਿਚ ਜ਼ਰੂਰਤ ਜਿੱਤੇਗੀ। ਕੈਨੇਡਾ ਵਿਚ ਹੋਈ ਚੋਣ ਅਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਉਤਸ਼ਾਹ ਰਿਹਾ। ਪਿੰਡ ਹੀ ਨਹੀਂ ਆਸ ਪਾਸ ਦੇ ਪਿੰਡਾਂ ਦੇ ਲੋਕ ਇੱਕ ਦੂਜੇ ਤੋਂ ਵੋਟਾਂ ਦੀ ਗਿਣਤੀ ਸਮੇਂ ਨਵਜੀਤ ਕੌਰ ਨੂੰ ਪਈਆਂ ਵੋਟਾਂ ਬਾਰੇ ਪੁੱਛਦੇ ਰਹੇ, ਪ੍ਰੰਤੂ ਦਿਨ ਵਿਚ ਡੇਢ ਵਜੇ ਜਦ ਕੈਨੇਡਾ ਤੋਂ ਖ਼ਬਰ ਆਈ ਕਿ ਨਵਜੀਤ ਕੌਰ ਹਾਰ ਗਈ ਤਾਂ ਲੋਕ ਨਿਰਾਸ਼ ਹੋ ਗਏ। ਫਰੀਦਕੋਟ ਜ਼ਿਲ੍ਹੇ ਦੀ ਬਾਜਾਖਾਨਾ ਕਸਬੇ ਦੇ ਨਜ਼ਦੀਕ ਪਿੰਡ ਮੱਲਾ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਬਰਾੜ ਦੀ ਪੋਤਰੀ ਨਵਜੀਤ ਕੌਰ 'ਤੇ ਪਿੰਡ ਦੇ ਲੋਕਾਂ ਨੂੰ ਮਾਣ ਹੈ ਕਿ ਉਸ ਨੇ ਚੋਣਾਂ ਵਿਚ ਉਤਾਰ ਕੇ ਪਿੰਡ ਦਾ ਮਾਣ ਵਧਾਇਆ।

ਸੰਬੰਧਿਤ ਖ਼ਬਰਾਂ

32 ਸਾਲਾ ਪੇਸ਼ੇ ਤੋਂ ਨਰਸ ਨਵਜੀਤ ਕੌਰ ਨੂੰ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਬਰੈਂਪਟਨ ਵੈਸਟ ਦੇ ਉਮੀਦਵਾਰ ਦੇ ਰੂਪ ਵਿਚ ਚੋਣ ਵਿਚ ਉਤਾਰਿਆ ਸੀ। ਨਵਜੀਤ ਕੌਰ ਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਨੂੰ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਉਮੀਦਵਾਰ ਬਣਾਇਆ ਸੀ, ਜਿਸ ਦਾ ਚੋਣ ਪ੍ਰਚਾਰ ਉਨ੍ਹਾਂ ਨੇ ਬਰੈਂਪਟਨ ਵੈਸਟ ਵਿਚ ਅਪਣੇ ਪੰਜਾਬੀ ਭਰਾਵਾਂ ਦੇ ਵਿਚ ਕਰਦੇ ਹੋਏ ਸਾਰਿਆਂ ਨੂੰ ਨਵਜੀਤ ਕੌਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!