|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

Punjsb: ਸੜਕ ਹਾਦਸਾ ਬਣਿਆ ਕਾਲ- ਮਸ਼ਹੂਰ ਕਾਰੋਬਾਰੀ ਜਸਵੀਰ ਸਿੰਘ ਬਿੱਲੂ ਦੀ ਮੌਤ

ਲੁਧਿਆਣਾ (ਨੇਹਾ): ਬਠਿੰਡਾ ਰਾਜ ਮਾਰਗ ’ਤੇ ਬੰਦ ਹੋ ਚੁੱਕੇ ਰਕਬਾ ਟੋਲ ਪਲਾਜ਼ਾ ਨੇੜੇ ਸੜਕ ਹਾਦਸੇ ਵਿਚ ਪਿੰਡ ਸਹੌਲੀ ਵਾਸੀ ਰਾਏਕੋਟ ਦੇ ਪ੍ਰਸਿੱਧ ਓਜ਼ ਮਾਰਕੀਟ ਦੇ ਮਾਲਕ ਜਸਵੀਰ ਸਿੰਘ ਬਿੱਲੂ ਧਾਲੀਵਾਲ (61 ਸਾਲ) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਜਸਵੀਰ ਸਿੰਘ ਬਿੱਲੂ ਆਪਣੀ ਐਕਟਿਵਾ ਸਕੂਟਰੀ (ਪੀ ਬੀ 10 ਕੇ ਬੀ 7923) 'ਤੇ

NRI Post Desk · 391 ਦਿਨ ਪਹਿਲਾਂ · ਅੱਪਡੇਟ 391 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjsb: ਸੜਕ ਹਾਦਸਾ ਬਣਿਆ ਕਾਲ- ਮਸ਼ਹੂਰ ਕਾਰੋਬਾਰੀ ਜਸਵੀਰ ਸਿੰਘ ਬਿੱਲੂ ਦੀ ਮੌਤ
📷 NRI Post Desk

ਲੁਧਿਆਣਾ (ਨੇਹਾ): ਬਠਿੰਡਾ ਰਾਜ ਮਾਰਗ ’ਤੇ ਬੰਦ ਹੋ ਚੁੱਕੇ ਰਕਬਾ ਟੋਲ ਪਲਾਜ਼ਾ ਨੇੜੇ ਸੜਕ ਹਾਦਸੇ ਵਿਚ ਪਿੰਡ ਸਹੌਲੀ ਵਾਸੀ ਰਾਏਕੋਟ ਦੇ ਪ੍ਰਸਿੱਧ ਓਜ਼ ਮਾਰਕੀਟ ਦੇ ਮਾਲਕ ਜਸਵੀਰ ਸਿੰਘ ਬਿੱਲੂ ਧਾਲੀਵਾਲ (61 ਸਾਲ) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਜਸਵੀਰ ਸਿੰਘ ਬਿੱਲੂ ਆਪਣੀ ਐਕਟਿਵਾ ਸਕੂਟਰੀ (ਪੀ ਬੀ 10 ਕੇ ਬੀ 7923) 'ਤੇ ਮੁੱਲਾਂਪੁਰ ਤੋਂ ਆਪਣੇ ਪਿੰਡ ਸਹੌਲੀ ਵੱਲ ਨੂੰ ਜਾ ਰਿਹਾ ਸੀ।

ਸੰਬੰਧਿਤ ਖ਼ਬਰਾਂ

ਇਸ ਦੌਰਾਨ ਸਾਹਮਣੇ ਤੋਂ ਆ ਰਹੇ ਕੈਂਟਰ (ਆਰ ਜੇ 31 ਜੀ ਬੀ 3203) ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਉਪਰੰਤ ਜਵਸੀਰ ਸਿੰਘ ਨੂੰ ਲੁਧਿਆਣਾ ਦੇ ਡੀ ਐੱਮ ਸੀ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਮ ਤੋੜ ਦਿੱਤਾ। ਜਸਵੀਰ ਸਿੰਘ ਬਿੱਲੂ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਤੇ ਸਿਰਕੱਢ ਅਕਾਲੀ ਆਗੂ ਅਮਨਦੀਪ ਸਿੰਘ ਗਿੱਲ ਦੇ ਰਿਸ਼ਤੇਦਾਰ ਸਨ। ਥਾਣਾ ਸੁਧਾਰ ਦੀ ਪੁਲੀਸ ਨੇ ਮ੍ਰਿਤਕ ਜਸਵੀਰ ਸਿੰਘ ਦੇ ਰਿਸ਼ਤੇਦਾਰ ਸੁਰਿੰਦਰ ਸਿੰਘ ਗਰੇਵਾਲ ਦੇ ਬਿਆਨ 'ਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ ਅਤੇ ਜਾਂਚ ਅਫ਼ਸਰ ਨੇ ਦੱਸਿਆ ਕਿ ਪੋਸਟਮਾਰਟਮ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!