|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: ਸਤਲੁਜ ਤੇ ਬਿਆਸ ਦਰਿਆਵਾਂ ’ਚ ਲਗਾਤਾਰ ਵੱਧ ਰਿਹਾ ਪਾਣੀ

ਬਿਆਸ ਅਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕੱਲ੍ਹ ਨਾਲੋਂ ਕਾਫ਼ੀ ਵਧ ਗਿਆ ਹੈ। ਸਿੰਜਾਈ ਵਿਭਾਗ ਦੇ ਐੱਸਡੀਓ ਨਵਨੀਤ ਸਿੰਘ ਨੇ ਦੱਸਿਆ ਕਿ ਦਰਿਆ ਅੰਦਰ ਅੱਜ ਪਾਣੀ ਦਾ ਹੇਠਲੇ ਪਾਸੇ ਵਹਾਅ ਵਧ ਕੇ ਇੱਕ ਲੱਖ 29 ਹਜ਼ਾਰ ਕਿਊਸਿਕ ਹੋ ਗਿਆ ਹੈ, ਜਿਹੜਾ ਬੀਤੇ ਕੱਲ੍ਹ 90 ਹਜ਼ਾਰ ਕਿਊਸਿਕ ਸੀ। ਉਪਰਲੇ ਪਾਣੀ ਵਧ ਕੇ ਇੱਕ ਲੱਖ 44 ਹਜ਼ਾਰ ਕਿਊਸਿਕ ਹੋ ਗਿਆ, ਜੋ ਕੱਲ੍ਹ ਇੱਕ ਲੱਖ ਪੰਜ ਹਜ਼ਾਰ

NRI Post Desk · 463 ਦਿਨ ਪਹਿਲਾਂ · ਅੱਪਡੇਟ 463 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: ਸਤਲੁਜ ਤੇ ਬਿਆਸ ਦਰਿਆਵਾਂ ’ਚ ਲਗਾਤਾਰ ਵੱਧ ਰਿਹਾ ਪਾਣੀ
📷 NRI Post Desk

ਬਿਆਸ ਅਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕੱਲ੍ਹ ਨਾਲੋਂ ਕਾਫ਼ੀ ਵਧ ਗਿਆ ਹੈ। ਸਿੰਜਾਈ ਵਿਭਾਗ ਦੇ ਐੱਸਡੀਓ ਨਵਨੀਤ ਸਿੰਘ ਨੇ ਦੱਸਿਆ ਕਿ ਦਰਿਆ ਅੰਦਰ ਅੱਜ ਪਾਣੀ ਦਾ ਹੇਠਲੇ ਪਾਸੇ ਵਹਾਅ ਵਧ ਕੇ ਇੱਕ ਲੱਖ 29 ਹਜ਼ਾਰ ਕਿਊਸਿਕ ਹੋ ਗਿਆ ਹੈ, ਜਿਹੜਾ ਬੀਤੇ ਕੱਲ੍ਹ 90 ਹਜ਼ਾਰ ਕਿਊਸਿਕ ਸੀ। ਉਪਰਲੇ ਪਾਣੀ ਵਧ ਕੇ ਇੱਕ ਲੱਖ 44 ਹਜ਼ਾਰ ਕਿਊਸਿਕ ਹੋ ਗਿਆ, ਜੋ ਕੱਲ੍ਹ ਇੱਕ ਲੱਖ ਪੰਜ ਹਜ਼ਾਰ ਕਿਊਸਿਕ ਸੀ।

ਸੰਬੰਧਿਤ ਖ਼ਬਰਾਂ

ਪਿੰਡ ਮੁੰਡਾਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਦਰਿਆ ਦੇ ਮੰਡ ਖੇਤਰ ਵਿੱਚ ਦਰਿਆ ਦਾ ਪਾਣੀ ਕੰਢਿਆਂ ਤੱਕ ਪੁੱਜ ਗਿਆ ਹੈ ਜਿਸ ਨਾਲ ਦਰਿਆ ਦੇ ਕੰਢੇ ਟੁੱਟਣ ਦਾ ਖ਼ਦਸ਼ਾ ਹੈ। ਪਿੰਡ ਸਭਰਾ ਵਿੱਚ ਪਿਛਲੇ ਅੱਠ ਦਿਨਾਂ ਤੋਂ ਪਾਣੀ ਕੰਢਿਆਂ ਨੂੰ ਛੋਹ ਰਿਹਾ ਹੈ। ਇਸ ਤਹਿਤ ਪਿੰਡ ਵਾਸੀ ਕਾਰ ਸੇਵਾ ਸੰਪਰਦਾਵਾਂ ਨਾਲ ਮਿਲ ਕੇ ਕੰਢਿਆਂ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ।

ਪਿੰਡ ਵਾਸੀ ਅਤੇ ਕਾਰ ਸੇਵਾ ਸੰਪਰਦਾ ਦੇ ਸੇਵਕ ਅਤੇ ਇਲਾਕੇ ਦੇ ਕਿਸਾਨ ਮਿਲ ਕੇ ਦਰਿਆ ਦੇ ਕੰਢਿਆਂ ਦੀ ਦਿਨ ਰਾਤ ਰਾਖੀ ਕਰ ਰਹੇ ਹਨ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਬਿਆਸ ਦਰਿਆ ਦੇ ਪਿੰਡ ਮੁੰਡਾਪਿੰਡ ਦੇ ਮੰਡ ਖੇਤਰ ਅੰਦਰ ਬਣਾਏ ਆਰਜ਼ੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!