|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ

ਤਰਨ ਤਾਰਨ (ਨੇਹਾ): ਅਲੀਪੁਰ (ਹਰੀਕੇ) ਵਿੱਚ ਅੱਜ ਰਾਤ ਵੇਲੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਧੂੰਏਂ ਨਾਲ ਦਮ ਘੁਟਣ ਕਾਰਨ ਮੌਤ ਹੋ ਗਈ; 10 ਸਾਲਾ ਲੜਕੇ ਦੀ ਹਾਲਤ ਗੰਭੀਰ ਹੈ। ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿੱਚ 20 ਸਾਲ ਦਾ ਅਰਸ਼ਦੀਪ ਸਿੰਘ, 19 ਸਾਲ ਦੀ ਉਸ ਦੀ ਪਤਨੀ ਜਸ਼ਨਦੀਪ ਕੌਰ ਅਤੇ ਉਨ੍ਹਾਂ ਦਾ ਡੇਢ ਮਹੀਨ

NRI Post Desk · 320 ਦਿਨ ਪਹਿਲਾਂ · ਅੱਪਡੇਟ 320 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ
📷 NRI Post Desk

ਤਰਨ ਤਾਰਨ (ਨੇਹਾ): ਅਲੀਪੁਰ (ਹਰੀਕੇ) ਵਿੱਚ ਅੱਜ ਰਾਤ ਵੇਲੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਧੂੰਏਂ ਨਾਲ ਦਮ ਘੁਟਣ ਕਾਰਨ ਮੌਤ ਹੋ ਗਈ; 10 ਸਾਲਾ ਲੜਕੇ ਦੀ ਹਾਲਤ ਗੰਭੀਰ ਹੈ। ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿੱਚ 20 ਸਾਲ ਦਾ ਅਰਸ਼ਦੀਪ ਸਿੰਘ, 19 ਸਾਲ ਦੀ ਉਸ ਦੀ ਪਤਨੀ ਜਸ਼ਨਦੀਪ ਕੌਰ ਅਤੇ ਉਨ੍ਹਾਂ ਦਾ ਡੇਢ ਮਹੀਨੇ ਦਾ ਬੱਚਾ ਗੁਰਬਾਜ ਸਿੰਘ ਸ਼ਾਮਲ ਹਨ | ਇਸ ਤੋਂ ਇਲਾਵਾ 10 ਸਾਲ ਦੇ ਕ੍ਰਿਸ਼ਨਦੀਪ ਸਿੰਘ ਦੀ ਹਾਲਤ ਗੰਭੀਰ ਹੈ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਹੈ| ਉਹ ਅਰਸ਼ਦੀਪ ਸਿੰਘ ਦਾ ਸਾਲਾ ਹੈ ਜੋ ਨੇੜਲੇ ਪਿੰਡ ਸਰਹਾਲੀ ਤੋਂ ਆਪਣੀ ਭੈਣ ਨੂੰ ਕੱਲ੍ਹ ਹੀ ਮਿਲਣ ਲਈ ਆਇਆ ਸੀ|

ਸੰਬੰਧਿਤ ਖ਼ਬਰਾਂ

ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਉੱਠਿਆ ਤਾਂ ਉਸ ਨੇ ਉਸੇ ਵੇਲੇ ਕੰਮ ’ਤੇ ਜਾਣ ਲਈ ਆਪਣੇ ਪੁੱਤਰ ਅਰਸ਼ਦੀਪ ਨੂੰ ਆਵਾਜ਼ਾਂ ਮਾਰੀਆਂ ਪਰ ਜਦੋਂ 7 ਵਜੇ ਤੱਕ ਉਹ ਬਾਹਰ ਨਾ ਆਇਆ ਤਾਂ ਗੁਰਸਾਹਿਬ ਸਿੰਘ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ| ਅੰਦਰੋਂ ਜਵਾਬ ਨਾ ਆਉਣ ’ਤੇ ਉਸ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਕਮਰੇ ਅੰਦਰ ਸੁੱਤੇ ਪਰਿਵਾਰ ਦੇ ਸਾਰੇ ਜੀਅ ਬੇਸੁੱਧ ਪਏ ਸਨ। ਡਾਕਟਰਾਂ ਨੇ ਅਰਸ਼ਦੀਪ ਸਿੰਘ, ਉਸ ਦੀ ਪਤਨੀ ਜਸ਼ਨਦੀਪ ਕੌਰ ਅਤੇ ਡੇਢ ਮਹੀਨੇ ਦੇ ਬੱਚੇ ਗੁਰਬਾਜ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ; ਅਰਸ਼ਦੀਪ ਦੇ ਸਾਲੇ ਕ੍ਰਿਸ਼ਨਦੀਪ ਦੀ ਹਾਲਤ ਗੰਭੀਰ ਹੈ। ਗੁਰਸਾਹਿਬ ਸਿੰਘ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਖਾਣਾ ਖਾ ਕੇ ਸੌਂ ਗਏ ਤਾਂ ਉਨ੍ਹਾਂ ਦੇ ਲੜਕੇ ਨੇ ਸਰਦੀ ਵਧੇਰੇ ਹੋਣ ਕਰ ਕੇ ਕਮਰੇ ਅੰਦਰ ਕੋਲਿਆਂ ਨਾਲ ਅੰਗੀਠੀ ਬਾਲ ਲਈ ਸੀ| ਕੋਲਿਆਂ ਦੇ ਧੂੰਏਂ ਤੋਂ ਪੈਦਾ ਹੋਈ ਗੈਸ ਨਾਲ ਉਸ ਦੇ ਲੜਕੇ, ਨੂੰਹ ਅਤੇ ਪੋਤਰੇ ਦੀ ਦਮ ਘੁਟਣ ਕਾਰਨ ਮੌਤ ਹੋ ਗਈ ਹੈ|

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
Punjab: ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ — NRI Post