|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੁਤਿਨ ਨੇ ਯੂਕਰੇਨ ਨੂੰ 'ਨੋ-ਫਲਾਇੰਗ ਜ਼ੋਨ' ਐਲਾਨਣ ਵਿਰੁੱਧ ਦਿੱਤੀ ਚਿਤਾਵਨੀ

ਨਿਊਜ਼ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਕਿਸੇ ਤੀਸਰੇ ਪੱਖ ਵੱਲੋਂ ਯੂਕਰੇਨ ਦੇ ਉੱਤੇ 'ਨੋ-ਫਲਾਇੰਗ ਜ਼ੋਨ' ਐਲਾਨ ਕਰਨ ਨੂੰ ਮਾਸਕੋ 'ਜੰਗ 'ਚ ਸ਼ਾਮਲ' ਹੋਣਾ ਕਰਾਰ ਦੇਵੇਗਾ। ਮਹਿਲਾ ਪਾਇਲਟਾਂ ਨਾਲ ਇਕ ਬੈਠਕ 'ਚ ਸ਼ਨੀਵਾਰ ਨੂੰ ਪੁਤਿਨ ਨੇ ਕਿਹਾ ਕਿ ਇਸ ਦਿਸ਼ਾ 'ਚ ਚੁੱਕੇ ਗਏ ਕਿਸੇ ਵੀ ਕਦਮ ਨੂੰ ਰੂਸ ਇਕ ਦਖ਼ਲਅੰਦਾਜ਼ੀ ਮੰਨੇਗਾ ਅਤੇ ਰੂ

NRI Post Desk · 1726 ਦਿਨ ਪਹਿਲਾਂ · ਅੱਪਡੇਟ 1726 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੁਤਿਨ ਨੇ ਯੂਕਰੇਨ ਨੂੰ 'ਨੋ-ਫਲਾਇੰਗ ਜ਼ੋਨ' ਐਲਾਨਣ ਵਿਰੁੱਧ ਦਿੱਤੀ ਚਿਤਾਵਨੀ
📷 NRI Post Desk

ਨਿਊਜ਼ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਕਿਸੇ ਤੀਸਰੇ ਪੱਖ ਵੱਲੋਂ ਯੂਕਰੇਨ ਦੇ ਉੱਤੇ 'ਨੋ-ਫਲਾਇੰਗ ਜ਼ੋਨ' ਐਲਾਨ ਕਰਨ ਨੂੰ ਮਾਸਕੋ 'ਜੰਗ 'ਚ ਸ਼ਾਮਲ' ਹੋਣਾ ਕਰਾਰ ਦੇਵੇਗਾ। ਮਹਿਲਾ ਪਾਇਲਟਾਂ ਨਾਲ ਇਕ ਬੈਠਕ 'ਚ ਸ਼ਨੀਵਾਰ ਨੂੰ ਪੁਤਿਨ ਨੇ ਕਿਹਾ ਕਿ ਇਸ ਦਿਸ਼ਾ 'ਚ ਚੁੱਕੇ ਗਏ ਕਿਸੇ ਵੀ ਕਦਮ ਨੂੰ ਰੂਸ ਇਕ ਦਖ਼ਲਅੰਦਾਜ਼ੀ ਮੰਨੇਗਾ ਅਤੇ ਰੂਸ ਦੀ ਫੌਜ ਦੇ ਪ੍ਰਤੀ ਖਤਰੇ ਦੇ ਤੌਰ 'ਤੇ ਦੇਖੇਗਾ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਉਸੇ ਸਮੇਂ ਅਸੀਂ ਉਨ੍ਹਾਂ ਨੂੰ ਫੌਜੀ ਸੰਘਰਸ਼ 'ਚ ਸ਼ਾਮਲ ਮੰਨਾਂਗੇ ਅਤੇ ਇਸ ਨਾਲ ਫ਼ਰਕ ਨਹੀਂ ਪਵੇਗਾ ਕਿ ਉਹ ਕਿਸ ਦੇ ਮੈਂਬਰ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਨਾਟੋ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਦੇਸ਼ ਦੇ ਉੱਤੋਂ ਹਵਾਈ ਖੇਤਰ ਨੂੰ 'ਨੋ-ਫਲਾਇੰਗ ਜ਼ੋਨ' ਐਲਾਨ ਕੀਤਾ ਜਾਵੇ। ਨਾਟੋ ਦਾ ਕਹਿਣਾ ਹੈ ਕਿ ਅਜਿਹਾ 'ਨੋ-ਫਲਾਇੰਗ ਜ਼ੋਨ' ਐਲਾਨ ਕਰਨ ਨਾਲ ਯੂਕਰੇਨ ਦੇ ਉੱਤੋਂ ਸਾਰੇ ਅਣਅਧਿਕਾਰਤ ਜਹਾਜ਼ਾਂ 'ਤੇ ਪਾਬੰਦੀ ਲੱਗ ਜਾਵੇਗੀ ਜਿਸ ਨਾਲ ਪ੍ਰਮਾਣੂ ਹਥਿਆਰਬੰਦ ਨਾਲ ਲੈਸ ਰੂਸ ਨਾਲ ਯੂਰਪੀਅਨ ਦੇਸ਼ਾਂ ਦੀ ਵੱਡੇ ਪੱਧਰ 'ਤੇ ਜੰਗ ਛਿੱੜ ਜਾਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!