ਵਡਾਲਾ ਕਲਾਂ : ਸਵਾਮੀ ਪ੍ਰਕਾਸ਼ਾ ਨੰਦ ਸੇਵਾ ਸੰਮਤੀ ਕਾਹਲਵਾਂ ਦੋਨਾ ਵਲੋ ਸਵਾਮੀ ਪ੍ਰਕਾਸ਼ਾ ਨੰਦ ਸੰਨਿਆਸ ਆਸ਼ਰਮ ਕਾਹਲਵਾ ਦੇ ਗੱਦੀ ਨਸ਼ੀਨ ਸੁਆਮੀ ਪੂਰਨਾ ਨੰਦ ਸਰਸਵਤੀ ਦੀ ਰਹਿਨੁਮਾਈ ਹੇਠ ਗੁਰੂ ਪੁੰਨਿਆ ਦਾ ਪਵਿੱਤਰ ਦਿਹਾੜਾ ਤੇ ਸਭਿਆਚਾਰਕ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਸਵਾਮੀ ਪੂਰਨਾ ਨੰਦ ਵਲੋ ਹਵਨਯੱਗ ਉਪਰੰਤ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸੰਗਤਾਂ ਨੇ ਸਵਾਮੀ ਪ੍ਰਕਾਸ਼ਾਂ ਨੰਦ ਦੀ ਸਮਾਧੀ ਤੇ ਮੱਥਾ ਟੇਕਿਆ।
ਸੰਬੰਧਿਤ ਖ਼ਬਰਾਂ
ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਕਰਵਾਏ ਗਏ ਸਭਿਆਚਾਰਕ ਮੇਲੇ ਵਿਚ ਪੰਜਾਬ ਲੋਕ ਗਾਇਕ ਸੁਰਿੰਦਰ ਸ਼ਿੰਦਾ, ਮਿੰਟੂ ਹੇਅਰ, ਪ੍ਰਿਆ ਦੱਤਾ, ਸੁੱਚਾ ਰੰਗੀਲਾ ਮਨਜਿੰਦਰ ਮੈਂਡੀ ਦੋਗਾਣਾ ਗਾਇਕ ਜੋੜੀ, ਨਿਸ਼ਾਨ ਉਚੇਵਾਲ, ਕਮੇਡੀ ਕਲਾਕਾਰ ਭੱਟੂ ਸ਼ਾਹ ਤੇ ਕਵਿਤਾ ਭੱਲਾ ਆਦਿ ਕਲਾਕਾਰਾਂ ਨੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ।ਕਲਾਕਾਰਾਂ ਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਏਡੀਸੀ ਜਨਰਲ ਕਪੂਰਥਲਾ ਰਾਹੁਲ ਚਾਬਾ ਵਿਸ਼ੇਸ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ 'ਤੇ ਕਾਂਗਰਸੀ ਆਗੂ ਕੁਲਵੰਤ ਰਾਏ ਭੱਲਾ, ਰਾਜੇਸ਼ ਮੋਗਲਾ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ, ਆਸਾ ਸਿੰਘ ਵਿਰਕ ਜਿਲਾ ਪ੍ਰੀਸ਼ਦ ਮੈਂਬਰ, ਰਵੀ ਕੁਮਾਰ ਪੀਏ ਵਿਧਾਇਕ ਚੀਮਾ, ਐਸਡੀਓ ਗੁਰਨਾਮ ਸਿੰਘ ਬਾਜਵਾ, ਜਸਵੰਤ ਸਿੰਘ ਜੱਸਾ ਸਾਬਕਾ ਸਰਪੰਚ ਭਾਣੋਲੰਗਾ, ਸ਼ਾਮਾ ਕਾਹਲਵਾ, ਬਲਜੀਤ ਸਿੰਘ ਬਾਜਵਾ ਪੀਏ ਵਿਧਾਇਕ ਰਾਣਾ ਗੁਰਜੀਤ ਸਿੰਘ, ਸੁਖਬੀਰ ਸਿੰਘ ਖੂਖਰੈਣ, ਦਲਜੀਤ ਸਿੰਘ ਸਰਪੰਚ ਬਡਿਆਲ, ਏਡੀਸੀ ਰਾਹੁਲ ਚਾਬਾ, ਐਸਐਚਓ ਗੁਰਦਿਆਲ ਸਿੰਘ, ਨੰਬਰਦਾਰ ਨਿਰਮਲ ਸਿੰਘ ਆਦਿ ਹਾਜ਼ਰ ਸਨ।



