|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ : ਮੀਂਹ ਨੇ 'ਪਾਵਰਕਾਮ' ਨੂੰ ਦਿਵਾਈ ਭਾਰੀ ਰਾਹਤ

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਪਏ ਭਾਰੀ ਮੀਂਹ ਨਾਲ ਕੋਲਾ ਸੰਕਟ ’ਚ ਉਲਝੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਵੱਡੀ ਰਾਹਤ ਮਿਲੀ ਹੈ। ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਪਰਮਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਘਟੀ ਹੈ, ਜਿਸ ਸਦਕਾ ਰੋਪੜ, ਲਹਿਰਾ ਮੁਹੱਬਤ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂ

NRI Post Desk · 1902 ਦਿਨ ਪਹਿਲਾਂ · ਅੱਪਡੇਟ 1902 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ : ਮੀਂਹ ਨੇ 'ਪਾਵਰਕਾਮ' ਨੂੰ ਦਿਵਾਈ ਭਾਰੀ ਰਾਹਤ
📷 NRI Post Desk

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਪਏ ਭਾਰੀ ਮੀਂਹ ਨਾਲ ਕੋਲਾ ਸੰਕਟ ’ਚ ਉਲਝੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਵੱਡੀ ਰਾਹਤ ਮਿਲੀ ਹੈ। ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਪਰਮਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਘਟੀ ਹੈ, ਜਿਸ ਸਦਕਾ ਰੋਪੜ, ਲਹਿਰਾ ਮੁਹੱਬਤ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇਕ-ਇਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ।

ਕੋਲਾ ਸੰਕਟ ਕਾਰਨ ਰੋਪੜ ਪਲਾਂਟ ਦੇ ਤਿੰਨ ਅਤੇ ਲਹਿਰਾ ਮੁਹੱਬਤ ਪਲਾਂਟ ਦੇ ਤਿੰਨ-ਤਿੰਨ ਯੂਨਿਟ ਵੱਖ-ਵੱਖ ਦਿਨਾਂ ਨੂੰ ਬੰਦ ਕੀਤੇ ਗਏ ਸਨ। ਬੀਤੀ ਸ਼ਾਮ 7 ਵਜੇ ਦੇ ਕਰੀਬ ਬਿਜਲੀ ਦੀ ਮੰਗ ਕਰੀਬਨ 7700 ਮੈਗਾਵਾਟ ਸੀ। ਇਸ ਤੋਂ ਪਹਿਲਾਂ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ ਵਿਚ ਚੋਖਾ ਵਾਧਾ ਹੋਇਆ ਸੀ। ਪੰਜਾਬ ਦੇ ਥਰਮਲਾਂ ਲਈ ਭਾਵੇਂ ਇਸ ਵੇਲੇ ਕੋਲਾ ਸੰਕਟ ਗੰਭੀਰ ਬਣਿਆ ਹੋਇਆ ਹੈ।

ਸੰਬੰਧਿਤ ਖ਼ਬਰਾਂ

ਗੋਇੰਦਵਾਲ ਸਾਹਿਬ ’ਚ ਸਿਰਫ 2 ਦਿਨ, ਤਲਵੰਡੀ ਸਾਬੋ ਤੇ ਲਹਿਰਾ ਮੁਹੱਬਤ ਪਲਾਂਟ ’ਚ 5-5 ਦਿਨ, ਰਾਜਪੁਰਾ ਵਿਚ 4 ਦਿਨ ਅਤੇ ਰੋਪੜ ਪਲਾਂਟ ’ਚ ਤਕਰੀਬਨ 6 ਦਿਨ ਦਾ ਕੋਲਾ ਬਚਿਆ ਹੈ। ਇੰਜੀ. ਪਰਮਜੀਤ ਸਿੰਘ ਨੇ ਦੱਸਿਆ ਕਿ ਕੋਲੇ ਦਾ ਸੰਕਟ ਗੰਭੀਰ ਨਹੀਂ ਹੈ ਕਿਉਂਕਿ ਗੋਇੰਦਵਾਲ ਸਾਹਿਬ ਸਮੇਤ ਵੱਖ-ਵੱਖ ਥਰਮਲਾਂ ਲਈ ਕੋਲਾ ਲੈ ਕੇ ਮਾਲ ਗੱਡੀਆਂ ਰਾਹ ’ਚ ਹਨ। ਜਿਹੜੇ ਪਲਾਂਟਾਂ ਲਈ ਕੋਲਾ ਲੋਡ ਹੋ ਰਿਹਾ ਹੈ, ਉਨ੍ਹਾਂ ਦਾ ਕੋਲਾ 3 ਕੁ ਦਿਨਾਂ ’ਚ ਪੰਜਾਬ ਪਹੁੰਚ ਜਾਵੇਗਾ।

ਇੰਜੀ. ਪਰਮਜੀਤ ਸਿੰਘ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਪੰਜਾਬ ਦੇ ਥਰਮਲਾਂ ਲਈ ਕੋਲੇ ਦੀ ਸਪਲਾਈ ਨੂੰ ਲੈ ਕੇ ਕੇਂਦਰੀ ਕੋਲਾ ਮੰਤਰਾਲੇ ਨਾਲ ਗੱਲਬਾਤ ਹੋਈ ਹੈ। ਪੰਜਾਬ ’ਚ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਕੋਲੇ ਦੀ ਲੋੜ ਪੂਰੀ ਕਰਨ ਵਾਸਤੇ ਮੰਗ ਕੀਤੀ ਗਈ ਹੈ, ਜਿਸ ਪ੍ਰਤੀ ਕੇਂਦਰ ਦਾ ਰੁੱਖ ਸਕਾਰਾਤਮਕ ਹੈ।

ਯਾਦ ਰਹੇ ਕਿ ਪਾਵਰਕਾਮ ਦੇ ਸੀ. ਐੱਮ. ਡੀ. ਏ. ਵੇਣੂੰ ਪ੍ਰਸਾਦ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਪੰਜਾਬ ਵਿਚ ਝੋਨੇ ਦੇ ਸੀਜ਼ਨ ’ਚ ਥਰਮਲਾਂ ਤੋਂ ਸਪਲਾਈ ਹੁੰਦੀ ਬਿਜਲੀ ਨੂੰ ਵੇਖਦਿਆਂ ਕੋਲੇ ਦੀ ਸਪਲਾਈ ਦੀ ਮੰਗ ਪੂਰੀ ਕਰਨ ਦੀ ਬੇਨਤੀ ਕੀਤੀ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!