|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: ਪਤੀ ਤੋਂ ਦੁੱਖੀ ਪਤਨੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ (ਨੇਹਾ): ਵਿਆਹੁਤਾ ਸ਼ਰਾਬੀ ਪਤੀ ਦੇ ਜ਼ੁਲਮਾਂ ਤੋਂ ਇਸ ਕਦਰ ਤੰਗ ਹੋ ਗਈ ਕਿ ਉਸਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੇ ਤੁਰੰਤ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਮਹਿਮੂਦਪੁਰਾ ਦੇ ਰਹਿਣ ਵਾਲੇ ਜੋਗਿੰਦਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮੁਕਦਮਾ ਦਰਜ ਕੀਤਾ। ਜਾਣਕਾਰੀ ਦਿੰਦਿਆਂ ਬਹਾਦਰ ਕੇ ਰੋਡ ਦੀ ਖਜੂਰ ਕਲੋਨੀ ਦੀ ਰਹਿਣ ਵਾਲ

NRI Post Desk · 482 ਦਿਨ ਪਹਿਲਾਂ · ਅੱਪਡੇਟ 482 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: ਪਤੀ ਤੋਂ ਦੁੱਖੀ ਪਤਨੀ ਨੇ ਕੀਤੀ ਖੁਦਕੁਸ਼ੀ
📷 NRI Post Desk

ਲੁਧਿਆਣਾ (ਨੇਹਾ): ਵਿਆਹੁਤਾ ਸ਼ਰਾਬੀ ਪਤੀ ਦੇ ਜ਼ੁਲਮਾਂ ਤੋਂ ਇਸ ਕਦਰ ਤੰਗ ਹੋ ਗਈ ਕਿ ਉਸਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੇ ਤੁਰੰਤ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਮਹਿਮੂਦਪੁਰਾ ਦੇ ਰਹਿਣ ਵਾਲੇ ਜੋਗਿੰਦਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮੁਕਦਮਾ ਦਰਜ ਕੀਤਾ। ਜਾਣਕਾਰੀ ਦਿੰਦਿਆਂ ਬਹਾਦਰ ਕੇ ਰੋਡ ਦੀ ਖਜੂਰ ਕਲੋਨੀ ਦੀ ਰਹਿਣ ਵਾਲੀ ਤਾਰਾਵਤੀ ਨੇ ਦੱਸਿਆ ਕਿ ਕਿ ਉਸ ਦੀ ਬੇਟੀ ਪੂਨਮ (30) ਦਾ ਵਿਆਹ 9 ਸਾਲ ਪਹਿਲੋਂ ਉੱਤਰ ਪ੍ਰਦੇਸ਼ ਦੇ ਹਰਦੋਈ ਇਲਾਕੇ ਦੇ ਰਹਿਣ ਵਾਲੇ ਜੋਗਿੰਦਰ ਨਾਲ ਹੋਇਆ ਸੀ। ਮਾਲੀ ਦਾ ਕੰਮ ਕਰਨ ਵਾਲਾ ਜੋਗਿੰਦਰ ਵਿਆਹ ਤੋਂ ਬਾਅਦ ਲੁਧਿਆਣਾ ਆ ਕੇ ਰਹਿਣ ਲੱਗ ਪਿਆ।

ਸੰਬੰਧਿਤ ਖ਼ਬਰਾਂ

ਔਰਤ ਨੇ ਦੱਸਿਆ ਕਿ ਮੁਲਜਮ ਅਕਸਰ ਸ਼ਰਾਬ ਪੀ ਕੇ ਉਸਦੀ ਬੇਟੀ ਪੂਨਮ ਨੂੰ ਪਰੇਸ਼ਾਨ ਕਰਦਾ ਸੀ। ਦੋ ਬੱਚਿਆਂ ਦੇ ਜਨਮ ਦੇ ਬਾਵਜੂਦ ਮੁਲਜਮ ਲਗਾਤਾਰ ਲੜਕੀ ਨੂੰ ਤੰਗ ਕਰਦਾ ਰਿਹਾ। ਵਿਆਹੁਤਾ ਦੇ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਪੂਨਮ ਆਪਣੇ ਪਤੀ ਦੀ ਜ਼ੁਲਮਾਂ ਤੋਂ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
Punjab: ਪਤੀ ਤੋਂ ਦੁੱਖੀ ਪਤਨੀ ਨੇ ਕੀਤੀ ਖੁਦਕੁਸ਼ੀ — NRI Post