|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੀਂਹ ਬਣਿਆ ਮੌਤ ਦਾ ਕਾਰਨ! ਖੰਬੇ ਤੋਂ ਕਰੰਟ ਲੱਗਣ ਨਾਲ 18 ਸਾਲਾ ਨੌਜਵਾਨ ਦੀ ਮੌਤ

ਨਾਭਾ (ਨੇਹਾ): ਅੱਜ ਬਸੰਤ ਪੰਚਮੀ ਵਾਲੇ ਦਿਨ ਸਥਾਨਕ ਕਰਤਾਰਪੁਰਾ ਮੁਹੱਲਾ ਦੇ ਇੱਕ 18 ਸਾਲਾ ਨੌਜਵਾਨ ਦੀ ਕਥਿਤ ਖੰਬੇ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਗਲੀ ਵਿੱਚ ਬਰਸਾਤ ਕਾਰਨ ਪਾਣੀ ਖੜਾ ਸੀ ਤੇ ਲੋਕਾਂ ਮੁਤਾਬਕ ਉਸਦਾ ਹੱਥ ਇੱਕ ਟੈਲੀਫੋਨ ਦੇ ਖੰਬੇ ਨਾਲ ਗਿਆ ਜਿਸਤੋਂ ਉਸਨੂੰ ਵੱਡਾ ਝਟਕਾ ਲੱਗਿਆ। ਨਾਭਾ ਸਿਵਲ ਹਸਪਤਾਲ ਵਿਖੇ ਉਸਦੀ ਇਲਾਜ ਦੌਰਾਨ ਕੁਝ ਹੀ ਮਿੰਟਾਂ ਵਿੱਚ ਮੌਤ

NRI Post Desk · 309 ਦਿਨ ਪਹਿਲਾਂ · ਅੱਪਡੇਟ 309 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੀਂਹ ਬਣਿਆ ਮੌਤ ਦਾ ਕਾਰਨ! ਖੰਬੇ ਤੋਂ ਕਰੰਟ ਲੱਗਣ ਨਾਲ 18 ਸਾਲਾ ਨੌਜਵਾਨ ਦੀ ਮੌਤ
📷 NRI Post Desk

ਨਾਭਾ (ਨੇਹਾ): ਅੱਜ ਬਸੰਤ ਪੰਚਮੀ ਵਾਲੇ ਦਿਨ ਸਥਾਨਕ ਕਰਤਾਰਪੁਰਾ ਮੁਹੱਲਾ ਦੇ ਇੱਕ 18 ਸਾਲਾ ਨੌਜਵਾਨ ਦੀ ਕਥਿਤ ਖੰਬੇ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਗਲੀ ਵਿੱਚ ਬਰਸਾਤ ਕਾਰਨ ਪਾਣੀ ਖੜਾ ਸੀ ਤੇ ਲੋਕਾਂ ਮੁਤਾਬਕ ਉਸਦਾ ਹੱਥ ਇੱਕ ਟੈਲੀਫੋਨ ਦੇ ਖੰਬੇ ਨਾਲ ਗਿਆ ਜਿਸਤੋਂ ਉਸਨੂੰ ਵੱਡਾ ਝਟਕਾ ਲੱਗਿਆ। ਨਾਭਾ ਸਿਵਲ ਹਸਪਤਾਲ ਵਿਖੇ ਉਸਦੀ ਇਲਾਜ ਦੌਰਾਨ ਕੁਝ ਹੀ ਮਿੰਟਾਂ ਵਿੱਚ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਭਵਿਸ਼ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵੱਜੋਂ ਹੋਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਥੋੜਾ ਮੀਂਹ ਰੁਕਣ ’ਤੇ ਉਹ ਪਤੰਗ ਉਡਾਉਣ ਲਈ ਬਾਹਰ ਨਿਕਲਿਆ ਸੀ ਤੇ ਉਸ ਨਾਲ ਇਹ ਹਾਦਸਾ ਵਾਪਰ ਗਿਆ।

ਸੰਬੰਧਿਤ ਖ਼ਬਰਾਂ

ਨਾਭਾ ਐਕਸੀਅਨ ਪ੍ਰੀਕਸ਼ਤ ਭਨੋਟ ਨੇ ਦੱਸਿਆ ਕਿ ਟੈਲੀਫੋਨ ਦੇ ਖੰਬੇ ਨੂੰ ਬਿਜਲੀ ਮਹਿਕਮੇ ਦੀ ਕੋਈ ਨੰਗੀ ਤਾਰ ਨਹੀਂ ਛੋਹ ਰਹੀ ਸੀ। ਇਲਾਕੇ ਦੀ ਬਿਜਲੀ ਬੰਦ ਕਰਕੇ ਮੁੱਖ ਬਿਜਲੀ ਇੰਸਪੈਕਟਰ ਮੌਕੇ ’ਤੇ ਪੜਤਾਲ ਕਰ ਰਹੇ ਹਨ ਤੇ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਹੀ ਕਰੰਟ ਦੇ ਸਰੋਤ ਦਾ ਪਤਾ ਲੱਗ ਸਕਦਾ ਹੈ। ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਣੀ ਖੜਾ ਹੋਣ ਕਰਕੇ ਕਈ ਵਾਰੀ ਅਰਥ ਹੋਣ ਦਾ ਖਤਰਾ ਰਹਿੰਦਾ ਹੈ।

ਨਾਭਾ ਐਸਐਚਓ ਸੌਰਭ ਸੱਭਰਵਾਲ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਮੌਕੇ ’ਤੇ ਤਫਤੀਸ਼ ਕਰ ਰਹੇ ਹਨ। ਹਾਲਾਂਕਿ ਪਰਿਵਾਰ ਵੱਲੋਂ ਕਿਸੇ ਖਿਲਾਫ਼ ਸ਼ਿਕਾਇਤ ਨਹੀਂ ਦਿੱਤੀ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!