|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: ਪੁੱਜੇ ਘਨੌਰ ਸੁਖਬੀਰ ਸਿੰਘ ਬਾਦਲ

ਪਟਿਆਲਾ (ਨੇਹਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬਰੀ ਸਿੰਘ ਬਾਦਲ ਹਲਕਾ ਘਨੌਰ 'ਚੋਂ ਲੰਘਦੀ ਘੱਗਰ 'ਚ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਬਾਦਲ ਨੇ ਕਿਹਾ ਕਿ ਪੰਜਾਬ 'ਚ ਸੂਬਾ ਸਰਕਾਰ ਦੀ ਨਾਲਾਇਕੀ ਕਰ ਕੇ ਆਏ ਹੜ੍ਹ ਆਏ ਹਨ। ਦਰਿਆਵਾਂ ਤੇ ਨਦੀਆਂ ਦੀ ਚਾਰ ਸਾਲ ਤਕ ਸਫਾਈ ਨਹੀਂ ਕਰਵਾਈ ਗਈ ਅਤੇ ਨਤੀਜੇ ਵਜੋਂ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੁਖ

NRI Post Desk · 454 ਦਿਨ ਪਹਿਲਾਂ · ਅੱਪਡੇਟ 454 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: ਪੁੱਜੇ ਘਨੌਰ ਸੁਖਬੀਰ ਸਿੰਘ ਬਾਦਲ
📷 NRI Post Desk

ਪਟਿਆਲਾ (ਨੇਹਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬਰੀ ਸਿੰਘ ਬਾਦਲ ਹਲਕਾ ਘਨੌਰ 'ਚੋਂ ਲੰਘਦੀ ਘੱਗਰ 'ਚ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਬਾਦਲ ਨੇ ਕਿਹਾ ਕਿ ਪੰਜਾਬ 'ਚ ਸੂਬਾ ਸਰਕਾਰ ਦੀ ਨਾਲਾਇਕੀ ਕਰ ਕੇ ਆਏ ਹੜ੍ਹ ਆਏ ਹਨ। ਦਰਿਆਵਾਂ ਤੇ ਨਦੀਆਂ ਦੀ ਚਾਰ ਸਾਲ ਤਕ ਸਫਾਈ ਨਹੀਂ ਕਰਵਾਈ ਗਈ ਅਤੇ ਨਤੀਜੇ ਵਜੋਂ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਘਨੌਰ ਹਲਕੇ ਦੇ ਕੁਝ ਪਿੰਡਾਂ 'ਚ ਘੱਗਰ ਦਾ ਪਾਣੀ ਦਾਖਲ ਹੋਇਆ ਹੈ ਤੇ ਲੋਕਾਂ ਨੇ ਦੱਸਿਆ ਕਿ ਹੈ ਕਿ ਪ੍ਰਸ਼ਾਸਨ ਵਲੋਂ ਇਸ ਬਾਰੇ ਪਹਿਲਾਂ ਅਨਾਊਂਸਮੈਂਟ ਵੀ ਨਹੀਂ ਕਰਵਾਈ ਗਈ ਤਾਂ ਜੋ ਜਿਸ ਕਰਕੇ ਲੋਕਾਂ ਨੂੰ ਆਪਣਾ ਸਾਮਾਨ ਵੀ ਸਾਂਭਣ ਦਾ ਮੌਕਾ ਨਹੀਂ ਮਿਲ ਰਿਹਾ।

ਸੰਬੰਧਿਤ ਖ਼ਬਰਾਂ

ਲੋਕਾਂ ਦੀ ਕਈ ਏਕੜ ਫਸਲ ਤੇ ਘਰ ਹੜ੍ਹ ਦਾ ਸ਼ਿਕਾਰ ਹੋ ਰਹੇ ਹਨ। ਬਾਦਲ ਨੇ ਕਿਹਾ ਕਿ ਹੜ੍ਹਾਂ ਤੋਂ ਬਚਾਅ ਲਈ ਚਾਰ ਸਾਲ ਸਰਕਾਰ ਵਲੋਂ ਕੋਈ ਤਿਆਰੀ ਨਹੀਂ ਕੀਤੀ ਗਈ ਤੇ ਫੰਡਾਂ ਨੂੰ ਸਫਾਈ ਪ੍ਰਬੰਧਾਂ ’ਚ ਲਗਾਉਣ ਦੀ ਜਗ੍ਹਾ ਹੋਰ ਪਾਸੇ ਹੀ ਵਰਤਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਪੰਜਾਬ ਵਿਚ ਰਾਹਤ ਕੈਂਪ ਸਥਾਪਤ ਕਰ ਰਿਹਾ ਹੈ ਤੇ ਜਲਦ ਹੀ ਫੋਨ ਨੰਬਰ ਜਾਰੀ ਕੀਤਾ ਜਾਵੇਗਾ। ਹੜ ਪੀੜਤ ਇਸ ਨੰਬਰ ’ਤੇ ਸੰਪਰਕ ਕਰਕੇ ਮਦਦ ਹਾਸਿਲ ਕਰ ਸਕਣਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!