|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ - ਪੈ ਸਕਦੇ ਨੇ ਟੁਟਮੇ ਮੀਂਹ

ਚੰਡੀਗੜ੍ਹ , 20 ਜੂਨ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ , 20 ਜੂਨ ( NRI MEDIA )

ਪੰਜਾਬ ਵਿਚ ਮੌਸਮ ਦਾ ਮਿਜਾਜ ਇਕਦਮ ਬਦਲ ਗਿਆ ਹੈ , ਜਿਥੇ ਅੱਜ ਸਵੇਰ ਤੋਂ ਭਾਰੀ ਗਰਮੀ ਪੈ ਰਹੀ ਸੀ ਅਤੇ ਲੋਕ ਗਰਮੀ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਸਨ , ਓਥੇ ਹੀ ਦੁਪਹਿਰ ਹੁੰਦੇ ਹੁੰਦੇ ਹਰ ਪਾਸੇ ਕਾਲੀਆਂ ਘਟਾਵਾਂ ਛਾਅ ਗਈਆਂ ਹਨ , ਹਰ ਪਾਸੇ ਕਾਲੀਆਂ ਘਟਾਵਾਂ ਹਨ ਅਤੇ ਹਨੇਰੀ ਤੂਫ਼ਾਨ ਵੀ ਲਗਾਤਾਰ ਚਲ ਰਿਹਾ ਹੈ , ਜਿਸ ਤੋਂ ਬਾਅਦ ਪੰਜਾਬ ਦੇ ਦੁਆਬਾ ਅਤੇ ਮਾਲਵਾ ਖੇਤਰ ਵਿਚ ਆਉਣ ਵਾਲੇ ਸਮੇ ਵਿਚ ਮੌਸਮ ਵਿਚ ਵੱਡੇ ਬਦਲਾਅ ਹੋ ਸਕਦੇ ਹਨ |

ਸੰਬੰਧਿਤ ਖ਼ਬਰਾਂ

ਆਉਣ ਵਾਲੇ 10 ਮਿੰਟ ਤੋਂ 6 ਘੰਟਿਆ ਦੌਰਾਨ ਪੱਟੀ, ਜ਼ੀਰਾ, ਕਪੂਰਥਲਾ, ਜਲੰਧਰ, ਨਕੋਦਰ, ਦਸੂਹਾ, ਹੁਸ਼ਿਆਰਪੁਰ, ਲੁਧਿਆਣਾ, ਨਵਾਂਸ਼ਹਿਰ, ਰਾਏਕੋਟ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਧਰਮਕੋਟ, ਹਰੀਕੇ-ਪੱਤਣ, ਭਿੱਖੀਵਿੰਡ, ਜਗਰਾਉ, ਸੁਲਤਾਨਪੁਰ ਲੋਧੀ, ਬਰਨਾਲਾ, ਮੁਕਤਸਰ, ਗੁਰੂਹਰਸਹਾਏ, ਜਲਾਲਾਬਾਦ, ਜੈਤੋ, ਬਠਿੰਡਾ ਦੇ ਇਲਾਕਿਆਂ ਚ ਠੰਢੀ ਹਨੇਰੀ ਨਾਲ ਟੁੱਟਮਾ ਮੀਂਹ ਪਹੁੰਚ ਰਿਹਾ ਹੈ , ਬਾਕੀ ਸੂਬੇ ਚ ਵੀ ਠੰਢੀ ਹਨੇਰੀ ਅਤੇ ਕੁਝ ਥਾਂ ਬਾਰਿਸ਼ ਪੈ ਸਕਦੀ ਹੈ , ਅੰਮ੍ਰਿਤਸਰ-ਤਰਨਤਾਰਨ ਵਿਚ ਇਸ ਸਮੇਂ ਮੀਂਹ ਜਾਰੀ ਹੈ |

ਇਸ ਮੀਂਹ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਖਿੜੇ ਨਜ਼ਰ ਆ ਰਹੇ ਹਨ ਕਿਉਕਿ ਇਸ ਸਮੇਂ ਝੋਨੇ ਦੀ ਫ਼ਸਲ ਦੀ ਬਿਜਾਈ ਜ਼ੋਰ ਉੱਤੇ ਹੈ ਅਤੇ ਖੇਤਾਂ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ , ਫਿਲਹਾਲ ਮੌਸਮ ਵਿਭਾਗ ਨੇ ਟੁਟਮੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!