|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਆਇਰਲੈਂਡ 'ਚ ਭਾਰਤੀ ਔਰਤ ਦੇ ਨਾਲ ਨਸਲੀ ਵਿਤਕਰਾ, ਕਿਹਾ- ‘‘ਤੁਸੀਂ ਆਇਰਲੈਂਡ ਕਿਉਂ ਆਏ ਹੋ? ’’

ਡਬਲਿਨ (ਪਾਇਲ) - ਡਬਲਿਨ ਵਿੱਚ ਇੱਕ ਭਾਰਤੀ ਨਾਗਰਿਕ ਮਹਿਲਾ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਏ ਆਈ ਹੈ। ਜ਼ਿਕਰਯੋਗ ਹੈ ਕਿ ਸਵਾਤੀ ਵਰਮਾ ਨੂੰ 8 ਅਕਤੂਬਰ 2025 ਦੀ ਸ਼ਾਮ ਨੂੰ ਇੱਕ ਪ੍ਰੇਸ਼ਾਨ ਕਰਨ ਵਾਲੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੇ ਘਰ ਜਾ ਰਹੀ ਸੀ। ਇੱਕ ਅਣਜਾਣ ਮਹਿਲਾ ਨੇ ਆਇਰਲੈਂਡ ਵਿੱਚ ਉਸ ਨੂੰ ਰੋਕਿਆ ਅਤੇ ਮੌਜੂਦਗੀ ਬਾਰੇ ਨਫ਼ਰਤ ਭਰੇ ਸਵਾਲ

NRI Post Desk · 413 ਦਿਨ ਪਹਿਲਾਂ · ਅੱਪਡੇਟ 413 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਇਰਲੈਂਡ 'ਚ ਭਾਰਤੀ ਔਰਤ ਦੇ ਨਾਲ ਨਸਲੀ ਵਿਤਕਰਾ, ਕਿਹਾ- ‘‘ਤੁਸੀਂ ਆਇਰਲੈਂਡ ਕਿਉਂ ਆਏ ਹੋ? ’’
📷 NRI Post Desk

ਡਬਲਿਨ (ਪਾਇਲ) - ਡਬਲਿਨ ਵਿੱਚ ਇੱਕ ਭਾਰਤੀ ਨਾਗਰਿਕ ਮਹਿਲਾ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਏ ਆਈ ਹੈ। ਜ਼ਿਕਰਯੋਗ ਹੈ ਕਿ ਸਵਾਤੀ ਵਰਮਾ ਨੂੰ 8 ਅਕਤੂਬਰ 2025 ਦੀ ਸ਼ਾਮ ਨੂੰ ਇੱਕ ਪ੍ਰੇਸ਼ਾਨ ਕਰਨ ਵਾਲੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੇ ਘਰ ਜਾ ਰਹੀ ਸੀ। ਇੱਕ ਅਣਜਾਣ ਮਹਿਲਾ ਨੇ ਆਇਰਲੈਂਡ ਵਿੱਚ ਉਸ ਨੂੰ ਰੋਕਿਆ ਅਤੇ ਮੌਜੂਦਗੀ ਬਾਰੇ ਨਫ਼ਰਤ ਭਰੇ ਸਵਾਲ ਕੀਤੇ।

ਸੰਬੰਧਿਤ ਖ਼ਬਰਾਂ

ਡਬਲਿਨ ਵਿੱਚ ਭਾਰਤੀ ਨਾਗਰਿਕ ਸਵਾਤੀ ਵਰਮਾ ਨਾਲ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਆਪਣੇ ਜਿੰਮ ਤੋਂ ਘਰ ਜਾ ਰਹੀ ਸੀ। ਇਸ ਘਟਨਾ ਨੇ ਆਇਰਲੈਂਡ ਵਿੱਚ ਨਸਲਵਾਦ ਸਬੰਧਤ ਮੁੱਦੇ ਅਤੇ ਪਰਵਾਸੀਆਂ ਦੇ ਅਨੁਭਵ ਬਾਰੇ ਕੌਮੀ ਗੱਲਬਾਤ ਸ਼ੁਰੂ ਕਰ ਦਿੱaਤੀ ਹੈ। ਇਸ ਬਾਰੇ ਸਵਾਤੀ ਵਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਵਰਮਾ ਨੂੰ ਰੋਕਣ ਵਾਲੀ ਮਹਿਲਾ ਨੇ ਡਬਲਿਨ ਸਿਟੀ ਯੂਨੀਵਰਸਿਟੀ (DCU) ਦਾ ਬੈਜ ਪਾਇਆ ਹੋਇਆ ਸੀ। ਵਰਮਾ ਨੇ ਸੋਚਿਆ ਕਿ ਔਰਤ ਕੁੱਝ ਪੁੱਛਣਾ ਚਾਹੁੰਦੀ ਹੈ, ਪਰ ਇਸ ਦੀ ਬਜਾਏ ਉਸ ਨੂੰ ਨਸਲੀ ਭੇਦਭਾਵ ਨਾਲ ਭਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਔਰਤ ਨੇ ਹਮਲਾਵਰ ਸੁਰ ਵਿੱਚ ਪੁੱਛਿਆ, ‘‘ਤੁਸੀਂ ਆਇਰਲੈਂਡ ਕਿਉਂ ਆਏ ਹੋ? ਤੁਸੀਂ ਇੱਥੇ ਕੀ ਕਰ ਰਹੇ ਹੋ? ਤੁਸੀਂ ਵਾਪਸ ਭਾਰਤ ਕਿਉਂ ਨਹੀਂ ਚਲੇ ਜਾਂਦੇ?’’ ਵਰਮਾ, ਜੋ ਕਿ ਹੈਰਾਨ ਅਤੇ ਡਰੀ ਹੋਈ ਸੀ, ਨੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ। ਉਸਨੇ ਬਾਅਦ ਵਿੱਚ ਇੰਸਟਾਗ੍ਰਾਮ 'ਤੇ ਦੱਸਿਆ, ‘‘ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਉਸ ਥਾਂ ’ਤੇ ਆਪਣੀ ਮੌਜੂਦਗੀ ਨੂੰ ਸਹੀ ਠਹਿਰਾਉਣਾ ਪਵੇਗਾ ਜਿੱਥੇ ਮੈਂ ਹਰ ਰੋਜ਼ ਜਾਂਦੀ ਹਾਂ।’’

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!