|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੀ ਆਰਮਡ ਫੋਰਸ 'ਚ ਸ਼ਾਮਲ ਹੋਈ ਪੰਜਾਬਣ

ਵੈੱਬ ਡੈਸਕ (Nri Media) : ਫਰੀਦਕੋਟ ਦੀ ਧੀ ਪੁਨੀਤ ਚਾਵਲਾ, ਜੋ ਕੈਨੇਡਾ ਦੀ ਆਰਮਡ ਫੋਰਸ ਦੇ ਸਾਰੇ ਟੈਸਟ ਪਾਸ ਕਰ ਇਸ ਦਾ ਹਿੱਸਾ ਬਣ ਚੁੱਕੀ ਹੈ। ਜੀ ਹਾਂ, ਪੁਨੀਤ ਪੰਜਾਬ ਦੀ ਪਹਿਲੀ ਪੰਜਾਬਣ ਹੈ, ਜਿਸ ਨੇ ਕੈਨੇਡਾ ਦੀ ਫੋਰਸ 'ਚ ਇਹ ਅਹਿਮ ਅਹੁਦਾ ਪ੍ਰਾਪਤ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਫਰੀਦਕੋਟ ਜ਼ਿਲ੍ਹੇ ਦੇ ਚਾਵਲਾ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Nri Media) : ਫਰੀਦਕੋਟ ਦੀ ਧੀ ਪੁਨੀਤ ਚਾਵਲਾ, ਜੋ ਕੈਨੇਡਾ ਦੀ ਆਰਮਡ ਫੋਰਸ ਦੇ ਸਾਰੇ ਟੈਸਟ ਪਾਸ ਕਰ ਇਸ ਦਾ ਹਿੱਸਾ ਬਣ ਚੁੱਕੀ ਹੈ। ਜੀ ਹਾਂ, ਪੁਨੀਤ ਪੰਜਾਬ ਦੀ ਪਹਿਲੀ ਪੰਜਾਬਣ ਹੈ, ਜਿਸ ਨੇ ਕੈਨੇਡਾ ਦੀ ਫੋਰਸ 'ਚ ਇਹ ਅਹਿਮ ਅਹੁਦਾ ਪ੍ਰਾਪਤ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਫਰੀਦਕੋਟ ਜ਼ਿਲ੍ਹੇ ਦੇ ਚਾਵਲਾ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਖੁਸ਼ੀ 'ਚ ਖੀਵੇ ਹੋਏ ਫਰੀਦਕੋਟ ਨਾਲ ਸਬੰਧਤ ਪੁਨੀਤ ਚਾਵਲਾ ਦੇ ਪਿਤਾ ਰਾਜੇਸ਼ ਚਾਵਲਾ ਅਤੇ ਮਾਤਾ ਹਰਦੀਪ ਚਾਵਲਾ ਨੇ ਦੱਸਿਆ ਕਿ 22 ਸਾਲ ਪਹਿਲਾਂ ਪੁਨੀਤ ਜਦੋਂ 1 ਸਾਲ ਦੀ ਸੀ, ਉਹ ਫਰੀਦਕੋਟ ਅਤੇ ਪੰਜਾਬ ਛੱਡ ਕੇ ਕੈਨੇਡਾ ਦੇ ਕੈਲਗਿਰੀ 'ਚ ਆ ਕੇ ਵਸ ਗਏ ਸਨ।

ਸੰਬੰਧਿਤ ਖ਼ਬਰਾਂ

ਇਥੇ ਹੀ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਉਹ ਕੈਨੇਡਾ ਦੀ ਆਰਮਡ ਫੋਰਸ 'ਚ ਭਰਤੀ ਹੋਵੇ, ਜਿਸ ਦੇ ਲਈ ਉਸ ਨੇ ਸਖਤ ਮਿਹਨਤ ਕੀਤੀ। ਉਨ੍ਹਾਂ ਦੱਸਿਆ ਕਿ ਪੜ੍ਹਾਈ ਅਤੇ ਟੈਸਟ ਦੀ ਤਿਆਰੀ ਦੇ ਨਾਲ-ਨਾਲ ਪੁਨੀਤ ਨੇ ਸਰੀਰਕ ਤੌਰ 'ਤੇ ਵੀ ਬਹੁਤ ਮਿਹਨਤ ਕੀਤੀ।

ਇਸ ਦੇ ਲਈ ਉਸ ਨੇ ਆਪਣਾ 60 ਪੌਂਡ ਤੱਕ ਭਾਰ ਘਟਾਇਆ ਅਤੇ ਫੋਰਸ ਲਈ ਲੋੜੀਦੀਆਂ ਸਰੀਰਤ ਯੋਗਤਾਵਾਂ ਮੁਤਾਬਕ ਆਪਣਾ ਸਰੀਰ ਫਿਟ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਉਸ ਨੇ ਕਨੇਡੀਅਨ ਇਨਫੈਂਟਰੀ 'ਚ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਉਸ ਦੀ ਪੰਜਾਬੀ, ਹਿੰਦੀ ਅਤੇ ਅੰਗਰੇਜੀ ਭਾਸ਼ਾਵਾਂ ਉਪਰ ਪਕੜ ਦੇਖ ਹੁਣ ਕੈਨੇਡਾ ਦੀ ਆਰਮਡ ਫੋਰਸ ਦੇ ਅਧਿਕਾਰੀਆਂ ਨੇ ਫੈਸਲਾ ਕੀਤਾ ਕਿ ਉਸ ਨੂੰ ਇੰਟੈਲੀਜੈਂਸੀ 'ਚ ਤਾਇਨਾਤ ਕੀਤਾ ਜਾਵੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!