|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: ਰਿਸ਼ਤੇ ਦੀ ਤਨਾਅ ਨੇ ਖਤਮ ਕੀਤੀ ਜ਼ਿੰਦਗੀ- ਹਵਾਈ ਅੱਡੇ ‘ਚ ਸਿਪਾਹੀ ਦੀ ਖੁਦਕੁਸ਼ੀ

ਲੁਧਿਆਣਾ (ਨੇਹਾ): ਹਲਵਾਰਾ ਦੇ ਕੌਮਾਂਤਰੀ ਹਵਾਈ ਅੱਡੇ ਦੀ ਸੁਰੱਖਿਆ ’ਚ ਤਾਇਨਾਤ ਸਿਪਾਹੀ ਨੇ ਰੁੱਸ ਕੇ ਪੇਕੇ ਗਈ ਪਤਨੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ 36 ਸਾਲਾ ਸਿਪਾਹੀ ਬਲਜੀਤ ਸਿੰਘ ਹਲਵਾਰਾ ਹਵਾਈ ਅੱਡੇ ’ਤੇ ਡਿਊਟੀ ਨਿਭਾ ਰਿਹਾ ਸੀ। ਅਚਾਨਕ ਡਿਊਟੀ ’ਤੇ ਉਹ ਡਿੱਗ ਪਿਆ। ਉਸ ਨੂੰ ਹਵਾਈ ਅੱਡੇ ਦੀ ਗੱਡੀ ਰਾਹ

NRI Post Desk · 388 ਦਿਨ ਪਹਿਲਾਂ · ਅੱਪਡੇਟ 388 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: ਰਿਸ਼ਤੇ ਦੀ ਤਨਾਅ ਨੇ ਖਤਮ ਕੀਤੀ ਜ਼ਿੰਦਗੀ- ਹਵਾਈ ਅੱਡੇ ‘ਚ ਸਿਪਾਹੀ ਦੀ ਖੁਦਕੁਸ਼ੀ
📷 NRI Post Desk

ਲੁਧਿਆਣਾ (ਨੇਹਾ): ਹਲਵਾਰਾ ਦੇ ਕੌਮਾਂਤਰੀ ਹਵਾਈ ਅੱਡੇ ਦੀ ਸੁਰੱਖਿਆ ’ਚ ਤਾਇਨਾਤ ਸਿਪਾਹੀ ਨੇ ਰੁੱਸ ਕੇ ਪੇਕੇ ਗਈ ਪਤਨੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ 36 ਸਾਲਾ ਸਿਪਾਹੀ ਬਲਜੀਤ ਸਿੰਘ ਹਲਵਾਰਾ ਹਵਾਈ ਅੱਡੇ ’ਤੇ ਡਿਊਟੀ ਨਿਭਾ ਰਿਹਾ ਸੀ। ਅਚਾਨਕ ਡਿਊਟੀ ’ਤੇ ਉਹ ਡਿੱਗ ਪਿਆ। ਉਸ ਨੂੰ ਹਵਾਈ ਅੱਡੇ ਦੀ ਗੱਡੀ ਰਾਹੀਂ ਸਿਵਲ ਹਸਪਤਾਲ ਭੇਜਿਆ ਗਿਆ ਜਿਥੋਂ ਉਸ ਨੂੰ ਰੈਫਰ ਕਰਨ ’ਤੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਸੰਬੰਧਿਤ ਖ਼ਬਰਾਂ

ਸਿਪਾਹੀ ਬਲਜੀਤ ਸਿੰਘ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਸੀ। ਦੇਰ ਸ਼ਾਮ ਉਸ ਦੀ ਵਰਦੀ ਵਿਚੋਂ ਖੁਦਕੁਸ਼ੀ ਨੋਟ ਮਿਲਣ ਦੀ ਗੱਲ ਸਾਹਮਣੇ ਆਈ, ਜਿਸ ਅਨੁਸਾਰ ਬਲਜੀਤ ਸਿੰਘ ਰੁੱਸ ਕੇ ਪੇਕੇ ਗਈ ਪਤਨੀ ਕਾਰਨ ਪਰੇਸ਼ਾਨ ਸੀ। ਉਸ ਨੇ ਆਪਣੀ ਮੌਤ ਲਈ ਪਤਨੀ ਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ।

ਇਸ ਸਬੰਧ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਘਰੇਲੂ ਕਲੇਸ਼ ਦੇ ਚੱਲਦਿਆਂ ਸਿਪਾਹੀ ਦੀ ਪਤਨੀ ਵੱਲੋਂ ਘਰ ਛੱਡ ਜਾਣ ਅਤੇ ਉਸ ਦੀ ਸੱਸ ਵੱਲੋਂ ਉਸ ਦਾ ਘਰ ਨਾ ਵਸਣ ਦੇਣ ਦੀ ਗੱਲ ਕਹੀ। ਬਲਜੀਤ ਕਈ ਵਾਰ ਪਤਨੀ ਨੂੰ ਮਨਾਉਣ ਲਈ ਗਿਆ ਪਰ ਸੱਸ ਨੇ ਉਸ ਨਾਲ ਪਤਨੀ ਨੂੰ ਨਾ ਤੋਰਿਆ। ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ, ਉਸ ਦੀ ਮੌਤ ਕਿੰਝ ਹੋਈ ਦਾ ਖੁਲਾਸਾ ਕੱਲ੍ਹ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੋਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
Punjab: ਰਿਸ਼ਤੇ ਦੀ ਤਨਾਅ ਨੇ ਖਤਮ ਕੀਤੀ ਜ਼ਿੰਦਗੀ- ਹਵਾਈ ਅੱਡੇ ‘ਚ ਸਿਪਾਹੀ ਦੀ ਖੁਦਕੁਸ਼ੀ — NRI Post