|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਦੇ ਇਸ ਮੰਦਰ 'ਚ ਹੁੰਦੀ ਹੈ ਰਾਵਣ ਦੀ ਪੂਜਾ, ਪ੍ਰਸਾਦ 'ਚ ਮਿਲਦਾ ਮਾਸ ਤੇ ਸ਼ਰਾਬ

ਲਧਿਆਣਾ: ਦੁਸਹਿਰੇ ਵਾਲੇ ਦਿਨ ਜਿਥੇ ਪੂਰੇ ਦੇਸ਼ 'ਚ ਰਾਵਣ ਦਾ ਪੁਤਲਾ ਸਾੜ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਮਨਾਇਆ ਜਾਂਦਾ, ਉਥੇ ਹੀ ਦੇਸ਼ ਦੀਆਂ ਕਈ ਅਜਿਹੀਆਂ ਥਾਂਵਾਂ ਵੀ ਹਨ, ਜਿਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ। ਇਨ੍ਹਾਂ ਥਾਵਾਂ 'ਤੇ ਰਾਵਨ ਦਾ ਪੁਤਲਾ ਸਾੜਨ ਦੀ ਥਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਅਜਿਹਾ ਇਕ ਮੰਦਰ ਲੁਧਿਆਣਾ ਦੇ ਹਲਕਾ ਪ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਧਿਆਣਾ: ਦੁਸਹਿਰੇ ਵਾਲੇ ਦਿਨ ਜਿਥੇ ਪੂਰੇ ਦੇਸ਼ 'ਚ ਰਾਵਣ ਦਾ ਪੁਤਲਾ ਸਾੜ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਮਨਾਇਆ ਜਾਂਦਾ, ਉਥੇ ਹੀ ਦੇਸ਼ ਦੀਆਂ ਕਈ ਅਜਿਹੀਆਂ ਥਾਂਵਾਂ ਵੀ ਹਨ, ਜਿਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ। ਇਨ੍ਹਾਂ ਥਾਵਾਂ 'ਤੇ ਰਾਵਨ ਦਾ ਪੁਤਲਾ ਸਾੜਨ ਦੀ ਥਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਅਜਿਹਾ ਇਕ ਮੰਦਰ ਲੁਧਿਆਣਾ ਦੇ ਹਲਕਾ ਪਾਇਲ 'ਚ ਸਥਿਤ ਹੈ, ਜਿਥੇ ਦੂਬੇ ਵੰਸ਼ਜਾਂ ਵਲੋਂ ਇਸ ਮੰਦਰ 'ਚ ਆ ਕੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਦੁਸਹਿਰੇ ਮੌਕੇ ਇਸ ਥਾਂ 'ਤੇ ਰਾਮ ਲੀਲਾ ਦਾ ਖਾਸ ਆਯੋਜਨ ਕਰਵਾਇਆ ਜਾਂਦਾ ਹੈ ਪਰ ਇਥੇ ਰਾਵਣ ਦਹਿਨ ਨਹੀਂ ਕੀਤਾ ਜਾਂਦਾ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੂਬੇ ਪਰਿਵਾਰ ਦੇ ਵੰਸ਼ਜਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਪਰੰਪਰਾ 1835 ਤੋਂ ਚਲੀ ਆ ਰਹੀ ਹੈ, ਕਿਉਂਕਿ ਇਸ ਸਮੇਂ ਉਨ੍ਹਾਂ ਦੇ ਪੂਰਵਜਾਂ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮੰਦਰ 'ਚ ਰਾਵਣ ਨੂੰ ਮੀਟ ਅਤੇ ਸ਼ਰਾਬ ਦਾ ਭੋਗ ਲਗਾਇਆ ਜਾਂਦਾ ਹੈ ਤੇ ਉਸ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਦੱਸ ਦੇਈਏ ਕਿ ਇਸ ਮੰਦਰ 'ਚ ਰਾਵਣ ਦੇ ਨਾਲ-ਨਾਲ ਸ਼੍ਰੀ ਰਾਮ ਮਾਤਾ ਸੀਤਾ ਤੇ ਲਕਸ਼ਮਣ ਦਾ ਮੰਦਰ ਵੀ ਬਣਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਪੂਜਾ ਪੂਰੇ ਵਿਧੀ ਵਿਧਾਨ ਨਾਲ ਕੀਤੀ ਜਾਂਦੀ ਹੈ। ਦੂਬੇ ਪਰਿਵਾਰ ਦੇ ਮੈਂਬਰ ਨੇ ਮੰਦਰ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੀ ਰਾਮ ਮੰਦਰ 'ਚ ਬੇ-ਔਲਾਦ ਜੋੜਿਆ ਨੂੰ ਸੱਚੇ ਮਨ ਨਾਲ ਮੁਰਾਦ ਮੰਗਣ 'ਤੇ ਔਲਾਦ ਦੀ ਪ੍ਰਾਪਤੀ ਹੰਦੀ ਹੈ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਇਹ ਮੰਦਰ 176 ਸਾਲ ਪੁਰਾਣਾ ਇਤਿਹਾਸਕ ਮੰਦਰ ਹੈ। ਇਸ ਮੰਦਰ 'ਚ ਰਾਵਣ ਦੀ 25 ਫੀਟ ਉੱਚੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਹੋਈ ਹੈ। ਦੱਸ ਦੇਈਏ ਕਿ ਭਾਰਤ 'ਚ ਪਾਇਲ ਤੋਂ ਇਲਾਵਾ ਉਤਰ ਪ੍ਰਦੇਸ਼ 'ਚ ਕਾਨਪੁਰ ਦੇ ਸ਼ਿਵਾਲਾ ਖੇਤਰ 'ਚ ਦਸ਼ਾਨਨ ਮੰਦਰ, ਰਾਜਸਥਾਨ ਦੇ ਜੋਧਪੁਰ ਇਲਾਕੇ 'ਚ ਮੰਡੋਰ ਮੰਦਰ, ਮੱਧ ਪ੍ਰਦੇਸ਼ ਦੇ ਮੰਦਸੌਰ ਤੇ ਹਿਮਾਚਲ ਦੇ ਬੈਜਨਾਥ ਕਸਬੇ 'ਚ ਰਾਵਣ ਦਹਿਨ ਦੀ ਥਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!