|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਟਲੀ ’ਚ ਪੰਜਾਬੀ ਨੌਜਵਾਨ ਦੀ ਮੌਤ

ਮੱਲ੍ਹੀਆਂ ਕਲਾਂ (ਨੇਹਾ): ਰੋਜ਼ੀ ਰੋਟੀ ਦੀ ਖ਼ਾਤਰ 2018 ’ਚ ਇਟਲੀ ਵਿਖੇ ਗਏ ਨੌਜਵਾਨ ਸੁਖਬੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸਹਿਮ ਦੀ ਮੌਤ ਹੋ ਗਈ। ਇਸ ਕਾਰਨ ਪਿੰਡ ਸਹਿਮ ’ਚ ਸੋਗ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਸੁਖਬੀਰ ਸਿੰਘ (26) ਦੇ ਪਿਤਾ ਮਲਕੀਤ ਸਿੰਘ ਤੇ ਪਿੰਡ ਸਹਿਮ ਦੇ ਸਰਪੰਚ ਜਗੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੰਮ ਤੋਂ ਘਰ ਵਾਪਸ ਆ ਰਹੇ ਸੁਖਬੀਰ ’

NRI Post Desk · 392 ਦਿਨ ਪਹਿਲਾਂ · ਅੱਪਡੇਟ 392 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਟਲੀ ’ਚ ਪੰਜਾਬੀ ਨੌਜਵਾਨ ਦੀ ਮੌਤ
📷 NRI Post Desk

ਮੱਲ੍ਹੀਆਂ ਕਲਾਂ (ਨੇਹਾ): ਰੋਜ਼ੀ ਰੋਟੀ ਦੀ ਖ਼ਾਤਰ 2018 ’ਚ ਇਟਲੀ ਵਿਖੇ ਗਏ ਨੌਜਵਾਨ ਸੁਖਬੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸਹਿਮ ਦੀ ਮੌਤ ਹੋ ਗਈ। ਇਸ ਕਾਰਨ ਪਿੰਡ ਸਹਿਮ ’ਚ ਸੋਗ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਸੁਖਬੀਰ ਸਿੰਘ (26) ਦੇ ਪਿਤਾ ਮਲਕੀਤ ਸਿੰਘ ਤੇ ਪਿੰਡ ਸਹਿਮ ਦੇ ਸਰਪੰਚ ਜਗੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੰਮ ਤੋਂ ਘਰ ਵਾਪਸ ਆ ਰਹੇ ਸੁਖਬੀਰ ’ਤੇ ਪਿੱਛੋਂ ਇਕ ਸ਼ਰਾਬੀ ਵਿਅਕਤੀ ਨੇ ਆਪਣੀ ਗੱਡੀ ਚਾੜ੍ਹ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ।

ਸੰਬੰਧਿਤ ਖ਼ਬਰਾਂ

ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ ਤਾਏ ਦਾ ਲੜਕਾ ਖੁਸ਼ਵਿੰਦਰ ਸਿੰਘ ਤਿੰਨ ਨਵੰਬਰ ਨੂੰ ਪਿੰਡ ਲੈ ਕੇ ਆ ਰਿਹਾ ਹੈ ਤੇ ਉਸੇ ਦਿਨ 12 ਵਜੇ ਸਸਕਾਰ ਕੀਤਾ ਜਾਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!