|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਵਿੱਚ ਪੈਣ ਵਾਲੇ ਹਨ ਭਾਰੀ ਮੀਂਹ - ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਚੰਡੀਗੜ੍ਹ , 09 ਦਸੰਬਰ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ , 09 ਦਸੰਬਰ ( NRI MEDIA )

ਜੰਮੂ-ਕਸ਼ਮੀਰ ਵਿੱਚ ਮੌਸਮ ਦਾ ਢੰਗ ਵਿਗੜ ਗਿਆ ਹੈ ਜਿਸ ਨਾਲ ਪੰਜਾਬ ਅਤੇ ਜੰਮੂ ਦੇ ਮੈਦਾਨੀ ਇਲਾਕਿਆਂ ਵਿਚ ਠੰਡ ਵਧਣੀ ਸ਼ੁਰੂ ਹੋ ਗਈ ਹੈ , ਪੰਜਾਬ ਅਤੇ ਜੰਮੂ ਵਿਚ ਕਲ ਰਾਤ ਤੋਂ ਬਾਅਦ ਠੰਡੀਆਂ ਹਵਾਵਾਂ ਦਾ ਚਲਣਾ ਲਗਾਤਾਰ ਜਾਰੀ ਹੈ , ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਹਰ ਪਾਸੇ ਬਰਫ ਫੈਲੀ ਹੋਈ ਹੈ ,ਪਹਾੜਾਂ ਦੀਆਂ ਚੋਟੀਆਂ ਪੂਰੀ ਤਰ੍ਹਾਂ ਬਰਫ ਨਾਲ ਢੱਕੀਆਂ ਹਨ |

ਸੰਬੰਧਿਤ ਖ਼ਬਰਾਂ

ਮੌਸਮ ਵਿਭਾਗ ਦੀ ਭਵਿੱਖਬਾਣੀ ਬਾਰੇ ਮੰਨੀਏ ਤਾਂ ਪੰਜਾਬ ਵਿੱਚ 13 ਦਸੰਬਰ ਨੂੰ ਬਰਸਾਤੀ ਗਤੀਵਿਧੀਆ ਪੂਰੇ ਜ਼ੋਰ ਤੇ ਹੋਣਗੀਆਂ ਅਤੇ ਸਮੁੱਚੇ ਸੂਬੇ ਵਿੱਚ ਤੇਜ਼ ਹਵਾਂਵਾਂ ਨਾਲ ਦਰਮਿਆਨਾ-ਭਾਰੀ ਮੀਂਹ ਤੇ ਗੜੇਮਾਰੀ ਦਰਜ ਕੀਤੀ ਜਾਵੇਗੀ ਤੇ ਦਿਨ ਦੇ ਪਾਰੇ ਚ ਵੱਡੀ ਗਿਰਾਵਟ ਆਵੇਗੀ , ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਾਜਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਪਟਿਆਲਾ ਵਿੱਚ ਭਾਰੀ ਮੀਂਹ ਪੈ ਸਕਦੇ ਹਨ |

11 ਦਸੰਬਰ ਤੋਂ ਸੀਜ਼ਨ ਦਾ ਪਹਿਲਾ ਤਕੜਾ 'ਵੈਸਟਰਨ ਡਿਸਟ੍ਬੇਂਸ' ਪੰਜਾਬ ਸਣੇ ਪਹਾੜਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ ਜੋ ਕਿ ਨਾ ਸਿਰਫ ਉੱਤਰੀ ਭਾਰਤ ਬਲਕਿ ਯੂ.ਪੀ., ਬਿਹਾਰ ਤੱਕ ਕਾਰਵਾਈਆਂ ਨੂੰ ਅੰਜਾਮ ਦੇਵੇਗਾ , ਪੰਜਾਬ ਦੇ ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ ਤੇ ਬਾਕੀ ਰਹਿੰਦੇ ਹਿੱਸੇ ਵਿੱਚ ਹਲਕਾ ਦਰਮਿਆਨਾ ਮੀਹ ਪੈ ਸਕਦਾ ਹੈ ਜਿਸ ਨਾਲ ਆਉਣ ਵਾਲੇ ਸਮੇ ਵਿੱਚ ਠੰਡ ਵਧੇਗੀ ,12 ਦਸੰਬਰ, ਹਵਾ ਦੇ ਦੱਖਣ-ਪੂਰਬੀ ਹੋਣ ਸਾਰ ਹੀ ਪੰਜਾਬ ਵਿੱਚ ਕਾਰਵਾਈਆਂ ਦੀ ਸ਼ੁਰੂਆਤ ਹੋ ਜਾਵੇਗੀ , 13 ਦਸੰਬਰ ਨੂੰ ਬਰਸਾਤੀ ਗਤੀਵਿਧੀਆ ਸ਼ਬਾਬ ਤੇ ਹੋਣਗੀਆਂ ਤੇ ਸਮੁੱਚੇ ਸੂਬੇ ਵਿੱਚ ਤੇਜ਼ ਹਵਾਂਵਾਂ ਨਾਲ ਦਰਮਿਆਨਾ-ਭਾਰੀ ਮੀਂਹ ਤੇ ਗੜੇਮਾਰੀ ਦਰਜ ਕੀਤੀ ਜਾਵੇਗੀ ਤੇ ਦਿਨ ਦੇ ਪਾਰੇ 'ਚ ਵੱਡੀ ਗਿਰਾਵਟ ਆਵੇਗੀ।

VIA - ਪੰਜਾਬ ਦਾ ਮੌਸਮ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!