|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਆਸਟਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ

ਮਾਲੇਰਕੋਟਲਾ (ਨੇਹਾ): ਨੇੜਲੇ ਪਿੰਡ ਚੱਕ ਸ਼ੇਖੂਪੁਰ ਕਲਾਂ ਦੇ ਨੌਜਵਾਨ ਜਗਸੀਰ ਸਿੰਘ ਬੋਪਾਰਾਏ (37) ਪੁੱਤਰ ਕੁਲਵਿੰਦਰ ਸਿੰਘ ਦੀ ਸਾਊਥ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨੌਰਥ ਇਲਾਕੇ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਅੱਠ ਵਰ੍ਹੇ ਪਹਿਲਾਂ ਆਸਟਰੇਲੀਆ ਗਿਆ ਸੀ। ਪਰਿਵਾਰ ਵੱਲੋਂ ਜਗਸੀਰ ਸਿੰਘ ਦਾ ਦਸੰਬਰ ’ਚ ਵਿਆਹ ਸੀ। ਟਰੱਕ ਡਰਾਈਵਰ ਜਗਸੀਰ ਸਿੰਘ ਲੰਘੇ ਐਤਵਾਰ ਦੀ

NRI Post Desk · 450 ਦਿਨ ਪਹਿਲਾਂ · ਅੱਪਡੇਟ 450 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਸਟਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ
📷 NRI Post Desk

ਮਾਲੇਰਕੋਟਲਾ (ਨੇਹਾ): ਨੇੜਲੇ ਪਿੰਡ ਚੱਕ ਸ਼ੇਖੂਪੁਰ ਕਲਾਂ ਦੇ ਨੌਜਵਾਨ ਜਗਸੀਰ ਸਿੰਘ ਬੋਪਾਰਾਏ (37) ਪੁੱਤਰ ਕੁਲਵਿੰਦਰ ਸਿੰਘ ਦੀ ਸਾਊਥ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨੌਰਥ ਇਲਾਕੇ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਅੱਠ ਵਰ੍ਹੇ ਪਹਿਲਾਂ ਆਸਟਰੇਲੀਆ ਗਿਆ ਸੀ। ਪਰਿਵਾਰ ਵੱਲੋਂ ਜਗਸੀਰ ਸਿੰਘ ਦਾ ਦਸੰਬਰ ’ਚ ਵਿਆਹ ਸੀ। ਟਰੱਕ ਡਰਾਈਵਰ ਜਗਸੀਰ ਸਿੰਘ ਲੰਘੇ ਐਤਵਾਰ ਦੀ ਰਾਤ 2 ਵਜੇ ਜਦੋਂ ਆਪਣੀ ਕਾਰ ਰਾਹੀਂ ਡਿਊਟੀ ’ਤੇ ਜਾ ਰਿਹਾ ਸੀ।

ਸੰਬੰਧਿਤ ਖ਼ਬਰਾਂ

ਉਸ ਦੌਰਾਨ ਉਸ ਦੀ ਕਾਰ ਐਡੀਲੇਡ ਦੀ ਸੇਲਸਬਰੀ ਕਰਾਸ ਰੋਡ ’ਤੇ ਮੀਂਹ ਤੇ ਗੜਿਆਂ ਕਾਰਨ ਗਿੱਲੀ ਸੜਕ ਤੋਂ ਤਿਲਕ ਕੇ ਬੇਕਾਬੂ ਹੁੰਦਿਆਂ ਦਰੱਖਤ ਤੇ ਬੱਸ ਸ਼ੈਲਟਰ ’ਚ ਵੱਜਣ ਮਗਰੋਂ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਟੱਕਰ ਐਨੀ ਭਿਆਨਕ ਸੀ ਕਿ ਜਗਸੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਪਿੱਛੇ ਪਰਿਵਾਰ ’ਚ ਵਿਧਵਾ ਮਾਂ ਅਤੇ ਭੈਣ ਹੈ। ਪਰਿਵਾਰ ਵੱਲੋਂ ਜਗਸੀਰ ਸਿੰਘ ਦੇ 14 ਦਸੰਬਰ ਨੂੰ ਰੱਖੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਉਸ ਨੇ ਅਗਲੇ ਮਹੀਨੇ ਪਰਤਣਾ ਸੀ। ਪਰਿਵਾਰਕ ਸੂਤਰਾਂ ਮੁਤਾਬਕ ਜਗਸੀਰ ਸਿੰਘ ਦਾ ਸਸਕਾਰ ਆਸਟਰੇਲੀਆ ਵਿਚ ਹੀ ਕੀਤਾ ਜਾਵੇਗਾ ਤੇ ਸਸਕਾਰ ਲਈ ਉਸ ਦੀ ਮਾਤਾ ਸਮੇਤ ਪਰਿਵਾਰਕ ਮੈਂਬਰ ਆਸਟਰੇਲੀਆ ਜਾ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!