|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੀਂਹ ਤੇ ਗੜਿ੍ਹਆਂ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ

ਮਾਛੀਵਾੜਾ : ਪਿਛਲੇ ਹਫ਼ਤੇ ਪਈ 2 ਦਿਨ ਬਾਰਿਸ਼ ਤੋਂ ਕਿਸਾਨ ਅਜੇ ਉਭਰੇ ਨਹੀਂ ਸਨ ਕਿ ਅੱਜ ਸ਼ਾਮ ਹਨੇਰੀ ਪਿੱਛੋਂ ਆਏ ਮੀਂਹ ਤੇ ਗੜਿ੍ਹਆਂ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ ਅਤੇ ਅਨਾਜ ਮੰਡੀ ਮਾਛੀਵਾੜਾ ਕੁੱਝ ਹੀ ਮਿੰਟਾਂ 'ਚ ਜਲਥਲ ਹੋ ਗਈ। ਜਿਸ ਨਾਲ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਕੇ ਸਾਹਮਣੇ ਆਈ। ਮਾਛੀਵਾੜਾ ਬਲਾਕ ਦੇ ਪਿੰਡ ਹੇੜੀਆਂ ਤੇ ਆਸਪਾਸ ਤੇਜ਼

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮਾਛੀਵਾੜਾ : ਪਿਛਲੇ ਹਫ਼ਤੇ ਪਈ 2 ਦਿਨ ਬਾਰਿਸ਼ ਤੋਂ ਕਿਸਾਨ ਅਜੇ ਉਭਰੇ ਨਹੀਂ ਸਨ ਕਿ ਅੱਜ ਸ਼ਾਮ ਹਨੇਰੀ ਪਿੱਛੋਂ ਆਏ ਮੀਂਹ ਤੇ ਗੜਿ੍ਹਆਂ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ ਅਤੇ ਅਨਾਜ ਮੰਡੀ ਮਾਛੀਵਾੜਾ ਕੁੱਝ ਹੀ ਮਿੰਟਾਂ 'ਚ ਜਲਥਲ ਹੋ ਗਈ। ਜਿਸ ਨਾਲ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਕੇ ਸਾਹਮਣੇ ਆਈ। ਮਾਛੀਵਾੜਾ ਬਲਾਕ ਦੇ ਪਿੰਡ ਹੇੜੀਆਂ ਤੇ ਆਸਪਾਸ ਤੇਜ਼ ਗੜ੍ਹੇ ਪਏ, ਜਿਸ ਕਾਰਨ ਸਾਰੀ ਧਰਤੀ ਚਿੱਟੀ ਹੋ ਗਈ ਅਤੇ ਖੇਤਾਂ ਵਿਚ ਪੱਕ ਕੇ ਤਿਆਰ ਖੜ੍ਹੀ ਫਸਲ ਦੀਆਂ ਬੱਲੀਆਂ ਨੂੰ ਇਨ੍ਹਾਂ ਗੜਿ੍ਹਆਂ ਨੇ ਝੰਬ ਕੇ ਰੱਖ ਦਿੱਤਾ ਜਿਸ ਕਾਰਨ ਇਨ੍ਹਾਂ ਪਿੰਡਾਂ 'ਚ ਕਣਕ ਦਾ ਝਾੜ ਘਟੇਗਾ। 2 ਦਿਨ ਪਈ ਤੇਜ਼ ਧੁੱਪ ਕਾਰਨ ਕਣਕ ਦੀ ਕਟਾਈ 'ਚ ਤੇਜ਼ੀ ਆਈ ਸੀ ਅਤੇ ਮੰਡੀਆਂ 'ਚ ਵੀ ਫ਼ਸਲ ਦੀ ਆਮਦ ਤੇਜ਼ ਹੋ ਗਈ ਸੀ ਕਿ ਪਰ ਹੁਣ ਇਸ ਮੀਂਹ ਤੇ ਗੜ੍ਹੇਮਾਰੀ ਨੇ ਵਾਢੀ ਨੂੰ ਬਰੇਕਾਂ ਲਗਾ ਦਿੱਤੀਆਂ।

ਸੰਬੰਧਿਤ ਖ਼ਬਰਾਂ

ਦੂਸਰੇ ਪਾਸੇ ਜਦੋਂ ਮਾਛੀਵਾੜਾ ਅਨਾਜ ਮੰਡੀ ਦਾ ਪੱਤਰਕਾਰਾਂ ਵੱਲੋਂ ਦੌਰਾ ਕੀਤਾ ਤਾਂ ਉਥੇ ਦੇਖਿਆ ਕਿ ਮੀਂਹ ਕਾਰਨ ਕਿਸਾਨਾਂ ਦੀ ਵਿਕਣ ਆਈ ਫ਼ਸਲ ਪਾਣੀ 'ਚ ਤੈਰ ਰਹੀ ਸੀ ਤੇ ਕਈ ਥਾਵਾਂ 'ਤੇ ਭਰੀਆਂ ਬੋਰੀਆਂ ਵੀ ਪਾਣੀ 'ਚ ਡੁੱਬੀਆਂ ਦਿਖਾਈ ਦਿੱਤੀਆਂ। ਕਿਸਾਨ ਤੇ ਮਜ਼ਦੂਰ ਵਿਕਣ ਆਈ ਫਸਲ ਨੂੰ ਬਚਾਉਣ ਲਈ ਅਨਾਜ ਮੰਡੀ ਦਾ ਸੀਵਰੇਜ਼ ਜੋ ਕਿ 20 ਮਿੰਟ ਦੇ ਮੀਂਹ ਨਾਲ ਹੀ ਜਾਮ ਹੋ ਗਿਆ ਸੀ, ਉਸ ਨੂੰ ਸਾਫ਼ ਕਰਨ ਵਿਚ ਲੱਗੇ ਰਹੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਤਾਂ ਵਿਕਣ ਲਈ ਆਈ ਹੋਰ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!