|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: ਵਿਆਹ ਦੇ ਝਾਂਸਾ ’ਚ ਲੜਕੀ ਨਾਲ ਬਣਾਏ ਸਰੀਰਕ ਸਬੰਧ

ਲੁਧਿਆਣਾ (ਨੇਹਾ):: ਸਥਾਨਕ ਮਾਡਲ ਟਾਊਨ ਇਲਾਕੇ ਦੀ ਨੌਜਵਾਨ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਿਕ ਸੰਬੰਧ ਬਣਾਉਣ ਅਤੇ ਪੀੜਤਾ ਕੋਲੋਂ ਲੱਖਾਂ ਰੁਪਏ ਹੜੱਪਣ ਦੇ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਪੁਲਿਸ ਨੇ ਜੀਰਕਪੁਰ ਦੇ ਰਹਿਣ ਵਾਲੇ ਕੋਮਲ ਵੀਰ ਸਿੰਘ ਹੁੰਦਲ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਲਈ

NRI Post Desk · 484 ਦਿਨ ਪਹਿਲਾਂ · ਅੱਪਡੇਟ 484 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: ਵਿਆਹ ਦੇ ਝਾਂਸਾ ’ਚ ਲੜਕੀ ਨਾਲ ਬਣਾਏ ਸਰੀਰਕ ਸਬੰਧ
📷 NRI Post Desk

ਲੁਧਿਆਣਾ (ਨੇਹਾ):: ਸਥਾਨਕ ਮਾਡਲ ਟਾਊਨ ਇਲਾਕੇ ਦੀ ਨੌਜਵਾਨ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਿਕ ਸੰਬੰਧ ਬਣਾਉਣ ਅਤੇ ਪੀੜਤਾ ਕੋਲੋਂ ਲੱਖਾਂ ਰੁਪਏ ਹੜੱਪਣ ਦੇ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਪੁਲਿਸ ਨੇ ਜੀਰਕਪੁਰ ਦੇ ਰਹਿਣ ਵਾਲੇ ਕੋਮਲ ਵੀਰ ਸਿੰਘ ਹੁੰਦਲ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਲਈ ਮਾਮਲਾ ਐਸਐਸਪੀ ਮੋਹਾਲੀ ਦੇ ਦਫਤਰ ਵਿੱਚ ਭੇਜ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਸ਼ਿਕਾਇਤ ਕਰਤਾ ਮੁਤਾਬਕ ਕੋਮਲ ਬੀਰ ਸਿੰਘ ਹੁੰਦਲ ਵਾਸੀ ਰੋਇਲ ਸਿਟੀ ਜੀਰਕਪੁਰ ਨਾਲ ਉਸ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਦੋਸਤੀ ਮਗਰੋਂ ਉਹ ਇੱਕ ਦੂਜੇ ਨਾਲ ਮੁਲਾਕਾਤ ਕਰਨ ਲੱਗ ਗਏ। ਪੀੜਤਾਂ ਮੁਤਾਬਕ ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸ਼ਰੀਰਿਕ ਸੰਬੰਧ ਬਣਾਏ ਅਤੇ ਪਿਆਰ ਕਰਨ ਦਾ ਵਿਖਾਵਾ ਦੇ ਕੇ ਸਮੇਂ ਸਮੇਂ ਤੇ ਉਸ ਕੋਲੋਂ 4 ਲੱਖ ਰੁਪਏ ਆਨਲਾਈਨ ਅਤੇ ਇਸ ਤੋਂ ਇਲਾਵਾ ਕਾਫੀ ਪੈਸਾ ਨਗਦ ਲੈ ਲਿਆ। ਇਹੋ ਨਹੀਂ ਮੁਲਜ਼ਮ ਨੇ ਉਸ ਕੋਲੋਂ ਸਕਿਊਰਟੀ ਲਈ ਰੱਖਣ ਦਾ ਬਹਾਨਾ ਮਾਰ ਕੇ ਸੋਨੇ ਦੇ ਗਹਿਣੇ ਵੀ ਹੜੱਪ ਲਏ।

ਐਂਨਾ ਸਭ ਠੱਗਣ ਦੇ ਬਾਵਜੂਦ ਮੁਲਜ਼ਮ ਨੇ ਉਸ ਤੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਈ ਹੋਈ ਰਕਮ ਵਾਪਸ ਕਰਨ ਤੋਂ ਮੁਨਕਰ ਹੋ ਗਿਆ। ਪੀੜਤਾਂ ਮੁਤਾਬਕ ਮੁਲਜ਼ਮ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਆਰਥਿਕ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਿਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਦਰਜ ਕਰਵਾਉਣ ਮਗਰੋਂ ਪੁਲਿਸ ਨੇ ਮੁਲਜ਼ਮ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਇਸ ਮਾਮਲੇ ਦੀ ਅਗਲੇਰੀ ਪੜਤਾਲ ਮੁਹਾਲੀ ਪੁਲਿਸ ਹਵਾਲੇ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
Punjab: ਵਿਆਹ ਦੇ ਝਾਂਸਾ ’ਚ ਲੜਕੀ ਨਾਲ ਬਣਾਏ ਸਰੀਰਕ ਸਬੰਧ — NRI Post