ਕਪੂਰਥਲਾ : ਸਿਲਾਈ ਟਰੇਡ ਅਧੀਨ ਮੁਫਤ ਟਰੇਨਿੰਗ ਲੈਕ ਚੁਕੇ ਪੇਂਡੂ ਖੇਤਰ ਨਾਲ ਸਬੰਧਤ ਸਿਖਿਆਰਥੀਆਂ ਨੂੰ ਅੱਜ ਜਿਲਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਦਵਿੰਦਰ ਪਾਲ ਸਿੰਘ ਖਰਬੰਦਾ ਵਲੋਂ ਸਰਕਾਰੀ ਸੀਨਿਅਰ ਸਕੈਂਡਰੀ ਸਕੂਲ ਟਿੱਬਾ ਵਿਖੇ ਸੰਬੋਧਿਤ ਕੀਤਾ ਗਿਆ। ਡਿਪਟੀ ਕਮਿਸ਼ਨਰ, ਕਪੂਰਥਲਾ ਵਲੋਂ ਹਾਜਰ ਸਿਖਿਆਰਥੀਆਂ ਨੂੰ ਸਵੈ ਰੁਜ਼ਗਾਰ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਹਨਾਂ ਸਿਖਿਆਰਥੀਆਂ ਨੂੰ ਆਪਣਾ ਰੋਜ਼ਗਾਰ ਕਰਨ ਲਈ ਬੈਂਕ ਵਲੋਂ ਵਿੱਤੀ ਸਹਾਇਤਾ ਮੁਹਇਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਅਵਤਾਰ ਸਿੰਘ ਭੂੱਲਰ, ਵਧੀਕ ਡਿਪਟੀ ਕਮਿਸ਼ਨਰ,(ਵਿਕਾਸ), ਕਪੂਰਥਲਾ ਵਲੋਂ ਦਸਿਆ ਗਿਆ ਜਿਲਾ ਕਪੂਰਥਲਾ ਅਧੀਲ ਪੀ.ਐਸ.ਡੀ.ਐਮ. ਤਹਿਤ ਪੇਂਡੂ ਖੇਤਰ ਦੇ ਕੁਲ 191 ਸਿਖਿਆਰਥੀ ਸਿਲਾਈ ਮਸ਼ੀਨ ਓਪਰੇਟਰ ਅਤੇ ਪੈਕਰਜ਼ ਅਧੀਨ ਟਰੇਨਿੰਗ ਲੈ ਚੁਕੇ ਹਨ ਜਿਹਨਾਂ ਵਿਚੋਂ ਤਕਰੀਬਨ 60 ਸਿਖਿਆਰਥੀਆਂ ਨੂੰ ਵੱਖ ਵੱਖ ਉਦਯੋਗਿਕ ਕੰਪਨੀਆਂ ਅਧੀਨ ਨੌਕਰੀ ਮੁਹਈਆ ਕਰਵਾਈ ਗਈ ਹੈ ਅਤੇ ਜਿਹੜੇ ਸਿਖਿਆਰਥੀ ਆਪਣਾ ਰੋਜ਼ਗਾਰ ਕਰਨਾ ਚਾਹੁੰਦੇ ਹਨ|
ਸੰਬੰਧਿਤ ਖ਼ਬਰਾਂ
ਉਹਨਾਂ ਦਾ ਸਿੱਧਾ ਤਾਲਮੇਲ ਬੈੱਕ ਅਧਿਕਾਰੀਆਂ ਨਾਲ ਕਰਵਾਕੇ ਇਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਕੀਤੇ ਹੁਕਮਾਂ ਅਨੁਸਾਰ ਸੁਲਤਾਨਪੁਰ ਲੋਧੀ ਦੇ ਸਕੂਲਾਂ ਨਾਲ ਵੀ ਤਾਲਮੇਲ ਕੀਤਾ ਗਿਆ ਅਤੇ ਟਰੇਨੰਡ ਸਿਖਿਆਰਥੀਆਂ ਨੂੰ ਗਰੂਪ ਬਨਾ ਕੇ ਬਚਿਆਂ ਦੀਆਂ ਵਰਦੀਆਂ ਤਿਆਰ ਕਰਨ ਲਈ ਤਾਲਮੇਲ ਕਰਵਾਇਆ ਗਿਆ। ਇਸ ਮੌਕੇ ਤੇ ਸਕੀਮ ਅਧੀਨ ਸਵੈ ਰੁਜ਼ਗਾਰ ਕਰ ਰਹੀ ਸਿਖਿਆਰਥੀ ਨਵਨੀਤ ਕੌਰ ਨਿਵਾਸੀ ਪਿੰਡ ਟਿੱਬਾ, ਸੁਲਤਾਨਪੁਰ ਲੋਧੀ ਨੂੰ ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀਮਤੀ ਨੀਲਮ ਮਹੇ, ਜਿਲਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫਸਰ, ਸ੍ਰੀ ਲਖਬੀਰ ਸਿੰਘ, ਪ੍ਰਿਸੀਪਲ ਸ.ਸ.ਸ.ਸਕੂਲ ਟਿੱਬਾ, ਸ੍ਰੀ ਦਵਿੰਦਰ ਸਿੰਘ, ਦਫਤਰ ਡਿਪਟੀ ਕਮਿਸ਼ਨਰ, ਸ੍ਰੀ ਰਾਜੇਸ਼ ਬਾਹਰੀ, ਬਲਾਕ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ, ਸ੍ਰੀ ਰਜਨੀਸ਼ ਕੁਮਾਰ, ਦਫਤਰ ਲੀਡ ਬੈਂਕ ਮੈਨੇਜਰ, ਸਬੰਧਤ ਬੈਂਕ ਅਧਿਕਾਰੀ ਅਤੇ ਸਕੂਲ ਅਧਿਕਾਰੀ ਹਾਜ਼ਰ ਰਹੇ।






